ETV Bharat / state

ਲੁਧਿਆਣਾ 'ਚ 15 ਫੁੱਟ ਦੀ ਉੱਚਾਈ ਤੇ ਲਟਕ ਗਈ ਕਰੇਨ, ਲੋਕੀਂ ਦੇਖ ਕੇ ਰਹਿ ਗਏ ਹੈਰਾਨ, ਨੇੜੇ-ਤੇੜੇ ਦੀ ਇਮਾਰਤਾਂ ਦਾ ਵੀ ਹੋਇਆ ਨੁਕਸਾਨ - ਲੁਧਿਆਣਾ ਦੀ ਖ਼ਬਰ ਪੰਜਾਬੀ ਵਿੱਚ

ਲੁਧਿਆਣਾ ਵਿੱਚ ਹੈਰਾਨੀਜਨਕ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਥੋੜ੍ਹੀ ਤੰਗ ਜਗ੍ਹਾ ਵਿੱਚ ਸਮਾਨ ਪਹੁੰਚਾਉਣ ਪਹੁੰਚੀ ਕਰੈਨ 15 ਫੁੱਟ ਉੱਪਰ ਇਮਾਰਤਾਂ ਦੇ ਵਿਚਾਲੇ ਲਟਕ ਗਈ। ਪ੍ਰਸ਼ਾਸਨ ਵੱਲੋਂ ਇਸ ਕਰੇਨ ਨੂੰ ਉਤਾਰਨ ਲਈ ਜੱਦੋ-ਜਹਿਦ ਕੀਤੀ ਗਈ।

Crane hanging between buildings due to accident in Ludhiana
ਲੁਧਿਆਣਾ 'ਚ 15 ਫੁੱਟ ਉੱਚੀ ਲਟਕੀ ਕਰੇਨ, ਨੇੜੇ-ਤੇੜੇ ਦੀ ਇਮਾਰਤਾਂ ਦਾ ਵੀ ਹੋਇਆ ਨੁਕਸਾਨ
author img

By

Published : Jul 4, 2023, 7:23 PM IST

15 ਫੁੱਟ ਉੱਚੀ ਲੜਕੀ ਕਰੇਨ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਗਊਸ਼ਾਲਾ ਰੋਡ ਉੱਤੇ ਅੱਜ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਉਹ ਤੰਗ ਗਲੀ ਦੇ ਵਿੱਚ ਸਮਾਨ ਛੱਡਣ ਆਈ ਕਰੇਨ ਪਲਟ ਗਈ। ਗਲੀ ਤੰਗ ਹੋਣ ਕਰਕੇ ਕਰੇਨ ਸਿੱਧਾ ਉੱਪਰ ਚਲੀ ਗਈ, ਘੱਟੋ ਘੱਟ 15 ਫੁੱਟ ਉੱਤੇ ਕਰੇਨ ਫਸਣ ਕਰਕੇ ਨੇੜੇ-ਤੇੜੇ ਦੀਆਂ ਇਮਾਰਤਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਨੇੜੇ-ਤੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਅੱਜ ਸਵੇਰੇ ਹੀ ਭਾਰੀ ਸਮਾਨ ਛੱਡਣ ਲਈ ਕਰੇਨ ਆਈ ਸੀ ਅਤੇ ਵਜ਼ਨ ਜ਼ਿਆਦਾ ਹੋਣ ਕਰਕੇ ਕਰੇਨ ਵਜਨ ਸੰਭਾਲ ਨਹੀਂ ਪਾਈ ਅਤੇ ਉਹ ਪਲਟਣ ਕਰਕੇ ਉਪਰ ਚਲੀ ਗਈ।

