ETV Bharat / state

ਕਮਿਸ਼ਨਰ ਨੂੰ ਅਸਲੇ ਦਾ ਲਾਈਸੈਂਸ ਨਾ ਦੇਣਾ ਪਿਆ ਮਹਿੰਗਾ - ਪੰਜਾਬ

ਲੁਧਿਆਣਾ ਦੇ ਹੈਬੋਵਾਲ ਕਲਾਂ ਇਲਾਕੇ ਤੋਂ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਆਇਆ ਸਾਹਮਣੇ। ਅਦਾਲਤ ਨੇ ਕਮਿਸ਼ਨਰ ਦਫ਼ਤਰ ਸੀਲ ਕਰਨ ਦੇ ਦਿੱਤੇ ਹੁਕਮ। ਕਮਿਸ਼ਨਰ ਨੂੰ ਅਸਲੇ ਦਾ ਲਾਈਸੈਂਸ ਬਣਾਉਣ ਤੋਂ ਇਨਕਾਰ ਕਰਨਾ ਪਿਆ ਮਹਿੰਗਾ।

ਕਮਿਸ਼ਨਰ ਨੂੰ ਅਸਲੇ ਦਾ ਲਾਈਸੈਂਸ ਨਾ ਦੇਣਾ ਪਿਆ ਮਹਿੰਗਾ
author img

By

Published : Feb 26, 2019, 9:54 AM IST

ਲੁਧਿਆਣਾ: ਲੁਧਿਆਣਾ ਵਿਖੇ ਕਮਿਸ਼ਨਰ ਦਫ਼ਤਰ ਨਾਲ ਜੁੜਿਆ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ। ਅਦਾਲਤ ਨੇ ਕਮਿਸ਼ਨਰ ਦਫ਼ਤਰ ਨੂੰ ਹੀ ਸੀਲ ਕਰਨ ਦੇ ਹੁਕਮ ਦੇ ਦਿੱਤੇ ਹਨ। ਮਾਮਲਾ ਲੁਧਿਆਣਾ ਦੇ ਹੈਬੋਵਾਲ ਕਲਾਂ ਸਥਿੱਤ ਦੁਰਗਾਪੁਰੀ ਇਲਾਕੇ ਦਾ ਹੈ।

ਕਮਿਸ਼ਨਰ ਨੂੰ ਅਸਲੇ ਦਾ ਲਾਈਸੈਂਸ ਨਾ ਦੇਣਾ ਪਿਆ ਮਹਿੰਗਾ
ਦਰਅਸਲ, ਇੱਥੋਂ ਦੇ ਵਾਸੀ ਅਮਨਦੀਪ ਸਿੰਘ ਨੇ ਸਾਲ 2012 ਵਿੱਚ ਅਸਲਾ ਲਾਈਸੈਂਸ ਲਈ ਅਰਜ਼ੀ ਦਿੱਤੀ ਸੀ ਪਰ ਲੁਧਿਆਣਾ ਪੁਲਿਸ ਨੇ ਅਮਨਦੀਪ ਨੂੰ ਲਾਈਸੈਂਸ ਬਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਅਮਨਦੀਪ ਨੇ ਸਾਲ 2014 ਵਿੱਚ ਅਦਾਲਤ ਦੀ ਮਦਦ ਲਈ ਅਤੇ ਅਦਾਲਤ ਨੇ ਵੀ ਉਸ ਦੇ ਹੱਕ 'ਚ ਫ਼ੈਸਲਾ ਸੁਣਾਇਆ।ਅਦਾਲਤ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ, ਜਿਸ ਕਾਰਨ ਅਦਾਲਤ ਨੇ ਹੁਣ ਕਮਿਸ਼ਨਰ ਦਫ਼ਤਰ ਦੀ ਅਚੱਲ ਜਾਇਦਾਦ ਅਟੈਚ ਕਰਨ ਦੇ ਹੁਕਮ ਸੁਣਾ ਦਿੱਤੇ।ਇਸ ਮਾਮਲੇ ਉੱਤੇ ਹੁਣ ਅਗਲੀ ਸੁਣਵਾਈ 5 ਮਾਰਚ ਨੂੰ ਹੋਵੇਗੀ ਅਤੇ ਜੇ ਪੁਲਿਸ ਕਮਿਸ਼ਨਰ ਵੱਲੋਂ ਪਟੀਸ਼ਨ ਕਰਤਾ ਦਾ ਲਾਈਸੈਂਸ ਨਾ ਬਣਾਇਆ ਗਿਆ ਤਾਂ ਕਮਿਸ਼ਨਰ ਦਫ਼ਤਰ ਵਿੱਚ ਪਿਆ ਫ਼ਰਨੀਚਰ ਨੀਲਾਮ ਵੀ ਕੀਤਾ ਜਾ ਸਕਦਾ ਹੈ।

