ETV Bharat / state

ਪੰਜਾਬ 'ਚ ਡੇਂਗੂ ਦਾ ਕਹਿਰ, ਹੁਣ ਤੱਕ 250 ਤੋਂ ਵੱਧ ਮਾਮਲੇ ਦਰਜ, ਸਿਹਤ ਮਹਿਕਮੇ ਨੂੰ ਪਈ ਹੱਥਾਂ ਪੈਰਾਂ ਦੀ...

ਪੰਜਾਬ 'ਚ ਡੇਂਗੂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਵਿੱਚ ਹੁਣ ਤੱਕ 250 ਤੋਂ ਵੱਧ ਮਾਮਲੇ ਆਏ ਹਨ, ਜਿਹਨਾਂ ਵਿੱਚ 1 ਮੌਤ ਦੀ ਪੁਸ਼ਟੀ ਹੋਈ ਹੈ। ਬਠਿੰਡਾ ਵਿੱਚ ਡੇਂਗੂ ਦੇ ਸਭ ਤੋਂ ਜ਼ਿਆਦਾ ਕੇਸ ਆਏ ਹਨ ਤੇ 6 ਹਜ਼ਾਰ ਤੋਂ ਵਧੇਰੇ ਟੈਸਟ ਕੀਤੇ ਜਾ ਚੁੱਕੇ ਹਨ। ਜਿਸ ਕਰਕੇ ਸਿਹਤ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।

Dengue continues to rage in Punjab
Dengue continues to rage in Punjab
author img

By

Published : Aug 2, 2023, 11:07 AM IST

ਲੁਧਿਆਣਾ: ਪੰਜਾਬ 'ਚ ਮਾਨਸੂਨ ਦਿਨਾਂ ਬਾਰਿਸ਼ ਵਿਚਕਾਰ ਡੇਂਗੂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿੱਚ 300 ਤੋਂ ਵਧੇਰੇ ਕੇਸ ਡੇਂਗੂ ਦੇ ਆ ਚੁੱਕੇ ਹਨ। ਜਿਸ ਕਰਕੇ 1 ਮਰੀਜ਼ ਦੀ ਡੇਂਗੂ ਨਾਲ ਮੌਤ ਹੋ ਜਾਣ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਹੁਣ ਤੱਕ 6 ਹਜ਼ਾਰ ਲੋਕਾਂ ਦੇ ਟੈਸਟ ਕੀਤੇ ਗਏ ਹਨ, ਜਿਨ੍ਹਾ ਵਿੱਚ 258 ਡੇਂਗੂ ਦੇ ਮਰੀਜ਼ ਹਨ। ਸਭ ਤੋਂ ਜ਼ਿਆਦਾ ਮਾਮਲੇ ਬਠਿੰਡਾ ਤੋਂ 70 ਸਾਹਮਣੇ ਆਏ ਹਨ। ਫਿਰੋਜ਼ਪੁਰ ਵਿੱਚ 31, ਕਪੂਰਥਲਾ ਵਿੱਚ 23, ਹੁਸ਼ਿਆਰਪੁਰ ਤੇ ਸੰਗਰੂਰ ਵਿੱਚ 22-22 ਡੇਂਗੂ ਦੇ ਮਾਮਲੇ, ਜਦੋਂ ਕਿ ਲੁਧਿਆਣਾ ਵਿੱਚ 14 ਡੇਂਗੂ ਦੇ ਮਾਮਲਿਆਂ ਦੀ ਸਿਹਤ ਮਹਿਕਮੇ ਨੇ ਪੁਸ਼ਟੀ ਕਰ ਦਿੱਤੀ ਹੈ।

