ETV Bharat / state

ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਨੇ ਕੀਤਾ ਤਬਾਹ, PAU ਦੇ ਮਾਹਿਰ ਡਾਕਟਰਾਂ ਨੇ ਕਿਹਾ ਸਿਰਫ ਬੀਜ ਨਹੀਂ ਹੈ ਕਾਰਨ - ਪੰਜਾਬ ਖੇਤੀਬਾੜੀ ਯੂਨੀਵਰਸਿਟੀ

ਬਠਿੰਡਾ ਅਤੇ ਮਾਨਸਾ ਦੇ ਇਲਾਕਿਆਂ ਵਿੱਚ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਨੇ ਤਬਾਹ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਪੀਏਯੂ ਦੇ ਮਾਹਿਰ ਡਾਕਟਰਾਂ ਨੇ ਕਿਹਾ ਸਿਰਫ ਬੀਜ ਕਾਰਨ ਨਹੀਂ ਹੈ। ਗੁਲਾਬੀ ਸੁੰਡੀ ਪੁਰਾਣਾ ਕੀੜਾ ਮੁੜ ਤੋਂ ਡਿਵੈੱਲਪ ਹੋਇਆ।

ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਨੇ ਕੀਤਾ ਤਬਾਹ

author img

By

Published : Sep 30, 2021, 5:55 PM IST

Updated : Oct 1, 2021, 10:15 AM IST

ਲੁਧਿਆਣਾ : ਪੰਜਾਬ ਦੇ ਮਾਲਵਾ ਬੈਲਟ ਦੇ ਵਿੱਚ ਨਰਮੇ ਦੀ ਫ਼ਸਲ ਉਗਾਈ ਜਾਂਦੀ ਹੈ ਅਤੇ ਇਸ ਵਾਰ ਬਠਿੰਡਾ ਮਾਨਸਾ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ਦੇ ਪਿੰਡਾਂ ਵਿੱਚ ਗੁਲਾਬੀ ਸੁੰਡੀ ਦੇ ਕਹਿਰ ਕਰਕੇ ਨਰਮੇ ਦੀ ਫਸਲ ਦੀ ਵੱਡੀ ਤਬਾਹੀ ਹੋਈ ਹੈ ਕਈ ਥਾਵਾਂ ਉੱਤੇ ਤਾਂ ਪੂਰੀ ਦੀ ਪੂਰੀ ਫ਼ਸਲ ਬਰਬਾਦ ਹੋ ਗਈ ਹੈ, ਜਿਸ ਨੂੰ ਲੈ ਕੇ ਕਿਸਾਨਾਂ ਨੇ ਨਕਲੀ ਬੀਜਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ ਹਾਲਾਂਕਿ ਕਿਸਾਨਾਂ ਲਈ ਬੀਜ ਵੱਖ-ਵੱਖ ਯੂਨੀਵਰਸਿਟੀਆਂ ਕੇਂਦਰੀ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਬੀਜ ਦੀਆਂ ਕਿਸਮਾਂ ਕਿਸਾਨਾਂ ਨੂੰ ਰਿਕਮੈਂਡ ਕੀਤੀਆਂ ਜਾਂਦੀਆਂ ਹਨ।

PAU ਦੇ ਮਾਹਿਰ ਡਾਕਟਰਾਂ ਦਾ ਕੀ ਕਹਿਣਾ ?

