ETV Bharat / state

ਟ੍ਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ਵਿੱਚ ਡਿਪਟੀ ਡਰੈਕਟਰ ਸਿੰਗਲਾ ਭਗੌੜਾ ਕਰਾਰ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ... - ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ

ਬਹੁਚਰਚਿਤ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ (Transport tender scam cases) ਦੇ ਵਿੱਚ ਖੁਰਾਕ ਸਪਲਾਈ ਮਹਿਕਮੇ ਦੇ ਡਿਪਟੀ ਡਰੈਕਟਰ ਰਹੇ ਰਕੇਸ਼ ਕੁਮਾਰ ਸਿੰਗਲਾ ਨੂੰ ਪੀ ਓ ਐਲਾਨ (Rakesh Kumar Singla announced PO) ਦਿੱਤਾ ਗਿਆ ਹੈ, ਲੁਧਿਆਣਾ ਦੀ ਸੀ ਜੇ ਐਮ ਅਦਾਲਤ ਦੇ ਜੱਜ ਸੁਮਿਤ ਮੱਕੜ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ।

Deputy Director Singla Bhagauda declared fugitive in Ludhiana transport tender scam case
ਟ੍ਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ਵਿੱਚ ਡਿਪਟੀ ਡਰੈਕਟਰ ਸਿੰਗਲਾ ਭਗੌੜਾ ਕਰਾਰ, ਅਦਾਲਤ ਨੇ ਸੁਣਾਇਆ ਫ਼ੈਸਲਾ ਮੁਲਜ਼ਮ ਦੇ ਵਿਦੇਸ਼ ਭੱਜਣ ਦਾ ਸ਼ੱਕ
author img

By

Published : Dec 5, 2022, 10:33 PM IST

ਲੁਧਿਆਣਾ: ਬੀਤੇ ਸਮੇਂ ਵਿੱਚ ਬਹੁਤ ਜ਼ਿਆਦਾ ਚਰਚਾ ਵਿੱਚ ਰਹੇ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ(Transport tender scam cases) ਵਿੱਚ ਦਿਲਚਸਪ ਮੌੜ ਆਇਆ ਹੈ। ਖੁਰਾਕ ਸਪਲਾਈ ਮਹਿਕਮੇ ਦੇ ਡਿਪਟੀ ਡਰੈਕਟਰ ਰਹੇ ਰਕੇਸ਼ ਕੁਮਾਰ ਸਿੰਗਲਾ ਨੂੰ ਪੀ ਓ ਐਲਾਨ ਦਿੱਤਾ ਗਿਆ ਹੈ। ਵਿਜੀਲੈਂਸ ਵਿਭਾਗ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਇਸ ਸਬੰਧੀ ਪੁਸ਼ਟੀ ਕੀਤੀ ਗਈ ਹੈ। ਰੈੱਡ ਕਾਰਨਰ ਨੋਟਿਸ ਜਾਰੀ (Red corner notice issued) ਕਰਨ ਦੇ ਨਾਲ ਰਕੇਸ਼ ਕੁਮਾਰ ਸਿੰਗਲਾ ਦੀ ਭਰਿਸ਼ਟਾਚਾਰ ਦੇ ਪੈਸੇ ਨਾਲ ਬਣਾਈ ਹੋਈ ਜਾਇਦਾਦ ਸਬੰਧੀ ਵੀ ਵੇਰਵਾ ਇਕੱਠਾ ਕਰਕੇ ਉਸ ਨੂੰ ਨਾਲ ਅਟੈਚ ਕਰਨ ਦੀ ਤਿਆਰੀ ਵਿਜੀਲੈਂਸ ਵਿਭਾਗ ਵਲੋਂ ਕੀਤੀ ਜਾ ਰਹੀ ਹੈ।

ਟ੍ਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ਵਿੱਚ ਡਿਪਟੀ ਡਰੈਕਟਰ ਸਿੰਗਲਾ ਭਗੌੜਾ ਕਰਾਰ, ਅਦਾਲਤ ਨੇ ਸੁਣਾਇਆ ਫ਼ੈਸਲਾ ਮੁਲਜ਼ਮ ਦੇ ਵਿਦੇਸ਼ ਭੱਜਣ ਦਾ ਸ਼ੱਕ

