ETV Bharat / state

Cyber fraud: ਤੁਸੀਂ ਵੀ ਕਰਦੇ ਹੋ ਆਨਲਾਈਨ ਸ਼ਾਪਿੰਗ ਤਾਂ ਹੋ ਜਾਓ ਸਾਵਧਾਨ, ਨਾਮੀ ਕੰਪਨੀਆਂ ਦੇ ਨਾਂ 'ਤੇ ਜਾਅਲੀ ਵੈਬਸਾਈਟ ਦੀ ਠੱਗੀ ਦਾ ਹੋ ਸਕਦੇ ਹੋ ਸ਼ਿਕਾਰ ! - Online shopping sites

ਜਿਵੇਂ-ਜਿਵੇਂ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਉਵੇਂ ਹੀ ਸਾਈਬਰ ਠੱਗੀ ਦੇ ਮਾਮਲੇ ਵੱਧਣ ਲੱਗਦੇ ਹਨ। ਜਿਸ ਸਬੰਧੀ ਉਨ੍ਹਾਂ ਵਲੋਂ ਦਿਲ ਖਿੱਚਵੇਂ ਆਫ਼ਰ ਦੇ ਬਹਾਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਜਿਸ ਸਬੰਧੀ ਸਾਈਬਰ ਸੈੱਲ ਦੇ ਅਧਿਕਾਰੀ ਦਾ ਕਹਿਣਾ ਕਿ ਰੋਜ਼ਾਨਾ 15 ਦੇ ਕਰੀਬ ਮਾਮਲੇ ਇਕੱਲੇ ਲੁਧਿਆਣਾ 'ਚ ਆ ਰਹੇ ਹਨ। (Cyber fraud)

ਸਾਈਬਰ ਠੱਗੀ ਦੇ ਮਾਮਲੇ
ਸਾਈਬਰ ਠੱਗੀ ਦੇ ਮਾਮਲੇ
author img

By ETV Bharat Punjabi Team

Published : Nov 5, 2023, 12:30 PM IST

ਪੁਲਿਸ ਅਧਿਕਾਰੀ ਸਾਈਬਰ ਠੱਗੀ ਬਾਰੇ ਦੱਸਦੇ ਹੋਏ

ਲੁਧਿਆਣਾ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਲੋਕ ਵੱਡੇ ਪੱਧਰ 'ਤੇ ਸ਼ਾਪਿੰਗ ਕਰਦੇ ਹਨ। ਪਿਛਲੇ ਇੱਕ ਦਹਾਕੇ ਤੋਂ ਆਨਲਾਈਨ ਖਰੀਦਾਰੀ ਦਾ ਚਲਨ ਦੇਸ਼ 'ਚ ਕਾਫੀ ਪ੍ਰਫੁੱਲਿਤ ਹੋਇਆ ਹੈ। ਇਸ ਦੇ ਨਾਲ ਹੀ ਆਨਲਾਈਨ ਅਦਾਇਗੀ ਵੱਲ ਵੀ ਲੋਕਾਂ ਦਾ ਰੁਝਾਨ ਵਧਿਆ ਹੈ ਪਰ ਇਸ ਨਾਲ ਸਾਈਬਰ ਠੱਗੀ ਦੇ ਮਾਮਲਿਆਂ 'ਚ ਵੀ ਕਾਫ਼ੀ ਇਜ਼ਾਫਾ ਹੋ ਗਿਆ ਹੈ। ਤਿਉਹਾਰਾਂ ਦੇ ਸੀਜ਼ਨ 'ਚ ਅਕਸਰ ਆਨਲਾਈਨ ਸ਼ਾਪਿੰਗ ਸਾਈਟਸ ਲੋਕਾਂ ਨੂੰ ਵੱਡੇ-ਵਡੇ ਲੁਭਾਵਣੇ ਆਫਰ ਦਿੰਦਿਆਂ ਹਨ, ਪਰ ਉਸ ਦਾ ਲਾਹਾ ਲੈਂਦਿਆਂ ਕਈ ਸਾਈਬਰ ਠੱਗ ਮੌਕੇ ਦਾ ਫਾਇਦਾ ਚੁੱਕ ਕੇ ਜਾਅਲੀ ਵੈਬਸਾਈਟ ਬਣਾ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ। ਅਜਿਹੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। (Cyber fraud)