ਇਸ ਸੰਬੰਧੀ ਸਾਡੀ ਟੀਮ ਵੱਲੋਂ ਜਦੋਂ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਐਂਟੋਮੋਲੋਜੀਸਟ ਡਾ. ਵਿਜੇ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਗੁਲਾਬੀ ਸੁੰਡੀ ਕੋਈ ਨਵਾਂ ਕੀੜਾ ਨਹੀਂ ਹੈ ਲਗਪਗ ਚਾਰ ਦਹਾਕੇ ਪਹਿਲਾਂ ਇਸ ਦਾ ਪ੍ਰਕੋਪ ਪਹਿਲਾਂ ਵੀ ਵੇਖਣ ਨੂੰ ਮਿਲ ਚੁੱਕਾ ਹੈ ਪਰ ਲਗਾਤਾਰ ਹਾਈਬ੍ਰਿਡ ਬੀਜਾਂ ਦੀਆਂ ਨਵੀਆਂ ਕਿਸਮਾਂ ਕਰਕੇ ਇਹ ਬਹੁਤ ਘੱਟ ਸੀ ਪਰ ਆਖ਼ਰੀ ਵਾਰ ਬੀਤੇ ਸਾਲ 2020 ਦੇ ਵਿੱਚ ਗੁਲਾਬੀ ਸੁੰਡੀ ਵੇਖਣ ਨੂੰ ਮਿਲੀ ਸੀ ਖ਼ਾਸ ਕਰਕੇ ਗੁਜਰਾਤ ਮਹਾਰਾਸ਼ਟਰ ਆਦਿ ਇਲਾਕਿਆਂ ਦੇ ਵਿੱਚ ਇਸ ਨਾਲ ਕਾਫੀ ਨੁਕਸਾਨ ਹੋਇਆ ਸੀ।

ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਨੇ ਕੀਤਾ ਤਬਾਹ

ਜਿਸ ਤੋਂ ਬਾਅਦ ਹੁਣ ਪੰਜਾਬ ਦੇ ਬਠਿੰਡਾ ਮਾਨਸਾ ਇਲਾਕੇ ਵਿਚ ਇਸ ਦਾ ਕਹਿਰ ਵੇਖਣ ਨੂੰ ਮਿਲਿਆ ਹੈ ਉਨ੍ਹਾਂ ਕਿਹਾ ਕਿ ਸਿਰਫ ਬੀਜ ਇਸ ਲਈ ਜ਼ਿੰਮੇਵਾਰ ਨਹੀਂ ਹੈ। ਬੀਜ ਨੂੰ ਸੁਰੱਖਿਅਤ ਬਣਾਉਣ ਲਈ ਜੋ ਸਪਰੇਆਂ ਕੀਤੀਆਂ ਜਾਂਦੀਆਂ ਹਨ ਲਗਾਤਾਰ ਉਨ੍ਹਾਂ ਦੇ ਛਿੜਕਾਅ ਕਾਰਨ ਕੀਟਾਣੂਆਂ ਦਾ ਮੈਕੇਨਿਜ਼ਮ ਬਦਲ ਜਾਂਦਾ ਹੈ ਅਤੇ ਉਨ੍ਹਾਂ ਉੱਤੇ ਉਸ ਦਾ ਅਸਰ ਘਟ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਵਿੱਚ ਫਿਰਨੀਆਂ ਲਾਗੇ ਗੁਲਾਬੀ ਸੁੰਡੀ ਦਾ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਉਥੇ ਕਿਸਾਨ ਨਰਮੇ ਤੋਂ ਬਾਅਦ ਛਿਟੀਆਂ ਨੂੰ ਉਸੇ ਥਾਂ 'ਤੇ ਰੱਖ ਦਿੰਦੇ ਸਨ ਜਿੱਥੇ ਛੋਰਾ ਹੁੰਦਾ ਸੀ, ਜਿਸ ਕਰਕੇ ਜੋ ਥੋੜ੍ਹੀ ਬਹੁਤ ਰਹਿੰਦ ਖੂੰਹਦ ਵਿੱਚ ਇਹ ਸੁੰਡੀ ਸੀ ਉਸ ਨੂੰ ਪਨਾਹ ਮਿਲੀ, ਜਿਸ ਤੋਂ ਬਾਅਦ ਉਸ ਦੇ ਲਾਰਵੇ ਨੇ ਇਸ ਵਾਰ ਫਸਲ ਦਾ ਨੁਕਸਾਨ ਕੀਤਾ।