ਢੁਆਈ ਦਾ ਟੈਂਡਰ: ਖੁਰਾਕ ਸਪਲਾਈ ਮਹਿਕਮੇ ਦੇ ਡਿਪਟੀ ਡਰੈਕਟਰ ਰਹੇ ਰਾਕੇਸ਼ ਕੁਮਾਰ ਸਿੰਗਲਾ (Rakesh Kumar Singla was the Deputy Director) ਦੇ ਇਲਜ਼ਾਮ ਨੇ ਕਿ ਉਸ ਨੇ ਤੇਲੂ ਰਾਮ ਨੂੰ ਮੰਡੀ ਦੀ ਅਨਾਜ ਦੀ ਢੋਆ ਢੁਆਈ ਦਾ ਟੈਂਡਰ ਦੇਣ ਲਈ 30 ਲੱਖ ਰੁਪਏ ਦੀ ਮੰਗ ਕੀਤੀ ਸੀ ਜਦੋਂ ਕਿ 20 ਲੱਖ ਰੁਪਏ ਦੇ ਕੇ ਤੇਲੂ ਰਾਮ ਨੇ ਇਹ ਟੇਂਡਰ ਹਾਸਲ ਕੀਤੇ ਸਨ ਜਿਸ ਵਿੱਚ ਬੇਨਿਯਮੀਆਂ ਕਰਕੇ ਇਸ ਪੂਰੇ ਘਪਲੇ ਦਾ ਖੁਲਾਸਾ ਹੋਇਆ ਸੀ।

ਗ੍ਰਿਫਤਾਰੀ ਨੂੰ ਅੰਜਾਮ: ਅਦਾਲਤ ਦੇ ਤਾਜਾ ਹੁਕਮਾਂ ਤੋਂ ਬਾਅਦ ਵਿਜੀਲੈਂਸ ਵੱਲੋਂ ਉਸ ਦੀ ਗ੍ਰਿਫਤਾਰੀ ਨੂੰ ਅੰਜਾਮ ਦੇਣ ਲਈ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ (Red corner notice issued) ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਕਿਉਂਕਿ ਉਹ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਵਿਦੇਸ਼ ਚਲਾ ਗਿਆ ਹੈ। ਵਿਜੀਲੈਂਸ ਬਿਊਰੋ ਨੂੰ ਉਸ ਦੀ ਵੱਡੀ ਰਿਸ਼ਵਤ ਨਾਲ ਬਣਾਈ ਗਈ ਜਾਇਦਾਦ ਬਾਰੇ ਵੀ ਅਹਿਮ ਜਾਣਕਾਰੀ ਮਿਲੀ ਹੈ ਕਿਉਂਕਿ ਵਿਜੀਲੈਂਸ ਬਿਊਰੋ ਦੀ ਤਕਨੀਕੀ ਟੀਮ ਨੇ ਉਸ ਦੀਆਂ ਜਾਇਦਾਦਾਂ ਦਾ ਮੁਲਾਂਕਣ ਵੀ ਕੀਤਾ ਹੈ।

ਇਹ ਵੀ ਪੜ੍ਹੋ: ਚਾਟੀਵਿੰਡ ਵਿਖੇ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਇਆ ਸਰਚ ਅਭਿਆਨ, ਵਿਧਾਇਕ ਨੇ ਵੀ ਪੁਲਿਸ ਦਾ ਦਿੱਤਾ ਸਾਥ

ਇਸ ਸਬੰਧ ਵਿੱਚ ਐਫ.ਆਈ.ਆਰ ਅਤੇ ਆਈ.ਪੀ.ਸੀ. ਦੀ ਧਾਰਾ ਦੇ ਨਾਲ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ (Section of Prevention of Corruption Act) ਤਹਿਤ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ, ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ਭਾਈਵਾਲਾਂ ਦੇ ਨਾਲ-ਨਾਲ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਇਹ ਮੁਕੱਦਮਾ ਪਹਿਲਾਂ ਹੀ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸ਼ਾਮਲ 17 ਮੁਲਜ਼ਮਾਂ ਵਿੱਚੋਂ 6 ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਬੰਦ ਹਨ ਅਤੇ ਇਸ ਮਾਮਲੇ ਵਿੱਚ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.