ਲੁਧਿਆਣਾ: ਪੰਜਾਬ ਅੰਦਰ ਬੀਤੇ ਦਿਨ ਤੋਂ ਹੀ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਪਹਿਲੇ ਦਿਨ 12 ਨਾਮਜ਼ਦਗੀਆਂ ਭਰੀਆਂ ਗਈਆਂ ਜਿੰਨ੍ਹਾਂ ਵਿੱਚ ਜ਼ਿਆਦਾਤਰ ਅਕਾਲੀ ਦਲ ਦੇ ਉਮੀਦਵਾਰ ਰਹੇ ਹਾਲਾਂਕਿ ਕੁੱਲ ਸੱਤ ਉਮੀਦਵਾਰਾਂ ਨੇ ਹੀ ਆਪਣੀ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ ਬਾਕੀ ਉਨ੍ਹਾਂ ਦੇ ਸਪਾਊਸ ਵੱਲੋਂ ਐਮਰਜੈਂਸੀ ਹਾਲਾਤ ਪੈਦਾ ਹੋਣ ਨੂੰ ਲੈ ਕੇ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ। ਸਾਡੀ ਟੀਮ ਵੱਲੋਂ ਸਾਰੇ ਹੀ ਉਮੀਦਵਾਰਾਂ ਦੀ ਪੜਚੋਲ ਕੀਤੀ ਗਈ ਜਿਸ ਵਿੱਚ ਸਾਹਮਣੇ ਆਇਆ ਹੈ ਕਿ ਕਿਸ ਉਮੀਦਵਾਰ ਦੀ ਕਿੰਨ੍ਹੀ ਜਾਇਦਾਦ ਹੈ, ਕੌਣ ਕਰੋੜਪਤੀ ਉਮੀਦਵਾਰ ਅਤੇ ਕੌਣ ਗਰੀਬ ਹੋਇਆ ਹੈ।
ਮਨਪ੍ਰੀਤ ਇਯਾਲੀ ਉਮੀਦਵਾਰ ਅਕਾਲੀ ਦਲ ਮੁੱਲਾਪੁਰ ਦਾਖਾਂ
ਮਨਪ੍ਰੀਤ ਇਯਾਲੀ ਦੀ ਜਾਇਦਾਦ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਿੱਚ ਜੋ ਐਫੀਡੈਵਿਟ ਅਟੈਚ ਕੀਤਾ ਗਿਆ ਹੈ ਉਸ ਵਿਚ ਉਨ੍ਹਾਂ ਨੇ 2019 ਜ਼ਿਮਨੀ ਚੋਣ ਵਿੱਚ ਆਪਣੀ ਕੁੱਲ ਜਾਇਦਾਦ 24.31 ਕਰੋੜ ਰੁਪਏ ਦੱਸੀ ਸੀ ਜਦੋਂਕਿ 2022 ਦੇ ਵਿੱਚ ਉਨ੍ਹਾਂ ਆਪਣੀ ਕੁੱਲ ਜਾਇਦਾਦ 29.03 ਕਰੋੜ ਰੁਪਏ ਦੱਸੀ ਹੈ।
ਉਨ੍ਹਾਂ ਨੇ ਆਪਣੀ ਗੱਡੀ ਫਾਰਚੂਨਰ ਦੱਸੀ ਹੈ ਇਹ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਇਯਾਲੀ ਕੋਲ ਗੱਡੀ, ਸੋਨੇ ਅਤੇ ਕੈਸ਼ ਦੀ ਕੁੱਲ ਕੀਮਤ 3 ਕਰੋੜ 11 ਲੱਖ 53 ਹਜ਼ਾਰ 833 ਰੁਪਏ ਹੈ। ਉਨ੍ਹਾਂ ਕੋਲ 53 ਏਕੜ ਜ਼ਮੀਨ ਵੀ ਹੈ ਜਿਸਦੀ ਕੁੱਲ ਕੀਮਤ ਉਨ੍ਹਾਂ 25 ਕਰੋੜ ਰੁਪਏ ਦੱਸੀ ਹੈ। 