ਦਿਨ ਪਰ ਦਿਨ ਵੱਧ ਰਹੇ ਮਾਮਲੇ: ਅਜਿਹੇ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਲੁਧਿਆਣਾ 'ਚ ਵੱਧ ਰਹੇ ਹਨ, ਜਿਸ ਨੂੰ ਲੈਕੇ ਸਾਈਬਰ ਕ੍ਰਾਈਮ ਸੈੱਲ ਦੇ ਪੁਲਿਸ ਅਧਿਕਾਰੀ ਰਾਜ ਕੁਮਾਰ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ 'ਚ ਠੱਗੀ ਦੇ ਮਾਮਲੇ ਜਿਆਦਾ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦਿਨਾਂ 'ਚ ਠੱਗ ਐਕਟਿਵ ਹੋ ਜਾਂਦੇ ਹਨ ਅਤੇ ਜਾਅਲੀ ਵੈਬਸਾਈਟਾਂ ਰਾਹੀ ਲੋਕਾਂ ਨੂੰ ਲਾਲਚ ਜਾਂ ਕਈ ਤਰ੍ਹਾਂ ਦੇ ਆਫ਼ਰ ਦਿੰਦੇ ਹਨ, ਜਿਸ 'ਚ ਲੋਕ ਉਨ੍ਹਾਂ ਵਲੋਂ ਭੇਜੇ ਲਿੰਕ ਨੂੰ ਜਦੋਂ ਕਲਿੱਕ ਕਰਦੇ ਹਨ ਤਾਂ ਫੋਨ ਹੈੱਕ ਜੋ ਜਾਂਦਾ ਹੈ ਤੇ ਸਾਰੀ ਜਾਣਕਾਰੀ ਠੱਗਾਂ ਕੋਲ ਚਲ ਜਾਂਦੀ ਹੈ, ਜਿਸ ਤੋਂ ਬਾਅਦ ਬਿਨਾਂ ਓਟੀਪੀ ਤੋਂ ਵੀ ਉਹ ਫੋਨ ਦੇ ਮਾਲਿਕ ਤੋਂ ਲੱਖਾਂ ਹਜ਼ਾਰਾਂ ਰੁਪਏ ਲੁੱਟ ਲੈਂਦੇ ਹਨ।

ਸਾਈਬਰ ਠੱਗੀ ਤੋਂ ਕਿਵੇਂ ਬਚੀਏ
ਸਾਈਬਰ ਠੱਗੀ ਤੋਂ ਕਿਵੇਂ ਬਚੀਏ

ਠੱਗੀ ਵੱਜਦੀ ਤਾਂ 1930 'ਤੇ ਕਰੋ ਕਾਲ: ਉਨ੍ਹਾਂ ਦੱਸਿਆ ਕਿ ਲੁਧਿਆਣਾ 'ਚ ਇਹ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਲੋਕਾਂ ਨੂੰ ਇਸ 'ਤੇ ਸੁਚੇਤ ਹੋਣ ਦੀ ਲੋੜ ਹੈ। ਪੁਲਿਸ ਅਧਿਕਾਰੀ ਨੇ ਅਪੀਲ ਕੀਤੀ ਕਿ ਅਜਿਹੇ ਕਿਸੇ ਵੀ ਲਿੰਕ ਨੂੰ ਕਲਿੱਕ ਨਾ ਕੀਤਾ ਜਾਵੇ ਅਤੇ ਜੇਕਰ ਤੁਹਾਡੇ ਨਾਲ ਅਜਿਹੀ ਠੱਗੀ ਹੁੰਦੀ ਹੈ ਤਾਂ ਤੁਰੰਤ ਕ੍ਰਾਈਮ ਸੈੱਲ ਵਲੋਂ ਜਾਰੀ ਨੰਬਰ 1930 'ਤੇ ਕਾਲ ਕਰੋ, ਜਿਸ ਨਾਲ ਸਾਰੇ ਫਾਈਨੈਂਸ਼ਲ ਅਦਾਰਿਆਂ ਨੂੰ ਮੈਸੇਜ ਚਲਾ ਜਾਵੇਗਾ ਤੇ ਰਕਮ ਫਰੀਜ ਹੋ ਜਾਵੇਗੀ। ਜਿਸ ਨਾਲ ਠੱਗ ਵਲੋਂ ਠੱਗੀ ਗਈ ਰਕਮ ਵਾਪਸ ਹੋ ਸਕਦੀ ਹੈ।

