ਲੁਧਿਆਣਾ: ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖੇ ਜਾਣ ਤੋਂ ਬਾਅਦ ਹੁਣ ਹਲਵਾਰਾ ਕੌਮਾਂਤਰੀ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਮੰਗ ਹੋ ਰਹੀ ਹੈ।ਜਿਸ ਨੂੰ ਲੈ ਕੇ ਸੰਘਰਸ਼ ਤੇਜ਼ ਹੋ ਰਿਹਾ ਹੈ।
ਅੱਜ ਹਲਵਾਰਾ ਪਿੰਡ ਤੋਂ ਨੌਜਵਾਨਾਂ ਦਾ ਇਕ ਵਫ਼ਦ ਲੁਧਿਆਣਾ ਡੀਸੀ ਦਫ਼ਤਰ ਪਹੁੰਚਿਆ। ਜਿੱਥੇ ਉਹਨਾਂ ਵੱਲੋਂ ਆਪਣਾ ਖੂਨ ਕੱਢ ਕੇ ਉਸ ਨਾਲ ਇਕ ਪੱਤਰ ਲਿਖਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਇਸ ਸਬੰਧੀ ਜਲਦ ਫੈਸਲਾ ਲੈਣ ਅਤੇ ਹਲਵਾਰਾ ਏਅਰਪੋਰਟ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ।
ਇਨ੍ਹਾਂ ਨੌਜਵਾਨਾਂ ਵਲੋਂ ਡੀਸੀ ਦਫਤਰ ਅੱਗੇ ਬੈਠ ਕੇ ਹੀ ਸਰਿੰਜ ਨਾਲ ਆਪਣਾ ਪਹਿਲਾਂ ਖੂਨ ਕੱਢਿਆ ਅਤੇ ਫਿਰ ਉਸ ਨਾਲ ਪੱਤਰ ਲਿਖਿਆ। ਇਸ ਦੌਰਾਨ ਨੌਜਵਾਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਜਦੋਂ ਉਨ੍ਹਾਂ ਦੀ ਸਰਕਾਰ ਬਣੇਗੀ ਉਹ ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਣਗੇ।
ਨੌਜਵਾਨਾਂ ਦਾ ਕਹਿਣਾ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ। ਇਥੋਂ ਤੱਕ ਕਿ ਇਸ ਸਬੰਧੀ ਅਸੀਂ ਹਲਕੇ ਦੇ ਵਿਧਾਇਕ ਨੂੰ ਕਿਹਾ ਹੈ ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ। ਜਿਸ ਕਰਕੇ ਉਨ੍ਹਾਂ ਵਲੋਂ ਹੁਣ ਮੁੱਖ ਮੰਤਰੀ ਦੇ ਨਾਂ ਖੂਨ ਨਾਲ ਪੱਤਰ ਲਿਖਿਆ ਹੈ।
ਦਸ ਦਈਏ ਕਿ ਚੰਡੀਗੜ੍ਹ ਕੌਮਾਂਤਰੀ ਏਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਿਆ ਗਿਆ। ਜਿਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਵਲੋਂ ਮਨ ਕੀ ਬਾਤ 'ਚ ਦੱਸਿਆ ਗਿਆ ਸੀ। ਇਸ ਤੋਂ ਬਾਅਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਏਅਰਪੋਰਟ ਦਾ ਨਾਮ ਬਦਲਿਆ ਗਿਆ ਸੀ।
ਇਹ ਵੀ ਪੜ੍ਹੋ: Expire Medicine ਦੀ ਡੇਟ ਮਿਟਾਉਂਣ ਦੀ Viral Video, ਹਰਕਤ ਵਿਚ ਆਇਆ ਸਿਹਤ ਵਿਭਾਗ