ETV Bharat / state

ਕਾਂਗਰਸ ਵਰਕਰ ਸ਼ਮਸ਼ੇਰ ਦੂਲੋ ਦੇ ਘਰ ਦਾ ਘਿਰਾਓ ਕਰਨ ਸਮੇਂ ਭੁੱਲੇ ਸਮਾਜਿਕ ਦੂਰੀਆਂ - punjab congress rajya sabha member

ਬੁੱਧਵਾਰ ਨੂੰ ਕਾਂਗਰਸ ਵਰਕਰਾਂ ਨੇ ਆਪਣੀ ਸਰਕਾਰ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਸ਼ਮਸ਼ੇਰ ਸਿੰਘ ਦੂਲੋ ਦੇ ਖੰਨਾ ਸਥਿਤ ਘਰ ਦਾ ਘਿਰਾਓ ਕੀਤਾ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀ ਅਗਵਾਈ 'ਚ ਦੂਲੋ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ।

ਕਾਂਗਰਸ ਵਰਕਰ ਸ਼ਮਸ਼ੇਰ ਦੂਲੋ ਦੇ ਘਰ ਦਾ ਘਿਰਾਓ ਕਰਨ ਸਮੇਂ ਭੁੱਲੇ ਸਮਾਜਿਕ ਦੂਰੀਆਂ

author img

By

Published : Aug 20, 2020, 5:11 AM IST

ਲੁਧਿਆਣਾ: ਪੰਜਾਬ ਕਾਂਗਰਸ ਦਾ ਆਪਸ ਵਿੱਚ ਪਿਆ ਘਮਸਾਣ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜ਼ਹਿਰਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਰਾਜਪਾਲ ਨੂੰ ਮਿਲ ਕੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ, ਜਿਸ ਤੋਂ ਬਾਅਦ ਕੈਪਟਨ ਅਤੇ ਬਾਜਵਾ, ਦੁੱਲੋ ਵਿਚਕਾਰ ਪਹਿਲਾਂ ਤੋਂ ਮਘਦੀ ਆ ਰਹੀ ਕੁੜੱਤਣ ਹੋ ਵਧ ਗਈ। ਹੁਣ ਇਹ ਲੜਾਈ ਹੇਠਲੇ ਪੱਧਰ 'ਤੇ ਕਾਰਕੁੰਨਾਂ ਤੱਕ ਵੀ ਪਹੁੰਚ ਗਈ ਹੈ। ਬੁੱਧਵਾਰ ਨੂੰ ਕਾਂਗਰਸ ਵਰਕਰਾਂ ਨੇ ਆਪਣੀ ਸਰਕਾਰ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਸ਼ਮਸ਼ੇਰ ਸਿੰਘ ਦੂਲੋ ਦੇ ਖੰਨਾ ਸਥਿਤ ਘਰ ਦਾ ਘਿਰਾਓ ਕੀਤਾ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀ ਅਗਵਾਈ 'ਚ ਦੂਲੋ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ।

ਕਾਂਗਰਸ ਵਰਕਰ ਸ਼ਮਸ਼ੇਰ ਦੂਲੋ ਦੇ ਘਰ ਦਾ ਘਿਰਾਓ ਕਰਨ ਸਮੇਂ ਭੁੱਲੇ ਸਮਾਜਿਕ ਦੂਰੀਆਂ

ਇਸ ਮੌਕੇ ਕਾਂਗਰਸ ਆਗੂਆਂ ਨੇ ਕਿਹਾ ਕਿ ਉਹ ਹਾਈਕਮਾਂਡ ਦੇ ਹੁਕਮਾਂ 'ਤੇ ਇਹ ਧਰਨਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਉੱਚੇ ਅਹੁਦੇ ਲੈ ਕੇ ਵੀ ਆਪਣੀ ਸਰਕਾਰ ਖ਼ਿਲਾਫ਼ ਦੂਲੋ ਗਲਤ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਜੇਕਰ ਇਹੋ ਜਿਹੇ ਲੀਡਰ ਆਪਣੀ ਸਰਕਾਰ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰਨਗੇ ਤਾਂ ਵਰਕਰਾਂ ਦਾ ਮਨੋਬਲ ਟੁੱਟੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੂਲੋ ਦੇ ਘਰ ਰੋਜ ਵੱਖੋ-ਵੱਖਰੇ ਹਲਕਿਆਂ ਵਿੱਚ ਧਰਨੇ ਦਿੱਤੇ ਜਾਣਗੇ।

ਇਸ ਮੌਕੇ ਇੱਕ ਹੋਰ ਕਾਂਗਰਸ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਹੀ ਲੀਡਰ ਖ਼ਿਲਾਫ਼ ਜੋ ਇਹ ਧਰਨਾ ਦੇ ਰਹੀ ਹੈ, ਇਹ ਬਹੁਤ ਗਲਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਚਾਹੀਦਾ ਹੈ ਕਿ ਇਸ ਨੂੰ ਮਸਲੇ ਨੂੰ ਬੈਠ ਕੇ ਹੱਲ ਕਰੇ।

ਉੱਥੇ ਹੀ ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਜਦੋਂ ਆਮ ਆਦਮੀ ਪਾਰਟੀ, ਅਕਾਲੀ ਦਲ ਜਾਂ ਕੋਈ ਹੋਰ ਜਥੇਬੰਦੀ ਧਰਨਾ ਪ੍ਰਦਰਸ਼ਨ ਕਰਦੀ ਹੈ ਤਾਂ ਕੋਰੋਨਾ ਵਾਇਰਸ ਦੇ ਫੈਲਾਅ ਦਾ ਡਰ ਦੱਸ ਕੇ ਉਨ੍ਹਾਂ ਖ਼ਿਲਾਫ਼ ਪਰਚੇ ਦਰਜ ਕਰਦੀ ਹੈ। ਪਰ ਜਦੋਂ ਕਾਂਗਰਸੀ ਕਾਰਕੁੰਨਾਂ ਧਰਨਾ ਪ੍ਰਦਰਸ਼ਨ ਕਰਦੇ ਹਨ ਤਾਂ ਇਹ ਕਾਂਗਰਸ ਸਰਕਾਰ ਇਹ ਨਿਯਮ ਭੁੱਲ ਜਾਂਦੀ ਹੈ। ਦੱਸ ਦੇਈਏ ਦੂਲੋ ਦੇ ਘਰ ਘਿਰਾਓ ਕਰਨ ਆਏ 100 ਤੋਂ ਜ਼ਿਆਦਾ ਕਾਂਗਰਸ ਵਰਕਰਾਂ ਵਿੱਚ ਨਾ ਤਾਂ ਸਮਾਜਿਕ ਦੂਰੀ ਦੇਖਣ ਮਿਲੀ ਨਾ ਵੱਡੀ ਗਿਣਤੀ ਲੋਕਾਂ ਦੇ ਮਾਸਕ ਪਾਏ ਹੋਏ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.