2019 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀ ਜਾਇਦਾਦ ਵਿੱਚ ਪੰਜ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਮਨਪ੍ਰੀਤ ਇਆਲੀ ’ਤੇ ਕ੍ਰਿਮੀਨਲ ਮਾਮਲਾ ਦਰਜ ਹੋਣ ਦੀ ਵੀ ਐਫੀਡੈਵਿਟ ਵਿੱਚ ਪੁਸ਼ਟੀ ਕੀਤੀ ਗਈ ਹੈ।
ਦਰਸ਼ਨ ਸਿੰਘ ਸ਼ਿਵਾਲਿਕ ਉਮੀਦਵਾਰ ਅਕਾਲੀ ਦਲ ਹਲਕਾ ਗਿੱਲ
ਦਰਸ਼ਨ ਸਿੰਘ ਸ਼ਿਵਾਲਿਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਵੀ ਕਰੋੜਪਤੀ ਉਮੀਦਵਾਰ ਹਨ। ਉਨ੍ਹਾਂ ਨੇ ਆਪਣੀ 1 ਕਰੋੜ 67 ਲੱਖ 497 ਰੁਪਏ ਚੱਲ ਅਤੇ 4 ਕਰੋੜ 25 ਲੱਖ ਰੁਪਏ ਦੀ ਅਚੱਲ ਜਾਇਦਾਦ ਦੱਸੀ ਹੈ। ਉਨ੍ਹਾਂ ਆਪਣੀ ਗੱਡੀ ਇਨੋਵਾ ਕ੍ਰਿਸਟਾ ਦੱਸੀ ਹੈ ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ 100 ਗਰਾਮ ਸੋਨਾ ਵੀ ਹੈ। ਉਨ੍ਹਾਂ ਦੀ ਪਤਨੀ ਕੋਲ 250 ਗਰਾਮ ਸੋਨਾ ਹੈ ਜਿਸ ਦੀ ਕੁੱਲ ਕੀਮਤ ਲਗਪਗ 17.50 ਲੱਖ ਰੁਪਏ ਬਣਦੀ ਹੈ।
2017 ਚੋਣਾਂ ਦੇ ਦੌਰਾਨ ਉਨ੍ਹਾਂ ਨੇ ਆਪਣੀ ਜਾਇਦਾਦ 1 ਕਰੋੜ 5 ਲੱਖ 67 ਹਜ਼ਾਰ ਰੁਪਏ ਚੱਲ ਅਤੇ 4 ਕਰੋੜ 4 ਲੱਖ ਰੁਪਏ ਦੀ ਅਚੱਲ ਜਾਇਦਾਦ ਦੱਸੀ ਸੀ। ਦਰਸ਼ਨ ਸਿੰਘ ਸ਼ਿਵਾਲਿਕ ’ਤੇ ਵੀ ਮਾਮਲਾ ਦਰਜ ਹੈ। ਉਨ੍ਹਾਂ ਦੇ ਲਾਡੋਵਾਲ ਵਿਖੇ ਜਾਮ ਲਾਉਣ ਦਾ ਪਰਚਾ ਦਰਜ ਹੋਇਆ ਸੀ।
ਜਗਮੀਤ ਸਿੰਘ ਬਰਾੜ ਅਕਾਲੀ ਦਲ ਉਮੀਦਵਾਰ
