ਲੁਧਿਆਣਾ: ਪੰਜਾਬ ਦੇ ਵਿੱਚ ਫਸਲੀ ਵਿਭਿੰਨਤਾ ਵੱਲ ਲਗਾਤਾਰ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਹੁਣ ਪੰਜਾਬ ਦੇ ਅੰਦਰ ਫੁੱਲਾਂ ਦੀ ਖੇਤੀ ਦਾ ਚਲਨ ਵਧਣ ਲੱਗਾ ਹੈ, ਖਾਸ ਕਰਕੇ ਫੈਸਟੀਵਲ ਸੀਜ਼ਨ ਤੋਂ ਬਾਅਦ ਹੁਣ ਵਿਆਹ ਸ਼ਾਦੀਆਂ ਅਤੇ ਚੋਣਾਂ ਦੇ ਕਰਕੇ ਫੁੱਲਾਂ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ ਅਤੇ ਥੋਕ ਦੀਆਂ ਕੀਮਤਾਂ ਚ ਵੀ ਇਜ਼ਾਫ਼ਾ ਹੋ ਰਿਹਾ ਹੈ।
ਹਾਈਬ੍ਰਿਡ ਬੀਜਾਂ ਨੇ ਫੁੱਲਾਂ ਦੀ ਖੇਤੀ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਵੀ ਕਮਾ ਰਹੇ ਹਨ ਦੁੱਗਣਾ ਮੁਨਾਫ਼ਾ
ਹਾਈਬ੍ਰਿਡ ਬੀਜਾਂ ਨੇ ਫੁੱਲਾਂ ਦੀ ਖੇਤੀ ਜਿਸ ਦਾ ਅਸਰ ਨਾ ਸਿਰਫ਼ ਫੁੱਲ ਵਿਕਰੇਤਾਵਾਂ ਨੂੰ ਹੋ ਰਿਹਾ ਸਗੋਂ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਵੀ ਇਸ ਖੇਤੀ ਤੋਂ ਦੁੱਗਣਾ ਮੁਨਾਫ਼ਾ ਕਮਾ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੇ ਵਿੱਚ ਡਾ. ਆਰ ਕੇ ਦੂਬੇ (Dr. RK Dubey) ਨੇ ਦੱਸਿਆ ਕਿ ਸੰਗਰੂਰ ਪਟਿਆਲਾ ਬਰਨਾਲਾ ਅਤੇ ਲੁਧਿਆਣੇ ਦੇਵੀ ਇਲਾਕੇ ਦੇ ਵਿੱਚ ਹੁਣ ਫੁੱਲਾਂ ਦੀ ਵੱਡੀ ਖੇਤੀ ਹੋਣ ਲੱਗੀ ਹੈ।
ਕਿਹੜ੍ਹੇ ਸੀਜ਼ਨ 'ਚ ਕਿਹੜੇ ਫੁੱਲ
ਹਾਈਬ੍ਰਿਡ ਬੀਜਾਂ ਨੇ ਫੁੱਲਾਂ ਦੀ ਖੇਤੀ ਡਾ. ਆਰ ਕੇ ਦੂਬੇ ਨੇ ਦੱਸਿਆ ਕਿ ਫੁੱਲਾਂ ਦੀ ਖੇਤੀ ਪੂਰਾ ਸਾਲ ਹੁੰਦੀ ਹੈ ਕਈ ਫੁੱਲਾਂ ਦੀ ਕਿਸਮਾਂ ਅਜਿਹੀਆਂ ਹਨ ਜਿਨ੍ਹਾਂ ਤੋਂ ਕਈ ਝਾੜ ਲਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਗੇਂਦੇ ਦੇ ਫੁੱਲ ਦੀਆਂ ਵੀ ਕਈ ਕਿਸਮਾਂ ਆ ਗਈਆਂ ਹਨ। ਖਾਸ ਕਰਕੇ ਲੱਡੂ ਗੇਂਦੇ ਦੀ ਕਿਸਮ ਨਵੀਂ ਯੂਨੀਵਰਸਿਟੀ ਵੱਲੋਂ ਈਜਾਦ ਕੀਤੀ ਗਈ ਹੈ ਜਿਸ ਦੀ ਡਿਮਾਂਡ ਧਾਰਮਿਕ ਸਥਾਨਾਂ 'ਤੇ ਵਧੇਰੇ ਹੁੰਦੀ ਹੈ।