  • ਮਾਮਲਾ ਨੰਬਰ 1

ਹਲਦੀ ਰਾਮ ਫਰੇਂਚਾਇਜ਼ੀ ਦੇ ਨਾਂ 'ਤੇ ਠੱਗੀ: ਲੁਧਿਆਣਾ ਦੇ ਕੂੰਮਕਲਾਂ ਥਾਣੇ 'ਚ ਮਾਮਲਾ ਦਰਜ ਹੋਇਆ ਹੈ। ਪੀੜਤ ਭੈਣੀ ਸਾਹਿਬ ਦਾ ਕਰਤਾਰ ਸਿੰਘ ਪੁੱਤਰ ਬੇਅੰਤ ਸਿੰਘ ਹੈ ਜਿਸ ਨੂੰ ਆਨਲਾਈਨ ਹਲਦੀ ਰਾਮ ਦੀ ਫਰੇਂਚਾਇਜ਼ੀ ਦੇਣ ਦੇ ਨਾਂ 'ਤੇ 4 ਲੱਖ 75 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ। 125 ਨੰਬਰ ਐੱਫ ਆਈ ਆਰ ਦਰਜ ਕਰਵਾਈ ਗਈ, ਜਿਸ 'ਚ ਧਾਰਾ 419, 420, 467, 468, 471, 120 ਬੀ ਐਕਟ ਤਹਿਤ ਮਾਮਲਾ ਦਰਜ ਹੋਇਆ।

ਪੁਲਿਸ ਨੂੰ ਮਾਮਲਾ ਕਰਵਾਇਆ ਦਰਜ: ਪੀੜਤ ਕਰਤਾਰ ਸਿੰਘ ਨੇ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਮੈਂ 16 ਸਤੰਬਰ 2023 ਨੂੰ ਹਲਦੀ ਰਾਮ ਦੀ ਸ਼ਾਖਾ ਲੈਣ ਲਈ ਅਪਲਾਈ ਕੀਤਾ ਸੀ,ਜਿਸ 'ਚ 18 ਸਤੰਬਰ ਨੂੰ ਮੁਲਜ਼ਮਾਂ ਨੇ ਉਸ ਨੂੰ ਫਾਰਮ ਭੇਜਿਆ ਤੇ ਆਨਲਾਈਨ ਲਿੰਕ ਭੇਜਿਆ ਸੀ। ਜਿਸ ਤੋਂ ਬਾਅਦ ਪਹਿਲਾਂ ਮੈਨੂੰ 22 ਸਤੰਬਰ ਨੂੰ 85 ਹਜ਼ਾਰ ਟੋਕਨ ਮਨੀ ਦੇਣ ਦੀ ਗੱਲ ਕਹੀ ਤੇ ਫਿਰ 25 ਸਤੰਬਰ ਨੂੰ ਮੈਂ ਬਾਕੀ 3 ਲੱਖ 90 ਹਜ਼ਾਰ ਜਮ੍ਹਾ ਕਰਵਾਏ। ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ 6 ਲੱਖ 50 ਹਜ਼ਾਰ ਦੀ ਹੋਰ ਮੰਗ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਨੇ ਹੁਣ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ।