ਜੇਕਰ ਗੱਲ ਜਗਮੀਤ ਸਿੰਘ ਬਰਾੜ ਦੀ ਕੀਤੀ ਜਾਵੇ ਤਾਂ ਉਹ ਮੁੜ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ। ਉਨ੍ਹਾਂ ਨੇ 2020-21 ਦੌਰਾਨ 6 ਲੱਖ 74 ਹਜ਼ਾਰ 550 ਰੁਪਏ ਦੀ ਇਨਕਮ ਟੈਕਸ ਰਿਟਰਨ ਭਰੀ ਹੈ। ਉਨ੍ਹਾਂ ਆਪਣੇ ਕੋਲ ਕੁੱਲ 5 ਲੱਖ 6 ਹਜ਼ਾਰ ਰੁਪਏ ਕੈਸ਼ ਜਦੋਂ ਕਿ ਆਪਣੇ ਵਾਰਸ ਕੋਲ ਇੱਕ ਲੱਖ ਦੋ ਹਜ਼ਾਰ ਰੁਪਏ ਕੈਸ਼ ਦੱਸਿਆ ਹੈ।
ਜਗਮੀਤ ਬਰਾੜ ਨੇ ਆਪਣੇ ਕੋਲ ਖੇਤੀਬਾੜੀ ਲਈ ਅੱਠ ਏਕੜ ਜ਼ਮੀਨ ਵੀ ਦੱਸੀ ਹੈ ਜਿਸਦੀ ਕੁੱਲ ਕੀਮਤ 85 ਲੱਖ 28 ਹਜ਼ਾਰ ਰੁਪਏ ਹੈ। ਉਨ੍ਹਾਂ ਨੇ ਆਪਣੀ ਕੁੱਲ ਜਾਇਦਾਦ 3 ਕਰੋੜ 22 ਲੱਖ ਚਾਰ ਹਜ਼ਾਰ ਰੁਪਏ ਦੱਸੀ ਹੈ ਜਦੋਂ ਕਿ ਅਚੱਲ ਜਾਇਦਾਦ ਇੱਕ ਕਰੋੜ, 92 ਲੱਖ 28 ਹਜ਼ਾਰ ਰੁਪਏ ਦੀ ਦੱਸੀ ਹੈ। ਜਗਮੀਤ ਬਰਾੜ ਨੇ ਦੋ ਲੱਖ 84 ਹਜ਼ਾਰ 534 ਰੁਪਏ ਦਾ ਬੈਂਕ ਲੋਨ ਵੀ ਦੱਸਿਆ ਹੈ ਜਦੋਂ ਕਿ ਜਗਮੀਤ ਬਰਾੜ ਨੇ ਆਪਣੇ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪਰਚਾ ਨਾ ਦਰਜ ਹੋਣ ਦੀ ਗੱਲ ਆਖੀ ਹੈ।
ਕੰਵਰਜੀਤ ਸਿੰਘ ਉਮੀਦਵਾਰ ਮੁਕਤਸਰ ਅਕਾਲੀ ਦਲ
ਅਕਾਲੀ ਦਲ ਦੇ ਮੁਕਤਸਰ ਤੋਂ ਉਮੀਦਵਾਰ ਕੰਵਰਜੀਤ ਸਿੰਘ ਨੇ ਆਪਣੀ ਕੁੱਲ ਜਾਇਦਾਦ 21 ਕਰੋੜ 11 ਲੱਖ 45 ਹਜ਼ਾਰ ਚੱਲ ਅਤੇ ਅਚੱਲ ਜਾਇਦਾਦ ਦੱਸੀ ਹੈ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ’ਤੇ ਕੁੱਲ 31 ਲੱਖ 93 ਹਜ਼ਾਰ 723 ਰੁਪਏ ਦਾ ਕਰਜ਼ਾ ਵੀ ਦੱਸਿਆ ਹੈ। ਕਮਲਜੀਤ ਨੇ ਆਪਣੀ ਮੁੱਖ ਇਨਕਮ ਦਾ ਜ਼ਰੀਆ ਸਿਨੇਮਾ ਹਾਲ ਦੱਸਿਆ ਹੈ। 12 ਏਕੜ ਦੇ ਕਰੀਬ ਉਨ੍ਹਾਂ ਆਪਣੀ ਜ਼ਮੀਨ ਵੀ ਦੱਸੀ ਹੈ ਇਸ ਤੋਂ ਇਲਾਵਾ ਉਨ੍ਹਾਂ ਆਪਣੇ ਕੋਲ 90 ਗਰਾਮ ਸੋਨਾ ਜੋੜ ਕੇ ਆਪਣੇ ਵਾਰਿਸ ਦੇ ਕੋਲ 500 ਗਰਾਮ ਸੋਨਾ ਦੱਸਿਆ ਹੈ ਜਿਸ ਦੀ ਮਾਰਕੀਟ ਕੀਮਤ 22 ਲੱਖ 65 ਇੱਕ ਹਜ਼ਾਰ ਰੁਪਏ ਦੱਸੀ ਹੈ। ਅਕਾਲੀ ਦਲ ਦੇ ਇਹ ਉਮੀਦਵਾਰ ਵੀ ਕਰੋੜਪਤੀ ਹਨ।