SLUG...PB LDH VARINDER CP OFFICE SEAL

FEED...FTP

DATE...25/02/2019

Anchor...ਖ਼ਬਰ ਲੁਧਿਆਣੇ ਤੋਂ ਜਿੱਥੇ ਅੱਜ ਅਦਾਲਤ ਨੇ ਕਮਿਸ਼ਨਰ ਦਫਤਰ ਨੂੰ ਹੀ ਸੀਲ ਕਰਨ ਦੇ ਹੁਕਮ ਦੇ ਦਿੱਤੇ, ਦਰਅਸਲ ਲੁਧਿਆਣਾ ਦੇ ਹੈਬੋਵਾਲ ਕਲਾਂ ਸਥਿੱਤ ਦੁਰਗਾਪੁਰੀ ਇਲਾਕੇ ਦੇ ਅਮਨਦੀਪ ਸਿੰਘ ਨੇ ਸਾਲ 2012 ਚ ਅਸਲਾ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ ਪਰ ਲੁਧਿਆਣਾ ਪੁਲੀਸ ਨੇ ਅਮਨਦੀਪ ਨੂੰ ਲਾਇਸੈਂਸ ਬਣਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਅਮਨਦੀਪ ਨੇ ਸਾਲ 2014 ਅਦਾਲਤ ਦਾ ਦਰਵਾਜਾ ਖਟਖਟਾਇਆ ਅਤੇ ਅਦਾਲਤ ਨੇ ਉਸ ਦੇ ਹੱਕ ਚ ਫੈਸਲਾ ਸੁਣਾ ਦਿੱਤਾ ਜਿਸ ਤੋਂ ਬਾਅਦ ਅਦਾਲਤ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਅਦਾਲਤ ਚ ਪੇਸ਼ ਹੋਣ ਲਈ ਕਿਹਾ ਪਰ ਉਹ ਅਦਾਲਤ ਚ ਪੇਸ਼ ਨਹੀਂ ਹੋਏ ਜਿਸ ਕਾਰਨ ਅਦਾਲਤ ਨੇ ਹੁਣ ਕਮਿਸ਼ਨਰ ਆਫਿਸ ਦੀ ਮੂਵੇਬਲ ਪ੍ਰਾਪਰਟੀ ਅਟੈਚ ਕਰਨ ਦੇ ਹੁਕਮ ਸੁਣਾ ਦਿੱਤੇ..ਇਸ ਮਾਮਲੇ ਤੇ ਹੁਣ ਅਗਲੀ ਸੁਣਵਾਈ ਪੰਜ ਮਾਰਚ ਨੂੰ ਹੋਵੇਗੀ ਅਤੇ ਜੇਕਰ ਪੁਲਿਸ ਕਮਿਸ਼ਨਰ ਵੱਲੋਂ ਪਟੀਸ਼ਨ ਕਰਤਾ ਦਾ ਲਾਇਸੈਂਸ ਨਾ ਬਣਾਇਆ ਗਿਆ ਤਾਂ ਕਮਿਸ਼ਨਰ ਆਫਿਸ ਚ ਪਿਆ ਫਰਨੀਚਰ ਵਗੈਰਾ ਨਿਲਾਮ ਵੀ ਕੀਤਾ ਜਾ ਸਕਦਾ...ਕਮਿਸ਼ਨਰ ਆਫਿਸ ਨੂੰ ਸੀਲ ਕਰਨ ਦੇ ਨੋਟਿਸ ਲੈ ਕੇ ਪਟੀਸ਼ਨ ਕਰਤਾ ਅਤੇ ਵਕੀਲ ਪਹੁੰਚੇ ਹੋਏ ਸਨ...

Byte..ਰਾਜੇਸ਼ ਕੁਮਾਰ ਬਾਤਿਸ਼ ਵਕੀਲ 

Byte..ਅਮਨਦੀਪ ਸਿੰਘ, ਪਟੀਸ਼ਨਕਰਤਾ
ETV Bharat Logo

Copyright © 2024 Ushodaya Enterprises Pvt. Ltd., All Rights Reserved.