  • ਮਾਮਲਾ ਨੰਬਰ 2

ਟਾਟਾ ਦੇ ਨਾਂਅ 'ਤੇ ਠੱਗੀ ਮਾਰਨ ਵਾਲਾ ਕਾਬੂ: ਲੁਧਿਆਣਾ ਦੇ ਰਹਿਣ ਵਾਲੇ ਅਮਨ ਨੂੰ ਪੰਚਕੂਲਾ ਪੁਲਿਸ ਨੇ ਬੀਤੇ ਦਿਨੀਂ ਗ੍ਰਿਫਤਾਰ ਕੀਤਾ। ਅਮਨ ਨੇ ਟਾਟਾ ਕੰਪਨੀ ਦੇ ਨਾਂਅ 'ਤੇ, 155 ਦਿਨ ਪੂਰੇ ਹੋਣ ਦੇ ਨਾਂ 'ਤੇ, 1999 ਰੁਪਏ ਦਾ ਮੁਫ਼ਤ ਕੂਪਨ ਦੇਣ ਦੇ ਨਾਂ 'ਤੇ, ਲੋਕਾਂ ਨਾਲ ਠੱਗੀ ਮਾਰੀ। ਪੁੱਛਗਿੱਛ ਦੌਰਾਨ 19 ਸਾਲ ਦੇ ਮੁਲਜ਼ਮ ਨੇ ਦੱਸਿਆ ਕਿ ਇਕ ਚੈਟ ਕੰਪਨੀ ਦੇ ਲਿੰਕ 'ਤੇ ਉਸ ਨੂੰ ਇਕ ਗਰੁੱਪ ਮਿਲਿਆ, ਜਿੱਥੇ ਉਸ ਨੇ ਇਸ ਦੀ ਸਿਖਲਾਈ ਲਈ ਹੈ। ਮੁਲਜ਼ਮ ਵਲੋਂ ਇਕ ਜਾਅਲੀ ਕੰਪਨੀ ਟਾਟਾ ਦੇ ਨਾਂਅ 'ਤੇ ਬਣਵਾਈ ਜਿਵੇਂ ਹੀ ਕੋਈ ਕੂਪਨ ਲੈਣ ਲਈ ਬੈਂਕ ਖਾਤੇ ਦੀ ਜਾਣਕਾਰੀ ਉਸ ਵਿੱਚ ਪਾਉਂਦਾ ਸੀ ਤਾਂ ਤੁਰੰਤ ਉਸ ਦੇ ਅਕਾਊਂਟ ਵਿੱਚੋਂ ਪੈਸੇ ਕਢਵਾ ਲਏ ਜਾਂਦੇ ਸਨ। ਪੰਚਕੂਲਾ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦਾ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ, ਇਸ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਗਿਆ। ਕੁਝ ਜਾਂਚ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਜਿਸ ਐਪ ਤੋਂ ਇਹ ਸਾਰੀ ਠੱਗੀ ਮਾਰਨ ਦੀ ਜਾਣਕਾਰੀ ਹਾਸਲ ਕੀਤੀ ਸੀ, ਉਹ ਉੱਤਰ ਪ੍ਰਦੇਸ਼ ਦੀ ਕੋਈ ਆਨਲਾਈਨ ਚੈਟ ਐਪਲੀਕੇਸ਼ਨ ਸੀ।

  • ਮਾਮਲਾ ਨੰਬਰ 3

ਆਨਲਾਈਨ ਮੰਗਾਉਣਾ ਪਿਆ ਭਾਰੀ: ਲੁਧਿਆਣਾ ਦੇ ਸ਼ਿਮਲਾਪੁਰੀ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੇ ਨਾਲ ਉਸ ਵੇਲੇ ਠੱਗੀ ਹੋਈ, ਜਦੋਂ ਉਸ ਨੇ ਆਨਲਾਈਨ ਇੱਕ ਨਾਮੀ ਵੈਬਸਾਈਟ ਦੇ ਨਾਂ ਵਰਗੀ ਕੰਪਨੀ ਤੋਂ ਕੁਝ ਆਰਡਰ ਕਰਕੇ ਮੰਗਵਾਇਆ। ਉਸ ਦਾ ਆਰਡਰ ਵੀ ਪੂਰਾ ਹੋ ਗਿਆ, ਆਰਡਰ ਉਸ ਦੇ ਘਰ ਤੱਕ ਪਹੁੰਚ ਗਿਆ ਪਰ ਉਹ ਆਰਡਰ ਉਸ ਨੂੰ ਪਸੰਦ ਨਹੀਂ ਆਇਆ ਤਾਂ ਉਸ ਨੇ ਵਾਪਸ ਕਰਨ ਲਈ ਐਪ ਖੋਲ੍ਹੀ, ਪਰ ਜਿਵੇਂ ਹੀ ਉਸ ਨੇ ਉੱਥੇ ਆਪਣੇ ਖਾਤੇ ਦੀ ਜਾਣਕਾਰੀ ਪਾਈ, ਉਸ ਦੇ ਅਕਾਊਂਟ ਵਿੱਚੋਂ ਲਗਭਗ 36 ਹਜਾਰ ਦੇ ਕਰੀਬ ਨਿਕਲ ਗਏ। ਲੁਧਿਆਣਾ ਸਾਈਬਰ ਸੈਲ ਸਰਾਭਾ ਨਗਰ ਦੇ ਵਿੱਚ ਉਹ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚਿਆ, ਪਰ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰਦਿਆਂ ਉਸ ਨੇ ਆਪਣੀ ਤਸਵੀਰ ਨਾ ਦਿਖਾਏ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਉਸ ਨਾਲ ਠੱਗੀ ਹੋਈ ਹੈ। ਉਹ ਨਹੀਂ ਚਾਹੁੰਦਾ ਕਿ ਉਸ ਦੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਪਤਾ ਲੱਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.