ਰਣਜੀਤ ਸਿੰਘ ਬ੍ਰਹਮਪੁਰਾ ਉਮੀਦਵਾਰ ਅਕਾਲੀ ਦਲ ਖਡੂਰ ਸਾਹਿਬ
ਰਣਜੀਤ ਸਿੰਘ ਬ੍ਰਹਮਪੁਰਾ ਵੀ ਅਕਾਲੀ ਦਲ ਦੇ ਕਰੋੜਪਤੀ ਉਮੀਦਵਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਚੱਲ ਅਚੱਲ ਜਾਇਦਾਦ 9 ਕਰੋੜ 81 ਲੱਖ 30 ਹਜ਼ਾਰ ਰੁਪਏ ਦੱਸੀ ਹੈ ਜਦੋਂ ਕਿ ਅਚੱਲ ਜਾਇਦਾਦ 1 ਕਰੋੜ 81 ਲੱਖ 50 ਹਜ਼ਾਰ ਰੁਪਏ ਦੱਸੀ ਹੈ। ਬ੍ਰਹਮਪੁਰਾ ਨੇ ਵੀ ਆਪਣੇ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧਿਕ ਮਾਮਲਾ ਦਰਜ ਨਾ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਦਵਿੰਦਰ ਸਿੰਘ ਉਮੀਦਵਾਰ ਦਾਖਾ ਆਮ ਲੋਕ ਪਾਰਟੀ ਯੂਨਾਈਟਿਡ
ਪਹਿਲੇ ਦਿਨ ਹੋਈਆਂ ਨਾਮਜ਼ਦਗੀਆਂ ਵਿੱਚ ਦਵਿੰਦਰ ਸਿੰਘ ਨੇ ਵੀ ਦਾਖਾ ਹਲਕੇ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਹੈ। ਉਨ੍ਹਾਂ ਨੇ ਆਮ ਲੋਕ ਪਾਰਟੀ ਯੂਨਾਈਟਿਡ ਦੇ ਨਾਂ ’ਤੇ ਆਪਣੀ ਪਾਰਟੀ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਉਨ੍ਹਾਂ ਵੱਲੋਂ ਜੋ ਜਾਇਦਾਦ ਦਾ ਵੇਰਵਾ ਦਿੱਤਾ ਗਿਆ ਹੈ ਉਸ ਵਿਚ ਉਨ੍ਹਾਂ ਨੇ ਆਪਣੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਇਦਾਦ ਨਾ ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਦਵਿੰਦਰ ਸਿੰਘ ’ਤੇ ਕਿਸੇ ਤਰ੍ਹਾਂ ਦਾ ਕੋਈ ਅਪਰਾਧਿਕ ਮਾਮਲਾ ਵੀ ਦਰਜ ਨਹੀਂ ਹੈ।
