ਲੁਧਿਆਣਾ: ਕਾਂਗਰਸ ਦੀ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਲੁਧਿਆਣਾ ਵਿੱਚ ਕਾਂਗਰਸੀਆਂ ਵੱਲੋਂ ਲਗਾਤਾਰ ਬਗ਼ਾਵਤ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਤਿੰਨ ਵਿਧਾਨ ਸਭਾ ਹਲਕੇ ਜਿਸ ਵਿੱਚ ਸਮਰਾਲਾ ਜਗਰਾਉਂ ਅਤੇ ਸਾਹਨੇਵਾਲ ਸ਼ਾਮਿਲ ਹੈ। ਉਥੋਂ ਦੇ ਮੁੱਖ ਟਿਕਟ ਦੇ ਦਾਅਵੇਦਾਰਾਂ ਨੇ ਹੁਣ ਟਿਕਟ ਨਾ ਮਿਲਣ ਤੇ ਕਾਂਗਰਸ ਦੇ ਖ਼ਿਲਾਫ਼ ਹੀ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ।
ਕਾਂਗਰਸ ਨੇ ਜਗਰਾਉਂ ਤੋਂ ਆਮ ਆਦਮੀ ਪਾਰਟੀ ਤੋਂ ਆਏ ਜਗਤਾਰ ਜੱਗਾ ਨੂੰ ਟਿਕਟ ਦੇ ਦਿੱਤੀ ਹੈ, ਜਦਕਿ ਦੂਜੇ ਪਾਸੇ ਸਾਹਨੇਵਾਲ ਤੋਂ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਸਮਰਾਲਾ ਤੋਂ ਮੌਜੂਦਾ ਵਿਧਾਇਕ ਰਹੇ ਢਿੱਲੋਂ ਨੇ ਵੀ ਆਪਣੇ ਪੋਤੇ ਲਈ ਟਿਕਟ ਮੰਗੀ ਸੀ, ਪਰ ਕਰਨਵੀਰ ਨੂੰ ਟਿਕਟ ਦੇਣ ਦੀ ਥਾਂ ਖੰਨਾ ਤੋਂ ਸਾਬਕਾ ਮੰਤਰੀ ਦੇ ਪੁੱਤ ਰਾਜਾ ਗਿੱਲ ਨੂੰ ਟਿਕਟ ਦੇ ਦਿੱਤੀ ਗਈ। ਜਿਸ ਕਰਕੇ ਢਿੱਲੋਂ ਨੇ ਵੀਰਵਾਰ ਨੂੰ ਆਜ਼ਾਦ ਤੌਰ 'ਤੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ।
ਵਿਧਾਨ ਸਭਾ ਹਲਕਾ ਜਗਰਾਉਂ
ਜਗਰਾਉਂ ਵਿੱਚ ਕਾਂਗਰਸ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਮਲਕੀਅਤ ਸਿੰਘ ਦਾਖਾ ਮੰਨੇ ਜਾ ਰਹੇ ਸਨ, ਪਰ ਬੀਤੇ ਦਿਨੀਂ ਜਦੋਂ ਕਾਂਂਗਰਸ ਵੱਲੋਂ ਦੂਜੀ ਸੂਚੀ ਜਾਰੀ ਕੀਤੀ ਗਈ ਤਾਂ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ, ਜਗਤਾਰ ਜੱਗਾ ਨੂੰ ਕਾਂਗਰਸ ਨੇ ਜਗਰਾਉਂ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ। ਜਿਸ ਤੋਂ ਨਰਾਜ਼ ਮਲਕੀਤ ਦਾਖਾ ਨੇ ਪ੍ਰੈੱਸ ਕਾਨਫ਼ਰੰਸ ਕਰ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਟਕਸਾਲੀ ਕਾਂਗਰਸੀਆਂ ਨੂੰ ਨਜ਼ਰ ਅੰਦਾਜ਼ ਕੀਤਾ ਹੈ।
ਵਿਧਾਨ ਸਭਾ ਹਲਕਾ ਸਾਹਨੇਵਾਲ
ਉੱਧਰ ਦੂਜੇ ਪਾਸੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਰਹੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਕਾਂਗਰਸ ਵੱਲੋਂ ਟਿਕਟ ਦਿਤੀ ਗਈ ਹੈ ਸਾਹਨੇਵਾਲ ਹਲਕੇ ਵਿਚ ਕਾਂਗਰਸ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਸਤਵਿੰਦਰ ਬਿੱਟੀ ਸੀ, ਜੋ ਲੰਮਾ ਸਮਾਂ ਹਲਕੇ ਵਿਚ ਕੰਮ ਕਰ ਰਹੀ ਸੀ। ਪਰ ਉਸ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਬਿੱਟੀ ਨੇ ਵੀ ਕਾਂਗਰਸ ਹਾਈਕਮਾਨ ਦੇ ਖਿਲਾਫ਼ ਆਪਣੇ ਬਗਾਵਤੀ ਸੁਰ ਚੁੱਕ ਦਿੱਤੇ ਹਨ।
