ਲੁਧਿਆਣਾ: ਲੁਧਿਆਣਾ(Ludhiana) ਤੋਂ ਲੋਕ ਇਨਸਾਫ ਪਾਰਟੀ(People's Justice Party) ਦੇ ਮੁਖੀ ਸਿਮਰਜੀਤ ਬੈਂਸ(Chief Simerjit Bains) ਨੇ ਐਲਾਨ ਕੀਤਾ ਹੈ ਕਿ ਮੋਗਾ(Moga) ਦੀ ਧਰਤੀ ਤੇ ਉਨ੍ਹਾਂ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ(Assembly elections) ਦੇ ਮੱਦੇਨਜ਼ਰ ਭ੍ਰਿਸ਼ਟਾਚਾਰ ਖ਼ਤਮ ਕਰਕੇ, ਲੋਕ ਇਨਸਾਫ਼ ਪਾਰਟੀ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਸ਼ੁਰੂ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਜਿਹੜੀਆਂ ਰਾਜਨੀਤਕ ਪਾਰਟੀਆਂ(Political parties) ਇਹ ਸੋਚ ਰਹੀਆਂ ਨੇ ਕਿ ਲੋਕ ਇਨਸਾਫ ਪਾਰਟੀ ਸਿਰਫ਼ ਲੁਧਿਆਣਾ ਤੱਕ ਹੀ ਸੀਮਿਤ ਹੈ। ਉਹ ਇਹ ਖ਼ਿਆਲ ਆਪਣੇ ਮਨ ਚੋਂ ਕੱਢ ਦੇਵੇ। ਬੈਂਸ ਨੇ ਦਾਅਵਾ ਕੀਤਾ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਬਿਨਾਂ ਲੋਕ ਇਨਸਾਫ਼ ਪਾਰਟੀ ਦੀ ਹਮਾਇਤ ਸਰਕਾਰ ਨਹੀਂ ਬਣੇਗੀ।
ਸਿਮਰਜੀਤ ਬੈਂਸ ਨੇ(Simerjit Bains) ਦਾਅਵਾ ਕੀਤਾ ਕਿ ਲਗਪਗ 35 ਹਲਕਿਆ ਦੇ ਵਿੱਚ ਉਨ੍ਹਾਂ ਦੇ ਦਸ ਹਜ਼ਾਰ ਤੋਂ ਲੈ ਕੇ ਤੀਹ ਹਜ਼ਾਰ ਤੱਕ ਵੋਟਰ ਹਨ। ਉੱਧਰ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਪਰਮਿੰਦਰ ਮਹਿਤਾ(Senior Congress leader Parminder Mehta) ਨੇ ਕਿਹਾ ਹੈ ਕਿ ਬੈਂਸ ਨੂੰ ਰਾਜਨੀਤੀ ਕਰਦੇ ਤਿੰਨ ਦਹਾਕੇ ਹੋ ਗਏ, ਪਰ ਆਪਣੇ ਇਲਾਕੇ ਵਿੱਚ ਕੋਈ ਹਸਪਤਾਲ ਤਾਂ ਕੀ ਬਣਾਉਣਾ ਇੱਕ ਡਿਸਪੈਂਸਰੀ ਤੱਕ ਬੈਂਸ ਬਣਾ ਨਹੀਂ ਸਕੇ।
ਉਨ੍ਹਾਂ ਕਿਹਾ ਕਿ ਹਲਕਾ ਆਤਮ ਨਗਰ ਅਤੇ ਸਾਊਥ ਦੇ ਵਿਚ ਬੈਂਸ ਭਰਾਵਾਂ ਨੇ ਬੀਤੇ ਸਾਲਾਂ 'ਚ ਕੁਝ ਨਹੀਂ ਕੀਤਾ। ਸਿਰਫ਼ ਜੁਮਲੇਬਾਜ਼ੀ ਕੀਤੀ ਹੈ, ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ(Prime Minister Narendra Modi in the country) ਤੋਂ ਬਾਅਦ ਕੋਈ ਜੁਮਲੇਬਾਜ਼ ਰਾਜ ਨੇਤਾ(Jumlabaz state leader) ਹੈ ਤਾਂ ਉਹ ਸਿਮਰਜੀਤ ਬੈਂਸ ਹੀ ਹੈ।
ਉਨ੍ਹਾਂ ਕਿਹਾ ਕਿ ਬੈਂਸ ਇਹ ਦਾਅਵੇ ਕਰ ਰਹੇ ਹਨ, ਕਿ ਪੰਜਾਬ ਦੇ ਵਿੱਚ ਸਰਕਾਰ ਉਨ੍ਹਾਂ ਦੀ ਹਮਾਇਤ ਤੋਂ ਬਿਨ੍ਹਾਂ ਨਹੀਂ ਬਣੇਗੀ। ਉਹ ਦਾਅਵਾ ਕਰਦੇ ਨੇ ਕਿ ਪਹਿਲਾਂ ਬੈਂਸ ਆਪਣੀ ਸੀਟ ਹੀ ਬਚਾ ਲੈਣ ਇਹੀ ਵੱਡੀ ਗੱਲ ਹੈ।
ਇਹ ਵੀ ਪੜ੍ਹੋ:ਅਮਲੋਹ ਦੇ ਹਾਕੀ ਟੂਰਨਾਮੈਂਟ ਵਿੱਚ ਪਹੁੰਚੇ ਹਾਕੀ ਓਲੰਪੀਅਨ ਖਿਡਾਰੀ ਰੁਪਿੰਦਰਪਾਲ ਸਿੰਘ