ਲੁਧਿਆਣਾ: ਸਿਵਲ ਹਸਪਤਾਲ ਵਿੱਚ ਅੱਜ ਉਸ ਵੇਲ੍ਹੇ ਜੰਮ ਕੇ ਹੰਗਾਮਾ ਹੋ ਗਿਆ, ਜਦੋਂ ਇਕ ਪਰਿਵਾਰ ਨੇ ਸਿਵਲ ਹਸਪਤਾਲ ਦੇ ਪ੍ਰਸ਼ਾਸ਼ਨ ਉੱਤੇ ਉਨ੍ਹਾਂ ਦੇ ਬੇਟੇ ਦੀ ਲਾਸ਼ ਨੂੰ ਵੇਚਣ ਦੇ ਇਲਜ਼ਾਮ ਲਗਾਏ। ਇਸ ਦੌਰਾਨ ਪਰਿਵਾਰ ਦੇ ਕੁਝ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਜੰਮ ਕੇ (Dead Body missing from mortuary) ਭੰਨਤੋੜ ਕੀਤੀ ਗਈ। ਮ੍ਰਿਤਕ ਪਰਿਵਾਰ ਲੁਧਿਆਣਾ ਦੇ ਹੀ ਪੀਰੁ ਬੰਦਾ ਦਾ ਨਿਵਾਸੀ ਹੈ। ਇਥੋਂ ਤੱਕ ਕਿ ਕਈ ਡਾਕਟਰ ਨਾਲ ਵੀ ਬਦਸਲੂਕੀ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਡਾਕਟਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਹਲਾਤਾਂ 'ਤੇ ਕਾਬੂ ਪਾਇਆ ਅਤੇ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ।
ਪਰਿਵਾਰ ਦਾ ਇਲਜ਼ਾਮ: ਮ੍ਰਿਤਕ ਆਯੁਸ਼ ਸੂਦ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਸਿਵਲ ਹਸਪਤਾਲ ਦੇ ਪ੍ਰਸਾਸ਼ਨ ਵੱਲੋਂ ਉਨ੍ਹਾਂ ਦੇ ਬੇਟੇ ਦੀ ਲਾਸ਼ ਵੇਚ ਦਿੱਤੀ ਗਈ ਹੈ, ਕਿਉਂਕਿ ਉਹ ਜਵਾਨ ਸੀ ਅਤੇ ਬਿਮਾਰੀ ਕਰਕੇ ਉਸ ਦੀ ਮੌਤ ਹੋਈ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਉਨ੍ਹਾਂ ਦੇ ਬੇਟੇ ਦਾ ਅੰਤਮ ਸਸਕਾਰ ਕਰਨਾ ਸੀ, ਪਰ ਉਸ ਤੋਂ ਪਹਿਲਾਂ ਹੀ ਲਾਸ਼ ਗਾਇਬ ਹੋ ਗਈ।
ਪਰਿਵਾਰ ਨੇ ਕਿਹਾ ਕਿ ਅੱਜ ਮ੍ਰਿਤਕ ਦੀ ਭੈਣ ਅਤੇ ਉਸ ਦਾ ਭਰਾ ਬਾਹਰਲੇ ਮੁਲਕ ਤੋਂ ਆਏ ਹਨ ਅਤੇ ਇਸੇ ਕਰਕੇ ਉਨ੍ਹਾਂ ਨੇ ਅੱਜ ਸਸਕਾਰ ਕਰਨਾ ਸੀ, ਜਦਕਿ ਮੌਤ 1 ਤਰੀਕ ਨੂੰ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਨਹੀਂ, ਸਗੋਂ ਅਣਗਹਿਲੀ ਹੈ। ਉਨ੍ਹਾਂ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮ੍ਰਿਤਕ ਦੇ ਭਰਾ ਅਮਨ ਸੂਦ ਨੇ ਦੱਸਿਆ ਕਿ ਆਯੁਸ਼ ਦੀ ਮੌਤ 1 ਜਨਵਰੀ ਦੀ ਰਾਤ ਨੂੰ ਹੋਈ ਸੀ ਅਤੇ ਤੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਸੁਰੱਖਿਅਤ ਰੱਖਿਆ ਗਿਆ ਸੀ, ਤਾਂ ਜੋ ਅਸੀਂ ਵਿਦੇਸ਼ ਤੋਂ ਆ ਕੇ ਆਖਰੀ ਵਾਰ ਉਸ ਦਾ ਮੂੰਹ ਵੇਖ ਲਈਏ।