ਬੀਟੀ ਨੇ ਕਿਹਾ ਕਿ ਉਹ ਪਰਿਵਾਰਵਾਦ ਅਤੇ ਸਿਆਸਤ ਦਾ ਸ਼ਿਕਾਰ ਹੋਈ ਹੈ। ਕਾਂਗਰਸ ਨੇ ਮਹਿਲਾਵਾਂ ਨੂੰ ਅੱਗੇ ਹੀ ਨਹੀਂ ਹੋਣ ਦਿੱਤਾ, ਹਾਲਾਂਕਿ ਭੱਠਲ ਦੇ ਜਵਾਈ ਕਹਿੰਦੇ ਵਿਖਾਈ ਜ਼ਰੂਰ ਦਿੱਤੇ, ਕਿ ਉਨ੍ਹਾਂ ਨੂੰ ਟਿਕਟ ਉਨ੍ਹਾਂ ਦੀ ਕਾਰਗੁਜ਼ਾਰੀ ਕਰਕੇ ਮਿਲੀ ਹੈ। ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਿੱਟੀ ਕਰਕੇ ਉਨ੍ਹਾਂ ਦੀ ਟਿਕਟ ਕੱਟੀ ਗਈ ਸੀ।
ਵਿਧਾਨ ਸਭਾ ਹਲਕਾ ਸਮਰਾਲਾ
ਜੇਕਰ ਗੱਲ ਵਿਧਾਨ ਸਭਾ ਹਲਕਾ ਸਮਰਾਲਾ ਦੀ ਕੀਤੀ ਜਾਵੇ ਤਾਂ ਇੱਥੋਂ ਵੀ ਕਾਂਗਰਸ ਦੇ ਵਿਧਾਇਕ ਰਹੇ ਅਮਰੀਕ ਢਿੱਲੋਂ ਨੇ ਆਪਣੀ ਹੀ ਪਾਰਟੀ ਦੇ ਖਿਲਾਫ਼ ਬਗਾਵਤ ਕਰਦਿਆਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਢਿੱਲੋਂ ਆਪਣੇ ਪੋਤੇ ਕਰਨਵੀਰ ਲਈ ਟਿਕਟ ਮੰਗ ਰਹੇ ਸਨ, ਪਰ ਉਨ੍ਹਾਂ ਦੀ ਥਾਂ ਟਿਕਟ ਖੰਨਾ ਤੋਂ ਸਾਬਕਾ ਮੰਤਰੀ ਦੇ ਬੇਟੇ ਰਾਜਾ ਗਿੱਲ ਨੂੰ ਦੇ ਦਿੱਤੀ ਗਈ, ਕਾਂਗਰਸ ਦੀਆਂ ਤਿੰਨ ਅਹਿਮ ਸੀਟਾਂ 'ਤੇ ਬਗ਼ਾਵਤ ਸ਼ੁਰੂ ਹੋ ਚੁੱਕੀ ਹੈ।
ਸੀਨੀਅਰ ਲੀਡਰਾਂ ਦੀ ਜਵਾਬਦੇਹੀ
ਲੁਧਿਆਣਾ ਦੀਆਂ ਤਿੰਨ ਸੀਟਾਂ ਤੇ ਕਾਂਗਰਸ ਵਿਚਕਾਰ ਬਗਾਵਤੀ ਸੁਰ ਖੜ੍ਹੇ ਹੋਣ ਤੋਂ ਬਾਅਦ ਹੁਣ ਸੀਨੀਅਰ ਕਾਂਗਰਸੀ ਲੀਡਰਾਂ ਲਈ ਜਵਾਬਦੇਹੀ ਮੁਸ਼ਕਿਲ ਹੋ ਗਈ ਹੈ ਲੁਧਿਆਣਾ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਜੋ ਰੁੱਸ ਰਹੇ ਨੇ ਉਨ੍ਹਾਂ ਨੂੰ ਮਨਾ ਲਿਆ ਜਾਵੇਗਾ।
ਉਥੇ ਹੀ ਦੂਜੇ ਪਾਸੇ ਰਵਨੀਤ ਬਿੱਟੂ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਦੋਵਾਂ ਨੇ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਹੀ ਟਿਕਟ ਦੇ ਰਹੀ ਹੈ, ਜੋ ਪੂਰਨ ਤੌਰ 'ਤੇ ਹਲਕਾ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ ਅਤੇ ਉਹ ਸਭ ਤੋਂ ਮਜ਼ਬੂਤ ਦਾਅਵੇਦਾਰ ਨੇ ਹਾਲਾਂਕਿ ਬਿੱਟੂ ਕੋਲ ਇਸਦਾ ਕੋਈ ਸਾਫ਼ ਜਵਾਬ ਨਹੀਂ ਸੀ। ਉੱਥੇ ਹੀ ਦੂਜੇ ਪਾਸੇ ਕੈਪਟਨ ਸੰਦੀਪ ਸੰਧੂ ਨੇ ਵੀ ਕਿਹਾ ਕਿ ਹਾਲੇ ਮੇਰਾ ਇੰਨਾ ਕੱਦ ਨਹੀਂ ਕਿ ਮੈਂ ਕਿਸੇ ਨੂੰ ਮਨਾ ਸਕਾਂ।
ਇਹ ਵੀ ਪੜੋ:- ਹਲਕਾ ਅੰਮ੍ਰਿਤਸਰ ਈਸਟ ਤੋਂ ਉਮੀਦਵਾਰ ਬਿਕਰਮ ਮਜੀਠੀਆ ਨੇ ਭਰੀ ਨਾਮਜ਼ਦਗੀ