ਲੁਧਿਆਣਾ: ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਨੂੰ ਲੈਕੇ ਵਿਵਾਦ ਹੋਇਆ। ਇਸ ਸਬੰਧੀ ਲੁਧਿਆਣਾ ਦੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਗੱਲ ਸਾਫ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਸ ਸਬੰਧੀ ਫੋਨ ਉੱਤੇ ਮੁਆਫੀ ਮੰਗ ਲਈ ਹੈ।
ਗਾਣੇ 'ਵਾਰ' ਉੱਤੇ ਛਿੜਿਆ ਵਿਵਾਦ: ਦੱਸ ਦਈਏ ਕਿ ਗਾਣੇ ਵਾਰ ਦੇ ਵਿੱਚ ਮਹੁੰਮਦ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜਿਸ ਨੂੰ ਲੈਕੇ ਮੁਸਲਿਮ ਭਾਈਚਾਰੇ ਵੱਲੋਂ ਇਤਰਾਜ ਜਤਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕੇ ਇਹ ਮਹੁੰਮਦ ਸ਼ਬਦ ਦੀ ਵਰਤੋਂ ਹਜ਼ਰਤ ਮਹੁੰਮਦ ਸਾਹਿਬ ਲਈ ਵਰਤਿਆ ਗਿਆ ਪਰ ਇਸ ਨੂੰ ਲੈਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ਦੀ ਲੁਧਿਆਣਾ ਦੇ ਸ਼ਾਹੀ ਇਮਾਮ ਨੂੰ ਸਫਾਈ ਦਿੱਤੀ ਹੈ।
ਮੂਸੇਵਾਲਾ ਦੇ ਪਿਤਾ ਨੇ ਮੰਗੀ ਮੁਆਫੀ: ਉਨ੍ਹਾਂ ਕਿਹਾ ਕੇ ਮਹੁੰਮਦ ਸ਼ਬਦ ਦੀ ਵਰਤੋਂ ਹਜ਼ਰਤ ਸਾਹਿਬ ਲਈ ਨਹੀਂ ਸਗੋਂ ਖਾਨ ਮਹੁੰਮਦ ਲਈ ਕੀਤੀ ਗਈ ਹੀ ਜਿਸ ਦੀ ਸਿੱਖ ਜਰਨੈਲ ਹਰੀ ਸਿੰਘ ਨਲੂਆ ਨਾਲ ਜੰਗ ਹੋਈ ਸੀ, ਸਿੱਧੂ ਮੂਸੇਵਾਲੇ ਦੇ ਪਿਤਾ ਨੇ ਫਿਰ ਵੀ ਮੁਆਫੀ ਮੰਗੀ ਹੈ ਕਿ ਜੇਕਰ ਇਸ ਦੇ ਬਾਵਜੂਦ ਕਿਸੇ ਦੀਆਂ ਭਾਵਨਾਵਾਂ ਨੂੰ ਢਾਅ ਲੱਗੀ ਹੈ ਤਾਂ ਉਸਦੀ ਉਹ ਮੁਆਫੀ ਮੰਗਦੇ ਹਨ।
ਇਹ ਹੈ ਪੂਰਾ ਮਾਮਲਾ: ਦੂਜੇ ਪਾਸੇ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮਹੁੰਮਦ ਉਸਮਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਇਸ ਗੱਲ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਸੀ ਅਤੇ ਉਹਨਾਂ ਨੂੰ ਚੜ੍ਹਦੇ ਪੰਜਾਬ ਦੇ ਨਾਲ ਲਹਿੰਦੇ ਪੰਜਾਬ ਤੋਂ ਵੀ ਫੋਨ ਆ ਰਹੇ ਸਨ ਉਨ੍ਹਾਂ ਕਿਹਾ ਪਰ ਹੁਣ ਇਹ ਵਿਵਾਦ ਖਤਮ ਹੋ ਚੁੱਕਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਗਾਣੇ ਬਣਾਉਣ ਵਾਲੀ ਟੀਮ ਨੂੰ ਇਸਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਜੇਕਰ ਉਹ ਕਿਸੇ ਸ਼ਬਦ ਦੀ ਵਰਤੋਂ ਕਰਦੇ ਨੇ ਤਾਂ ਉਸ ਸਬੰਧੀ ਵਿਸ਼ੇਸ਼ ਜਾਣਕਾਰੀ ਵੇਰਵੇ ਚ ਦੇਣੀ ਚਾਹੀਦੀ ਹੈ।
ਵਿਵਾਦ ਖਤਮ ਕਰਨ ਦੀ ਕੀਤੀ ਅਪੀਲ: ਉਨ੍ਹਾਂ ਕਿਹਾ ਕਿ ਉਹ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਇਹ ਸਬਦ ਜੋ ਵਰਤਿਆ ਗਿਆ ਹੈ। ਉਹ ਇਸਲਾਮ ਦੇ ਆਖ਼ਰੀ ਨਬੀ ਮੁਹੰਮਦ ਸਾਹਬ ਲਈ ਨਹੀਂ ਵਰਤਿਆ ਗਿਆ ਇਸ ਕਰਕੇ ਹੁਣ ਇਹ ਵਿਵਾਦ ਖਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਸਾਰੇ ਹੀ ਪਿਆਰ ਕਰਦੇ ਹਨ।
ਇਹ ਵੀ ਪੜੋ: ਕਿਸਾਨਾਂ ਨੇ ਬਿਜਲੀ ਅਧਿਕਾਰੀਆਂ ਨੂੰ ਕੀਤਾ ਨਜ਼ਰਬੰਦ ਟਰਾਂਸਫਾਰਮ ਨੂੰ ਲੈਕੇ ਛਿੜਿਆ ਵਿਵਾਦ