ਕੁਸ਼ਲਦੀਪ ਢਿੱਲੋਂ ਉਮੀਦਵਾਰ ਫ਼ਰੀਦਕੋਟ ਕਾਂਗਰਸ
ਕੁਸ਼ਲਦੀਪ ਢਿੱਲੋਂ ਵੱਲੋਂ ਸਾਲ 2018-19 ਦੇਸ਼ ਵਿੱਚ 13 ਲੱਖ 85 ਹਜ਼ਾਰ 990 ਰੁਪਏ ਇਨਕਮ ਟੈਕਸ ਦੇ ਵਿੱਚ ਆਮਦਨ ਕਰ ਦੇਣਾ ਸ਼ੁਰੂ ਕੀਤਾ ਸੀ। ਸਾਲ 2020-21 ਵਿੱਚ ਉਨ੍ਹਾਂ 22 ਲੱਖ 88 ਹਜ਼ਾਰ 310 ਰੁਪਏ ਦੀ ਰਿਟਰਨ ਭਰੀ ਹੈ। ਕੁਸ਼ਲਦੀਪ ਨੇ ਆਪਣੀ ਕੁੱਲ ਚੱਲ ਜਾਇਦਾਦ 2 ਕਰੋੜ 60 ਲੱਖ ਰੁਪਏ ਦੇ ਕਰੀਬ ਦੱਸੀ ਹੈ ਜਦੋਂਕਿ ਅਚੱਲ ਜਾਇਦਾਦ 10 ਕਰੋੜ 73 ਲੱਖ ਰੁਪਏ ਦੇ ਕਰੀਬ ਦੱਸੀ ਹੈ। ਉਨ੍ਹਾਂ ਦੇ ਤਿੰਨ ਕਰੋੜ ਰੁਪਏ ਦਾ ਲਗਪਗ ਲੋਨ ਵੀ ਹੈ ਅਤੇ ਉਨ੍ਹਾਂ ਨੇ ਆਪਣੀ ਸਪਾਊਸ ਦੀ ਜਾਇਦਾਦ ਵੀ ਡੇਢ ਕਰੋੜ ਰੁਪਏ ਦੇ ਕਰੀਬ ਸ਼ੋਅ ਕੀਤੀ ਹੈ।
ਹਰਜੋਤ ਬੈਂਸ ਉਮੀਦਵਾਰ ਆਮ ਆਦਮੀ ਪਾਰਟੀ ਨੰਦਪੁਰ ਸਾਹਿਬ
ਆਮ ਆਦਮੀ ਪਾਰਟੀ ਦੇ ਹਰਜੋਤ ਬੈਂਸ ਨੇ ਆਪਣੀ ਕੁੱਲ ਸੰਪਤੀ ਚੱਲ ਅਤੇ ਅਚੱਲ 1.82 ਕਰੋੜ ਰੁਪਏ ਦੱਸੀ ਹੈ ਹਾਲਾਂਕਿ ਇਸ ਵਿਚ ਉਨ੍ਹਾਂ ’ਤੇ 22 ਲੱਖ ਰੁਪਏ ਦਾ ਲੋਨ ਵੀ ਹੈ ਹਾਲਾਂਕਿ ਹਰਜੋਤ ਬੈਂਸ ’ਤੇ ਕਿਸੇ ਤਰ੍ਹਾਂ ਦਾ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਜਦੋਂ ਕਿ ਉਨ੍ਹਾਂ ਸਾਲ 2017 ਦੇ ਦੌਰਾਨ ਆਪਣੀ ਕੁੱਲ ਆਮਦਨ ਪੰਜ ਲੱਖ 25 ਹਜ਼ਾਰ ਰੁਪਏ ਦੇ ਕਰੀਬ ਦੱਸੀ ਸੀ ਅਤੇ ਸਾਲ 2022 ਦੇ ਦੌਰਾਨ ਹਰਜੋਤ ਬੈਂਸ ਨੇ ਆਪਣੀ ਇਨਕਮ ਨੂੰ ਲਗਪਗ ਅੱਠ ਲੱਖ ਰੁਪਏ ਦੱਸਿਆ ਹੈ।
ਇਹ ਵੀ ਪੜ੍ਹੋ:ਲੁਧਿਆਣਾ 'ਚ 12 ਲੱਖ 35 ਹਜ਼ਾਰ 471 ਮਹਿਲਾਵਾਂ, 3 ਮਹਿਲਾ ਉਮੀਦਵਾਰਾਂ ਨੂੰ ਟਿਕਟ