ਹਸਪਤਾਲ ਦੀ ਭੰਨਤੋੜ: ਸੂਦ ਪਰਿਵਾਰ ਜਦੋਂ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਲਾਸ਼ ਲੈਣ ਲਈ ਪਹੁੰਚਿਆ, ਤਾਂ ਲਾਸ਼ ਨਾ ਮਿਲਣ ਉੱਤੇ ਪਰਿਵਾਰ ਵੱਲੋਂ ਜਬਰਦਸਤ ਹੰਗਾਮਾ ਕੀਤਾ ਗਿਆ। ਹਸਪਤਾਲ ਦੀ ਜੰਮ ਕੇ ਭੰਨ-ਤੋੜ ਕਰ ਦਿੱਤੀ ਗਈ। ਐਮਰਜੈਂਸੀ ਦੇ ਸ਼ੀਸ਼ੇ ਤੋੜ ਦਿੱਤੇ ਗਏ, ਇਥੋਂ ਤੱਕ ਕੇ ਐਮਰਜੈਂਸੀ ਦੇ ਸਾਰੇ ਮਰੀਜ਼ ਉਥੋਂ ਭੱਜ ਗਏ। ਇੰਨਾ ਹੀ ਨਹੀਂ, ਐਸਐਮਓ ਦਫ਼ਤਰ ਜੋ ਕਿ ਸਿਵਲ ਹਸਪਤਾਲ ਵਿੱਚ ਸਥਿਤ ਜੱਚਾ ਬੱਚਾ ਕੇਂਦਰ ਵਿੱਚ ਹੈ, ਉਸ ਦੀ ਵੀ ਜੰਮ (Dead Body missing from mortuary) ਕੇ ਭੰਨ-ਤੋੜ ਕੀਤੀ ਗਈ। ਅੰਦਰ ਪਿਆ ਸਮਾਨ ਵੀ ਪਰਿਵਾਰਕ ਮੈਂਬਰਾਂ ਵੱਲੋਂ ਖਿਲਾਰ ਦਿੱਤਾ ਗਿਆ। ਪਰਿਵਾਰ ਨੇ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਹਿੰਸਾ ਦਾ ਰੂਪ ਅਖਤਿਆਰ ਕਰ ਲਿਆ। ਇਸ ਦੀ ਕੁੱਝ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ। ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਿਵਲ ਹਸਪਤਾਲ ਦਾ ਨਕਸ਼ਾ ਪਰਿਵਾਰਕ ਮੈਂਬਰਾਂ ਦੇ ਵਿਗਾੜ ਦਿੱਤਾ ਅਤੇ ਜੰਮ ਕੇ ਭੰਨ-ਤੋੜ ਕੀਤੀ ਹੈ।
ਹਸਪਤਾਲ 'ਚ ਸੇਵਾਵਾਂ ਠੱਪ, ਡਾਕਟਰਾਂ ਨੇ ਕੰਮ ਕਰਨ ਤੋਂ ਕੀਤਾ ਇਨਕਾਰ: ਸਿਵਲ ਹਸਪਤਾਲ ਵਿੱਚ ਲਾਸ਼ ਨਾ ਮਿਲਣ ਉੱਤੇ ਪਰਿਵਾਰ ਵੱਲੋਂ ਕੀਤੀ ਭੰਨਤੋੜ ਤੋਂ ਬਾਅਦ ਹਸਪਤਾਲ ਵਿੱਚ ਸੇਵਾਵਾਂ ਠੱਪ ਹੋ ਗਈਆਂ ਹਨ। ਡਾਕਟਰਾਂ ਤੇ ਮੁਲਾਜ਼ਮਾਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਿਵਲ ਹਸਪਤਾਲ ਦੇ (Civil Hospital Doctors on Strike) ਡਾਕਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਨੇ ਪਾਇਆ ਹਲਾਤਾਂ 'ਤੇ ਕਾਬੂ: ਸਿਵਲ ਹਸਪਤਾਲ ਦੇ ਵਿੱਚ ਹੰਗਾਮੇ ਦੀ ਖ਼ਬਰ ਦੀ ਸੂਚਨਾ ਮਿਲਣ ਤੋਂ ਬਾਅਦ ਨੇੜੇ-ਤੇੜੇ ਦੀ ਪੁਲਿਸ ਵੱਡੀ ਗਿਣਤੀ ਵਿੱਚ ਪਹੁੰਚ ਗਈ। ਸੀਨੀਅਰ ਪੁਲਿਸ ਅਫਸਰ ਮੌਕੇ ਉੱਤੇ ਪਹੁੰਚੇ ਅਤੇ ਹਾਲਾਤ ਉੱਤੇ ਕਾਬੂ ਪਾਇਆ। ਇਸ ਦੌਰਾਨ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਅਸੀਂ ਹਲਾਤ ਨੂੰ ਕਾਬੂ ਕਰ ਲਏ ਹਨ। ਉਨਾਂ ਕਿਹਾ ਕਿ ਪਰਿਵਾਰ ਦੇ ਜੀਅ ਦੀ ਕੁਝ ਦਿਨ ਪਹਿਲਾਂ ਮੌਤ ਹੋਈ ਸੀ ਅਤੇ ਉਸ ਦੀ ਲਾਸ਼ ਹਸਪਤਾਲ ਪ੍ਰਸ਼ਾਸਨ ਦੀ ਕਿਸੇ ਗਲਤੀ ਕਰਕੇ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ (dead body missing news update) ਜਿਨ੍ਹਾਂ ਨੇ ਵੀ ਲਾਪ੍ਰਵਾਹੀ ਕੀਤੀ ਹੈ, ਉਨ੍ਹਾਂ ਉੱਤੇ ਕਾਰਵਾਈ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਵਿਚ ਰੋਸ ਸੀ ਜਿਸ ਕਰਕੇ ਉਨ੍ਹਾਂ ਵੱਲੋਂ ਇਸ ਤਰ੍ਹਾਂ ਨਾਲ ਹਸਪਤਾਲ ਦੀ ਭੰਨਤੋੜ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ, ਉਨ੍ਹਾਂ ਉੱਤੇ ਵੀ ਅਸੀਂ ਕਾਰਵਾਈ ਕਰਾਂਗੇ, ਪਰ ਫਿਲਹਾਲ ਮਾਮਲਾ ਸ਼ਾਂਤ ਕਰਵਾਇਆ ਜਾ ਰਿਹਾ ਹੈ। ਜਦੋਂ ਪੁੱਛਿਆ ਗਿਆ ਕਿ ਕਿਸੇ ਡਾਕਟਰ ਦੀ ਵੀ ਕੁੱਟਮਾਰ ਕੀਤੀ ਗਈ ਹੈ, ਤਾਂ ਉਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ, ਅਜੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਹੈ।
ਹਸਪਤਾਲ ਦੀ ਚੁੱਪੀ: ਹਾਲਾਂਕਿ, ਇਸ ਹੰਗਾਮੇ ਤੋਂ ਬਾਅਦ ਲੁਧਿਆਣਾ ਸਿਵਲ (Ludhiana dead body missing news) ਹਸਪਤਾਲ ਦੇ ਡਾਕਟਰ ਅਤੇ ਹੋਰ ਪ੍ਰਸ਼ਾਸਨ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਜ਼ਰੂਰ ਛੁਪ ਗਿਆ, ਪਰ ਹਾਲੇ ਤੱਕ ਹਸਪਤਾਲ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਧਿਕਾਰਿਕ ਇਕ ਬਿਆਨ ਜਾਰੀ ਨਹੀਂ ਕੀਤਾ ਗਿਆ। ਹਸਪਤਾਲ ਦੇ ਵਿੱਚ ਲਾਸ਼ ਕਿਸ ਤਰ੍ਹਾਂ ਗਾਇਬ ਹੋ ਗਈ ਜਾਂ ਕਿਸੇ ਹੋਰ ਨਾਲ ਬਦਲ ਦਿੱਤੀ ਗਈ ਇਸ ਦੀ ਹਾਲੇ ਤੱਕ ਜਾਂਚ ਬਾਕੀ ਹੈ।
ਇਹ ਵੀ ਪੜ੍ਹੋ: ਚਾਈਨਾ ਡੋਰ ਦੀ ਵਰਤੋਂ ਰੋਕਣ ਲਈ ਪੰਜਾਬ ਪੁਲਿਸ ਨੇ ਤਿਆਰ ਕੀਤਾ ਗੀਤ, ਵੇਖੋ ਵੀਡੀਓ