ਦੂਜਿਆਂ ਨੇ ਵੀ ਕਿਹਾ ਕਿ ਇਸ ਵਾਰ ਮੌਸਮ ਚੰਗਾ ਹੋਣ ਕਰਕੇ ਕਿਸਾਨਾਂ ਵੱਲੋਂ ਸਪਰੇਹਾਂ ਘੱਟ ਕੀਤੀਆਂ ਗਈਆਂ ਕਿਉਂਕਿ ਅਮਰੀਕਨ ਸੁੰਡੀ ਅਤੇ ਚਿੱਟੇ ਮੱਛਰ ਨੂੰ ਖਤਮ ਕਰਨ ਲਈ ਸਪਰੇਆਂ ਕੀਤੀਆਂ ਜਾਂਦੀਆਂ ਸਨ ਜੋ ਇਸ ਵਾਰ ਨਹੀਂ ਹੋਇਆ ਕਿਉਂਕਿ ਹਾਈਬਰੇਡ ਬੀਜ ਵਿੱਚੋਂ ਇਹ ਕੀਟ ਖ਼ਤਮ ਹੋ ਚੁੱਕੇ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਬੀਜ ਨਾਲ ਹੁੰਦੀ ਤਾਂ ਸਿਰਫ ਬਠਿੰਡੇ ਇਲਾਕੇ ਵਿਚ ਨਾ ਹੁੰਦੀ।

ਉਨ੍ਹਾਂ ਨੇ ਦੱਸਿਆ ਕਿ ਇਸ ਦੀ ਮਾਰ ਤੋਂ ਅਬੋਹਰ ਇਲਾਕਾ ਹਾਲੇ ਤਕ ਬਚਿਆ ਹੋਇਆ ਹੈ। ਡਾ. ਵਿਜੇ ਨੇ ਵੀ ਕਿਹਾ ਕਿ ਕਈ ਕਿਸਾਨਾਂ ਵੱਲੋਂ ਗੁਜਰਾਤ ਤੋਂ ਸਿੱਧਾ ਬੀਜ ਲਿਆਂਦਾ ਗਿਆ ਜਿਸ ਕਰਕੇ ਵੀ ਇਸ ਦਾ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਇਸ ਸਾਲ 50 ਦੇ ਕਰੀਬ ਕਿਸਮਾਂ ਕੀਤੀਆ ਰੈਕਮੈਡ

ਖੇਤੀਬਾੜੀ ਵਿਭਾਗ ਵੱਲੋਂ ਜੋ BT ਦੀਆਂ ਕਿਸਮਾਂ ਕਪਾਹ ਦੀ ਫਸਲ ਲਈ ਸਿਫ਼ਾਰਸ਼ ਕੀਤੀਆਂ ਗਈਆਂ ਸਨ ਉਨ੍ਹਾਂ ਵਿਚ ਅਮਰ ਬਾਇਓਟੈਕ ਲਿਮਿਟੇਡ, ਏਬੀਸੀ ਐਚ 243, ਏਬੀਸੀ ਐਚ 4849, ਏਬੀਸੀ ਐਚ 254, ਅਜੀਤ ਸੀਡ ਪ੍ਰਾਈਵੇਟ ਲਿਮਟਿਡ ਦੀ ਏਸੀ ਐੱਚ 133-2, ਏਸੀ ਐੱਚ 155-2, ਏਸੀ ਐੱਚ 177-2, ਏਸੀ ਐੱਚ 33-2, ਅੰਕੁਰ ਸੀਡਜ਼ ਪ੍ਰਾਈਵੇਟ ਦੀ ਅੰਕੁਰ 3224, 3244, 3228, 8120, ਸ਼ਾਮਿਲ ਹੈ ਇਸ ਤੋਂ ਇਲਾਵਾ ਬਾਇਓਸੀਡ ਸ੍ਰੀਰਾਮ ਪ੍ਰਾਈਵੇਟ ਲਿਮਟਿਡ ਦਾ ਬਾਇਓ 2113-2, 2510-2, 311-2, 841-2, ਜੇਕੇ ਸੀਡਜ਼ ਵੱਲੋਂ 0109, 1050, 1997, 8935, 8940, ਕੋਹਿਨੂਰ ਵੱਲੋਂ ਕੇਐੱਸਸੀਐੱਚ 207, ਰਾਸ਼ੀ ਸੀਡਸ ਲਿਮਟਿਡ ਵੱਲੋਂ ਆਰਸੀਐਚ 314, 602, 650, 653, 773, 776, 791, 809 ਆਦਿ ਬੀਜਾਂ ਨੂੰ ਸਿਫ਼ਾਰਿਸ਼ ਕੀਤੀ ਗਈ ਸੀ।

Last Updated : Oct 1, 2021, 10:15 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.