ਹਾਈਬ੍ਰਿਡ ਬੀਜਾਂ ਨੇ ਲਿਆਂਦਾ ਰੈਵੋਲੂਸ਼ਨ ਡਾ. ਦੂਬੇ ਨੇ ਦੱਸਿਆ ਕਿ ਹਾਈਬ੍ਰਿਡ ਬੀਜਾਂ ਨੇ ਫੁੱਲਾਂ ਦੀ ਖੇਤੀ ਦੇ ਵਿਚ ਨਵਾਂ ਰੈਵੋਲਿਊਸ਼ਨ ਲਿਆਂਦਾ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿੱਚ ਜੋ ਨਰਸਰੀ ਸਥਾਪਿਤ ਕੀਤੀ ਗਈ ਹੈ, ਉਸ ਨੂੰ 3 ਤੋਂ 4 ਦਹਾਕੇ ਹੋ ਚੁੱਕੇ ਹਨ। ਇੱਥੋਂ ਤੱਕ ਕਿ ਕਈ ਬੂਟੇ 30-40 ਸਾਲ ਤੱਕ ਪੁਰਾਣੇ ਹਨ, ਜਿਨ੍ਹਾਂ ਤੋਂ ਕਲਮਾਂ ਤਿਆਰ ਕਰਕੇ ਅਤੇ ਬੀਜ ਤਿਆਰ ਕਰਕੇ ਉਹ ਅੱਗੇ ਵੇਚਦੇ ਹਨ ਜਿਨ੍ਹਾਂ ਤੋਂ ਚੰਗੀ ਫੁੱਲਾਂ ਦੀ ਖੇਤੀ ਹੁੰਦੀ ਹੈ।
ਤਿੰਨ ਤੋਂ ਚਾਰ ਮਹੀਨੇ 'ਚ ਹੋ ਜਾਂਦੀ ਹੈ ਫਸਲ ਹਾਈਬ੍ਰਿਡ ਬੀਜਾਂ ਨੇ ਫੁੱਲਾਂ ਦੀ ਖੇਤੀ ਡਾ. ਦੂਬੇ ਨੇ ਦੱਸਿਆ ਕਿ ਫੁੱਲਾਂ ਦੀ ਫਸਲ 3 ਤੋਂ 4 ਮਹੀਨੇ ਦੇ ਵਿੱਚ ਹੀ ਹੋ ਜਾਂਦੀ ਹੈ। ਪਹਿਲੀ ਫ਼ਸਲ ਤਿਆਰ ਹੋਣ ਨੂੰ ਤਿੰਨ ਤੋਂ ਚਾਰ ਮਹੀਨੇ ਲਗਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਫੁੱਲਾਂ ਦੀ ਖੇਤੀ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਗੇਂਦੇ ਦੇ ਫੁੱਲਾਂ ਤੋਂ ਇਸ ਦੀ ਸ਼ੁਰੂਆਤ ਕਰੇ। ਉਨ੍ਹਾਂ ਨੇ ਕਿਹਾ ਕਿ ਪੂਰੇ ਸਾਲ ਕਿਸੇ ਵੀ ਸੀਜ਼ਨ ਦੇ ਵਿੱਚ ਫੁੱਲ ਲਗਾਇਆ ਜਾ ਸਕਦਾ ਹੈ।
ਝੋਨੇ ਨਾਲੋਂ 25 ਫ਼ੀਸਦੀ ਪਾਣੀ ਦੀ ਘੱਟ ਖਪਤ
ਝੋਨੇ ਦੀ ਖੇਤੀ ਨਾਲੋਂ ਅਤੇ ਗੰਨੇ ਦੀ ਖੇਤੀ ਨਾਲੋਂ ਫੁੱਲਾਂ ਦੀ ਖੇਤੀ ਪਿੰਡ ਵਿੱਚ ਪਾਣੀ ਦੀ ਘੱਟ ਖਪਤ ਹੁੰਦੀ ਹੈ। ਜਿਸ ਦਾ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ. ਆਰ ਕੇ ਦੂਬੇ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਫੁੱਲਾਂ ਦੀ ਖੇਤੀ 'ਚ ਕਣਕ ਜਿੰਨਾਂ ਪਾਣੀ ਲੱਗ ਹੀ ਜਾਂਦਾ ਹੈ ਪਰ ਝੋਨੇ ਅਤੇ ਗੰਨੇ ਦੇ ਮੁਕਾਬਲੇ ਇਹ ਘੱਟ ਪਾਣੀ ਲੈਂਦੀ ਹੈ।
ਹਾਈਬ੍ਰਿਡ ਬੀਜਾਂ ਨੇ ਫੁੱਲਾਂ ਦੀ ਖੇਤੀ ਨੌਜਵਾਨਾਂ ਵਿੱਚ ਉਤਸ਼ਾਹ
ਹਾਈਬ੍ਰਿਡ ਬੀਜਾਂ ਨੇ ਫੁੱਲਾਂ ਦੀ ਖੇਤੀ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਨੇ ਦੱਸਿਆ ਕਿ ਫੁੱਲਾਂ ਦੀ ਖੇਤੀ ਨੂੰ ਲੈ ਕੇ ਕੋਰੋਨਾ ਦੇ ਦੌਰਾਨ ਕਾਫ਼ੀ ਕਟੌਤੀ ਆਈ ਸੀ ਪਰ ਹੁਣ ਇਕ ਸਾਲ ਤੋਂ ਨੌਜਵਾਨਾਂ ਅੰਦਰ ਫੁੱਲਾਂ ਦੀ ਖੇਤੀ ਦਾ ਰੁਝਾਨ ਵਧ ਰਿਹਾ ਹੈ ਕਿਉਂਕਿ ਘੱਟ ਜ਼ਮੀਨ ਚੋ ਵੱਧ ਮੁਨਾਫ਼ਾ ਲੈ ਸਕਦੇ ਹਨ।
ਇਹ ਵੀ ਪੜ੍ਹੋ: ਹਰਸਿਮਰਤ ਬਾਦਲ ਨੇ ਤੱਕੜੀ 'ਤੇ ਦਿੱਤਾ ਬਿਆਨ, ਭਖੀ ਸਿਆਸਤ