ਲੁਧਿਆਣਾ: ਪੇਂਡੂ ਇਲਾਕਿਆਂ ਨੂੰ ਕਰੋਨਾ ਮਹਾਂਮਾਰੀ ਵਿੱਚ ਮੁਸੀਬਤ ਤੋਂ ਕੱਢਣ ਲਈ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਅਗਵਾਈ ਕਰਦਿਆਂ ਪਿੰਡ ਵਾਲਿਆਂ ਨੂੰ ਵਿਅਕਤੀਗਤ ਤੌਰ ’ਤੇ ਜਾਗਰੂਕ ਕੀਤਾ। ਇਸ ਮੌਕੇ ਡੀਸੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਪੰਜਾਬੀਆਂ ਵਿਚ ਹਰ ਔਖੀ ਘੜੀ ਨੂੰ ਨਿਪਟਣ ਦਾ ਸਾਹਸ ਹੈ। ਇਸੀ ਸਾਹਸ ਨੂੰ ਦਿਖਾਉਂਦੇ ਹੋਏ ਕਰੋਨਾ ਮਹਾਂਮਾਰੀ ਦੀ ਜਾਂਚ ਤੋਂ ਨਿਕਲਣ ਲਈ ਸਹੀ ਢੰਗ ਨਾਲ ਮਾਸਕ ਪਾਉਣਾ, ਦੋ ਗਜ ਦੀ ਦੂਰੀ, ਹਰ ਵੇਲੇ ਹੱਥ ਦੀ ਸਵੱਛਤਾ ਬਣਾ ਕੇ ਰੱਖਣ ਦੇ ਨਾਲ ਨਾਲ ਵੈਕਸੀਨ ਲੈਣਾ ਕਾਫੀ ਜ਼ਰੂਰੀ ਹੈ। ਇਸ ਜਾਂਚ ਵਿੱਚ ਲੋਕਾਂ ਦੇ ਜੀਵਨ ਨੂੰ ਬਚਾਉਣ ’ਚ ਸਹਾਇਤਾ ਮਿਲੇਗੀ।
ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ, ਵੈਕਸੀਨ ਬਹੁਤ ਜ਼ਰੂਰੀ: ਡੀਸੀ
ਉਨ੍ਹਾਂ ਕਿਹਾ ਕਿ ਦੂਸਰੀ ਲਹਿਰ ਨੇ ਪੇਂਡੂ ਇਲਾਕਿਆਂ ਨੂੰ ਚਪੇਟ ਵਿਚ ਲੈ ਲਿਆ ਹੈ। ਖਾਂਸੀ, ਸਰਦੀ, ਬੁਖਾਰ ਦੇ ਲੱਛਣ ਵਾਲੇ ਵਿਅਕਤੀ ਦੇ ਪ੍ਰਵੇਸ਼ ਤੋਂ ਰੋਕ ਕਰਨ ਲਈ ਠੀਕਰੀ ਪਹਿਰਾ ਲਗਾ ਕੇ ਕੜੀ ਨਜ਼ਰ ਰੱਖਣੀ ਹੋਵੇਗੀ। ਇਸ ਦੌਰਾਨ ਸ਼ਰਮਾ ਨੇ ਕਿਹਾ ਕਿ ਗਲੇ ਵਿਚ ਖਰਾਸ਼ ਹੋਣ ਤੇ ਜਲਦ ਤੋਂ ਜਲਦ ਦਵਾਈ ਲੈਣ ਅਤੇ ਕਰੋਨਾ ਮਹਾਂਮਾਰੀ ਦੀ ਲਹਿਰ ਨੂੰ ਰੋਕਣ ਲਈ ਵੈਕਸੀਨ ਬਹੁਤ ਮਹੱਤਵਪੂਰਨ ਹੈ।
ਡੀਐੱਮਸੀ ਦੇ ਡਾ. ਵਿਸ਼ਵ ਮੋਹਨ ਨੇ ਵੀ ਕੀਤਾ ਲੋਕਾਂ ਨੂੰ ਜਾਗਰੂਕ
ਸਰਪੰਚਾਂ-ਪੰਚਾਂ ਅਤੇ ਨੌਜਵਾਨਾਂ ਦੇ ਟੀਕਾਕਰਨ ਬਾਰੇ ਫੈਲਾਈ ਜਾ ਰਹੀ ਅਫ਼ਵਾਹ ਨੂੰ ਦੂਰ ਕਰਨ ਦੇ ਲਈ ਸਾਕਾਰਤਮਕ ਭੂਮਿਕਾ ਅਦਾ ਕਰਨ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਵਾਲਿਆਂ ਦੀ ਕੋਸ਼ਿਸ਼ ਕੋਰੋਨਾ ਮਹਾਮਾਰੀ ਤੋਂ ਨਿਜਾਤ ਦਿਵਾਉਣ ਵਿਚ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ। ਇਸ ਮੌਕੇ ਡੀਐਮਸੀ ਹਸਪਤਾਲ ਦੇ ਡਾਕਟਰ ਵਿਸ਼ਵ ਮੋਹਨ ਨੇ ਸਾਰਿਆਂ ਨੂੰ ਟੀਕਾਕਰਨ ਦੇ ਮਹੱਤਵ ਦੱਸਦੇ ਹੋਏ ਬੜੇ ਚੰਗੇ ਢੰਗ ਨਾਲ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਐਸਬੀਐਸਐਸਟੀਸੀ ਦੇ ਮੁਲਾਜ਼ਮਾਂ ਦੇ ਬੱਚਿਆਂ ਨੇ ਲਹੂ ਨਾਲ ਲਿਖੀ ਕੈਪਟਨ ਨੂੰ ਚਿੱਠੀ