ਕਰੇਨ ਪਲਟੀ ,ਟਰੈਕਟਰ ਦੇ ਵੀ ਹੋਏ ਟੋਟੇ: ਦੱਸਿਆ ਜਾ ਰਿਹਾ ਹੈ ਕਿ ਇਹ ਮਸ਼ੀਨ ਕਿਸੇ ਦੁਕਾਨ ਉੱਤੇ ਵੱਡਾ ਜਰਨੇਟਰ ਚੜਾਉਣ ਲਈ ਲਗਾਈ ਗਈ ਸੀ ਅਤੇ ਇਹ ਭਾਰੀ ਜਰਨੇਟਰ ਟਰੈਕਟਰ ਟਰਾਲੀ ਵਿੱਚ ਪਾਕੇ ਤੰਗ ਗਲ਼ੀ ਅੰਦਰ ਲਿਆਂਦਾ ਗਿਆ ਸੀ। ਜਦੋਂ ਟਰੈਕਟਰ ਟਰਾਲੀ ਤੋਂ ਚੁੱਕ ਕੇ ਕਰੈਨ ਨੇ ਜਰਨੇਟਰ ਨੂੰ ਦੁਕਾਨ ਉੱਤੇ ਚੜ੍ਹਾਉਣ ਦੀ ਕਾਰਵਾਈ ਆਰੰਭੀ ਤਾਂ ਇਸ ਦੌਰਾਨ ਜਰਨੇਟਰ ਦਾ ਵਜ਼ਨ ਜ਼ਿਆਦਾ ਹੋਣ ਕਰਕੇ ਕਰੇਨ ਸਹਾਰ ਨਹੀਂ ਸਕੀ ਅਤੇ ਪਲਟ ਗਈ। ਇਸ ਦੌਰਾਨ ਵਜ਼ਨ ਵਿੱਚ ਬਾਹੁਬਲੀ ਜਰਨੇਟਰ ਟਰੈਕਟਰ ਟਰਾਲੀ ਉੱਤੇ ਡਿੱਗ ਗਿਆ ਅਤੇ ਇਸ ਨਾਲ ਟਰੈਕਟਰ ਦੇ ਪੁਰਜ਼ੇ ਤੱਕ ਖਿੱਲਰ ਗਏ। ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਤੰਗ ਗਲੀ ਹੋਣ ਕਰਕੇ ਹਾਦਸਾ ਵਾਪਰਿਆ: ਕਰੇਨ ਦਾ ਮਾਲਕ ਵੀ ਮੌਕੇ ਉੱਤੇ ਮੌਜੂਦ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਹਾਦਸਾ ਤੰਗ ਗਲੀ ਹੋਣ ਕਰਕੇ ਵਾਪਰਿਆ। ਉਨ੍ਹਾਂ ਕਿਹਾ ਕਿ ਉਹ ਸਾਰੇ ਦੁਕਾਨਦਾਰਾਂ ਦੇ ਨਾਲ ਹੈ, ਉਨ੍ਹਾਂ ਕਿਹਾ ਕਿ ਉਸ ਦਾ ਖੁਦ ਦਾ ਵੀ ਬਹੁਤ ਨੁਕਸਾਨ ਹੋ ਗਿਆ ਹੈ। ਹਾਲਾਂਕਿ ਉਹ ਇਸ ਵਕਤ ਕੈਮਰੇ ਅੱਗੇ ਕੁਝ ਨਹੀਂ ਕਹਿ ਸਕਦਾ ਪਰ ਉਸ ਵੱਲੋਂ ਕਰੇਨ ਨੂੰ ਕਿਸੇ ਤਰ੍ਹਾਂ ਕੱਢਿਆ ਜਾ ਰਿਹਾ ਹੈ, ਤਾਂ ਜੋ ਆਉਣ ਜਾਣ ਦਾ ਰਸਤਾ ਬੰਦ ਨਾ ਹੋਵੇ। ਨੇੜੇ ਤੇੜੇ ਦੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਨੁਕਸਾਨ ਇਮਾਰਤਾਂ ਦਾ ਹੋਇਆ ਹੈ ਕਈਆਂ ਦੇ ਬਨੇਰੇ ਢਹਿ ਗਏ ਨੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.