ETV Bharat / state

ਲੁਧਿਆਣਾ ਤੋਂ ਟਕਸਾਲੀ ਕਾਂਗਰਸੀ ਨੇ ਆਜ਼ਾਦ ਚੋਣ ਲੜਨ ਦਾ ਕੀਤਾ ਐਲਾਨ - ਪੰਜਾਬ ਕਾਂਗਰਸ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ

ਲੁਧਿਆਣਾ ਤੋਂ ਕਾਂਗਰਸੀ ਟਕਸਾਲੀ ਆਗੂ ਕੇ ਕੇ ਬਾਵਾ ਵੱਲੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲੜਾਈ ਸ਼ੁੱਧ ਅਤੇ ਅਸ਼ੁੱਧ ਕਾਂਗਰਸੀ ਦੀ ਹੋਵੇਗੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਵਿਧਾਨਸਭਾ ਹਲਕਾ (Ludhiana West Assembly constituency) ਤੋਂ ਹੀ ਚੋਣ ਲੜਨਗੇ।

ਕਾਂਗਰਸੀ ਟਕਸਾਲੀ ਆਗੂ ਕੇ ਕੇ ਬਾਵਾ ਵੱਲੋਂ ਆਜ਼ਾਦ ਚੋਣ ਲੜਨ ਦਾ ਐਲਾਨ

author img

By

Published : Jan 31, 2022, 4:38 PM IST

ਲੁਧਿਆਣਾ: ਪੰਜਾਬ ਕਾਂਗਰਸ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਤੋਂ ਬਾਅਦ ਬਗਾਵਤੀ ਸੁਰਾਂ ਤੇਜ਼ ਹੋ ਗਈਆਂ ਹਨ। ਲੁਧਿਆਣਾ ਤੋਂ ਇੱਕ ਹੋਰ ਕਾਂਗਰਸੀ ਟਕਸਾਲੀ ਆਗੂ ਨੇ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਬਗ਼ਾਵਤ ਦਾ ਐਲਾਨ ਕਰਦਿਆਂ ਆਜ਼ਾਦ ਚੋਣਾਂ ਲੜਨ ਦਾ ਫ਼ੈਸਲਾ ਲਿਆ ਹੈ। ਟਿਕਟ ਨਾ ਮਿਲਣ ਕਰਕੇ ਨਾਰਾਜ਼ ਆਗੂ ਦਾ ਕਾਂਗਰਸ ਖਿਲਾਫ਼ ਗੁੱਸਾ ਫੁੱਟਿਆ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਬੀਤੇ ਕਈ ਸਾਲਾਂ ਤੋਂ ਟਿਕਟ ਮੰਗ ਰਹੇ ਨੇ ਪਰ ਪਾਰਟੀ ਹਨ। ਉਨ੍ਹਾਂ ਪਾਰਟੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਲੋਕਾਂ ਨੂੰ ਅੱਗੇ ਲਾ ਲਿਆ ਜਿੰਨ੍ਹਾਂ ਨੇ ਨਾ ਤਾਂ ਪਾਰਟੀ ਲਈ ਕੁਰਬਾਨੀ ਦਿੱਤੀ ਅਤੇ ਨਾ ਹੀ ਇਸ ਵਿੱਚ ਪਾਰਟੀ ਦਾ ਸਾਥ ਦਿੱਤਾ।

ਕੇ ਕੇ ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਕੈਬਨਿਟ ਮੰਤਰੀ ਆਸ਼ੂ ਦਾ ਹਲਕਾ ਇਸ ਕਰਕੇ ਚੁਣਿਆ ਹੈ ਕਿਉਂਕਿ ਉਹ ਉੱਥੋਂ ਦੇ ਹੀ ਰਹਿਣ ਵਾਲੇ ਹਨ ਇਸ ਕਰਕੇ ਉਹ ਇੱਥੋਂ ਚੋਣ ਲੜ ਰਹੇ ਹਨ।

ਕਾਂਗਰਸੀ ਟਕਸਾਲੀ ਆਗੂ ਕੇ ਕੇ ਬਾਵਾ ਵੱਲੋਂ ਆਜ਼ਾਦ ਚੋਣ ਲੜਨ ਦਾ ਐਲਾਨ

ਟਕਸਾਲੀ ਕਾਂਗਰਸ ਆਗੂ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਮਨ ਭਰ ਆਇਆ ਹੈ ਕਿਉਂਕਿ ਪਾਰਟੀ ਨੇ ਉਨ੍ਹਾਂ ਦੀ ਸੇਵਾ ਦਾ ਕੋਈ ਮੁੱਲ ਨਹੀਂ ਮੋੜਿਆ ਅਤੇ ਅਣਗੌਲਿਆ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਇੱਕ ਕਾਂਗਰਸੀ ਵਰਕਰ ਵਜੋਂ ਹੀ ਲੁਧਿਆਣਾ ਪੱਛਮੀ ਹਲਕੇ ਤੋਂ ਨਾਮਜ਼ਦਗੀ ਭਰਨਗੇ। ਉਨ੍ਹਾਂ ਕਿਹਾ ਕਿ ਹੁਣ ਲੜਾਈ ਸ਼ੁੱਧ ਅਤੇ ਅਸ਼ੁੱਧ ਕਾਂਗਰਸੀ ਦੀ ਹੋਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਪ੍ਰੀਤ ਗੋਗੀ ਨੇ ਵੀ ਲੁਧਿਆਣਾ ਪੱਛਮੀ ਹਲਕੇ (Ludhiana West Assembly constituency) ਤੋਂ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਹੀ ਚੋਣਾਂ ਲੜਨ ਦਾ ਐਲਾਨ ਕੀਤਾ ਸੀ ਅਤੇ ਉਹ ਲੁਧਿਆਣਾ ਪੱਛਮੀ ਤੋਂ ਆਪ ਦੇ ਉਮੀਦਵਾਰ ਹਨ। ਉਥੇ ਹੀ ਹੁਣ ਕੇਕੇ ਬਾਵਾ ਨੇ ਵੀ ਆਸ਼ੂ ਦੇ ਖਿਲਾਫ਼ ਚੋਣ ਲੜਨ ਦਾ ਆਜ਼ਾਦ ਉਮੀਦਵਾਰ ਵਜੋਂ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ

ETV Bharat Logo

Copyright © 2025 Ushodaya Enterprises Pvt. Ltd., All Rights Reserved.