ਡੇਂਗੂ ਦੇ ਵੱਧਦੇ ਮਾਮਲੇ:- ਜੇਕਰ ਗੱਲ ਕਰੀਏ ਤਾਂ ਬਠਿੰਡਾ, ਰੋਪੜ, ਹੁਸ਼ਿਆਰਪੁਰ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਮੁਹਾਲੀ ਦੇ ਨਾਲ ਲੁਧਿਆਣਾ ਤੋਂ ਜ਼ਿਆਦਾਤਰ ਡੇਂਗੂ ਕੇਸ ਆ ਰਹੇ ਹਨ। ਬੀਤੇ ਦਿਨੀਂ ਜਿੰਨ੍ਹਾ ਇਲਾਕਿਆਂ ਵਿੱਚ ਹੜ੍ਹ ਆਇਆ ਸੀ, ਉਨ੍ਹਾਂ ਇਲਾਕਿਆਂ ਵਿੱਚ ਡੇਂਗੂ ਦਾ ਜ਼ਿਆਦਾ ਪ੍ਰਭਾਵ ਹੈ। ਸਿਹਤ ਮਹਿਕਮੇ ਮੁਤਾਬਿਕ ਹੁਣ ਤੱਕ 6.5 ਲੱਖ ਘਰ ਅਤੇ 14.98 ਲੱਖ ਕੰਟੇਨਰਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ। ਡੇਂਗੂ ਦੇ ਲਾਰਵੇ ਲਗਾਤਾਰ ਸਿਹਤ ਮਹਿਕਮੇ ਨੂੰ ਬਰਾਮਦ ਹੋ ਰਹੇ ਹਨ। ਪੰਜਾਬ ਦੇ 4591 ਘਰਾਂ ਤੋਂ ਡੇਂਗੂ ਦਾ ਲਾਰਵਾ ਬਰਾਮਦ ਹੋਇਆ ਹੈ, ਇਹ ਸਿਹਤ ਮਹਿਕਮੇਂ ਦੇ ਆਂਕੜੇ ਹਨ। ਡੇਂਗੂ ਦੇ ਲਾਰਵੇ ਦੀ ਜਾਂਚ ਲਈ ਸੂਬੇ ਭਰ ਵਿੱਚ 855 ਟੀਮਾਂ ਦਾ ਗਠਨ ਕੀਤਾ ਗਿਆ ਹੈ। ਵੱਡੇ ਸ਼ਹਿਰਾਂ ਵਿੱਚ ਚਲਾਨ ਵੀ ਕੱਟੇ ਜਾ ਰਹੇ ਹਨ।

ਡੇਂਗੂ ਦੇ ਲੱਛਣ
ਡੇਂਗੂ ਦੇ ਲੱਛਣ

ਸਿਹਤ ਮਹਿਕਮੇ ਦੀ ਚੁੱਪੀ:- ਲੁਧਿਆਣਾ ਦੇ ਵਿੱਚ ਡੇਂਗੂ ਦੇ 14 ਮਰੀਜ਼ ਪੋਜ਼ੀਟਿਵ ਹਨ, ਜਦੋਂ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਸਥਿਤ ਡੇਂਗੂ ਵਾਰਡ ਨੂੰ ਤਾਲਾ ਲੱਗਿਆ ਹੋਇਆ ਹੈ। ਸਿਵਲ ਸਰਜਨ ਵਿੱਚ ਡਾਕਟਰ ਰਮੇਸ਼ ਕੁਮਾਰ ਨੇ ਫੋਨ ਉੱਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਡੇਂਗੂ ਦੇ ਲੁਧਿਆਣਾ ਵਿੱਚ 14 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਜ਼ਿਆਦਾ ਜਾਣਕਾਰੀ ਉਹ ਨਹੀਂ ਦੇ ਸਕਦੇ ਅਤੇ ਨਾ ਹੀ ਕੈਮਰੇ ਅੱਗੇ ਬੋਲ ਸਕਦੇ ਹਨ।

ਡੇਂਗੂ ਤੋਂ ਬਚਾਅ ਦੇ ਤਰੀਕੇ
ਡੇਂਗੂ ਤੋਂ ਬਚਾਅ ਦੇ ਤਰੀਕੇ
ਡੇਂਗੂ ਦੇ ਪਿਛਲੇ ਮਾਮਲੇ
ਡੇਂਗੂ ਦੇ ਪਿਛਲੇ ਮਾਮਲੇ

ਸਿਹਤ ਮਹਿਕਮੇ ਨੇ ਜਾਣਕਾਰੀ ਸਾਂਝੀ ਕਰਨ ਤੋਂ ਕੀਤਾ ਇਨਕਾਰ:- ਉਧਰ ਸਟੇਟ ਨੋਡਲ ਅਫ਼ਸਰ ਡਾਕਟਰ ਅਰਸ਼ਦੀਪ ਕੌਰ ਨੇ ਕਿਹਾ ਕਿ ਪੰਜਾਬ 'ਚ ਡੇਂਗੂ ਸਬੰਧੀ ਓਹ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ, ਉਸ ਸਬੰਧੀ ਤੁਹਾਨੂੰ ਡਾਇਰੈਕਟਰ ਹੈਲਥ ਤੋਂ ਆਗਿਆ ਲੈਣੀ ਹੋਵੇਗੀ। ਇੱਕ ਪਾਸੇ ਜਿੱਥੇ ਲਗਾਤਾਰ ਡੇਂਗੂ ਫੈਲ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸਿਹਤ ਮਹਿਕਮਾ ਮੀਡੀਆ ਤੋਂ ਬਚਦਾ ਨਜ਼ਰ ਆ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.