ਲੁਧਿਆਣਾ: ਨਵੀਂ ਦਿੱਲੀ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਟਰੇਨ ਵੀਰਵਾਰ ਨੂੰ ਲੁਧਿਆਣਾ ਪਹੁੰਚ ਗਈ ਹੈ। ਦਿੱਲੀ ਤੋਂ ਕਟਰਾ ਤੱਕ ਅੱਠ ਘੰਟੇ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਮੁਸਾਫ਼ਰ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਸਕਣਗੇ।
ਦੱਸ ਦਈਏ, ਟਰੇਨ ਸੁਪਰ ਫ਼ਾਸਟ 5 ਅਕਤੂਬਰ ਤੋਂ ਮੁਸਾਫ਼ਰਾਂ ਲਈ ਸ਼ੁਰੂ ਹੋ ਜਾਵੇਗੀ। ਟਰੇਨ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੇ16 ਡੱਬੇ ਹਨ। ਇਸ ਦੇ ਨਾਲ ਹੀ 14 ਡੱਬੇ ਏਸੀ ਚੇਅਰ ਕਾਰ ਤੇ 2 ਡੱਬੇ ਲਗਜ਼ਰੀ ਹਨ। ਇਸ ਵਿੱਚ ਸਫਰ ਕਰਨ ਲਈ ਏਸੀ ਚੇਅਰ ਕਾਰ ਦਾ ਕਿਰਾਇਆ ਲਗਭਗ 1600 ਕਾਰ ਰੁਪਏ ਤੇ ਲਗਜ਼ਰੀ ਸੀਟਾਂ ਦਾ ਅਨੰਦ ਮਾਣਨ ਲਈ 3000 ਉਹ ਰੁਪਏ ਯਾਤਰੀਆਂ ਨੂੰ ਖ਼ਰਚ ਕਰਨੇ ਪੈਣਗੇ।
ਲੁਧਿਆਣਾ ਵਿਖੇ ਟਰੇਨ 'ਚ ਰੇਲ ਰਾਜ ਮੰਤਰੀ ਵੀ ਮੌਜੂਦ ਸਨ ਹਾਲਾਂਕਿ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਪਰ ਉਨ੍ਹਾਂ ਕਿਹਾ ਕਿ ਟਰੇਨ ਵਿੱਚ ਯਾਤਰੀਆਂ ਲਈ ਹਰ ਸੁਵਿਧਾ ਹੈ। ਉਧਰ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਹਫ਼ਤੇ 'ਚ ਛੇ ਦਿਨ ਹੇਠਲੀ ਚੱਲਿਆ ਕਰੇਗੀ ਤੇ ਮੰਗਲਵਾਰ ਨੂੰ ਟਰੇਨ ਮੇਂਟੀਨੈੱਸ ਲਈ ਬੰਦ ਰਹੇਗੀ।
ਸਟੇਸ਼ਨ ਮਾਸਟਰ ਨੇ ਦੱਸਿਆ ਕਿ ਟਰੇਨ ਦੀ ਸੁਰੱਖਿਆ ਲਈ ਵੀ ਖ਼ਾਸ ਪ੍ਰਬੰਧ ਕੀਤੇ ਗਏ ਹਨ ਤੇ ਇਹ ਟਰੇਨ ਨਵੀਂ ਦਿੱਲੀ ਤੋਂ ਕਟੜਾ ਤੱਕ ਦਾ ਸਫ਼ਰ ਵੀ ਮਹਿਜ਼ ਅੱਠ ਘੰਟਿਆਂ ਦੇ ਵਿੱਚ ਪੂਰਾ ਕਰ ਲਵੇਗੀ। ਟਰੇਨ ਦੀ ਟਾਈਮਿੰਗ ਨਵੀਂ ਦਿੱਲੀ ਤੋਂ ਸਵੇਰੇ 6 ਵਜੇ ਤੇ ਕੱਟੜਾ 2 ਵਜੇ ਦੁਪਹਿਰ ਨੂੰ ਪਹੁੰਚੇਗੀ। ਰਾਤ ਵਿੱਚ ਅੰਬਾਲਾ ਲੁਧਿਆਣਾ ਤੇ ਸਿਰਫ਼ ਜੰਮੂ ਹੀ ਇਸ ਦੇ ਸਟਾਪ ਹੋਣਗੇ। ਮਾਸਟਰ ਨੇ ਦੱਸਿਆ ਕਿ ਇਸ ਦੇ ਦਰਵਾਜ਼ੇ ਵੀ ਆਟੋਮੈਟਿਕ ਨੇ ਲੁਧਿਆਣਾ ਸਿਰਫ ਦੋ ਮਿੰਟ ਲਈ ਟਰੇਨ ਰੁਕੇਗੀ। ਉਧਰ ਪਹਿਲੀ ਵਾਰ ਟਰੇਨ ਦੀ ਸੁਰੱਖਿਆ ਲਈ ਜਾ ਰਹੇ ਗਾਰਡ ਨੇ ਵੀ ਦੱਸਿਆ ਕਿ ਇਸ ਟਰੇਨ ਦੀਆਂ ਕਾਫ਼ੀਆਂ ਵਿਸ਼ੇਸ਼ਤਾਵਾਂ ਹਨ।