ਲੁਧਿਆਣਾ: ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ (Deep Sidhu) ਦੀ ਬੀਤੀ ਦੇਰ ਰਾਤ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦਾ ਸਸਕਾਰ ਲੁਧਿਆਣਾ ਦੇ ਵਿੱਚ ਹੀ ਉਨ੍ਹਾਂ ਦੇ ਭਰਾ ਦੇ ਘਰ ਕੀਤਾ ਜਾ ਰਿਹਾ ਹੈ। ਜਿਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਦੀਪ ਸਿੱਧੂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਵਾਨੀ ਦੇ ਵਿਚ ਇਸ ਤਰ੍ਹਾਂ ਦੀਪ ਸਿੱਧੂ ਦਾ ਛੱਡ ਕੇ ਚਲੇ ਜਾਣਾ ਪਰਿਵਾਰ ਨੂੰ ਹੀ ਨਹੀਂ ਪੂਰੇ ਸਮਾਜ ਨੂੰ ਘਾਟਾ ਹੈ, ਉਨ੍ਹਾਂ ਨੇ ਕਿਹਾ ਕਿ ਉਹ ਚੋਟੀ ਦੇ ਵਕੀਲ ਸਨ ਅਤੇ ਫ਼ਿਲਮਾਂ ਦੇ ਵਿੱਚ ਵੀ ਉਨ੍ਹਾਂ ਨੇ ਆਪਣਾ ਨਾਮ ਖੱਟਿਆ ਸੀ। ਇੰਨਾ ਹੀ ਨਹੀਂ ਕਿਸਾਨੀ ਸੰਘਰਸ਼ ਦੇ ਵਿਚ ਵੀ ਦੀਪ ਸਿੱਧੂ ਨੇ ਮੱਲਾਂ ਮਾਰੀਆਂ ਸਨ।
ਇਹ ਵੀ ਪੜ੍ਹੋ: ਚਰਚਾ: ਦੀਪ ਸਿੱਧੂ ਦੀ ਮੌਤ - ਕਤਲ ਜਾਂ ਹਾਦਸਾ ?
ਦੀਪ ਸਿੱਧੂ ਦੇ ਮਾਸੜ ਸਾਧੂ ਸਿੰਘ ਨਾਲ ਸਾਡੀ ਟੀਮ ਵਲੋਂ ਖਾਸ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਵਗ ਰਹੇ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਦੀਪ ਸਿੱਧੂ ਚੰਗੀ ਤਰ੍ਹਾਂ ਗੱਡੀ ਚਲਾਉਣਾ ਚਾਹੁੰਦਾ ਸੀ।
ਹਾਲਾਂਕਿ ਉਨ੍ਹਾਂ ਨੇ ਵੀ ਕਿਹਾ ਕਿ ਦੀਪ ਸਿੱਧੂ ਗੱਡੀ ਤੇਜ਼ ਚਲਾਉਂਦਾ ਸੀ ਪਰ ਫਿਰ ਵੀ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਉਨ੍ਹਾਂ ਨੇ ਕਿਹਾ ਕਿ ਉਹ ਨੌਜਵਾਨਾਂ ਲਈ ਪ੍ਰੇਰਨਾ ਸੀ
ਇਹ ਵੀ ਪੜ੍ਹੋ: ਕਲਾਕਾਰ ਅਤੇ ਪ੍ਰਸ਼ੰਸਕਾਂ ਨੇ ਦੀਪ ਸਿੱਧੂ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