ਲੁਧਿਆਣਾ: ਬੀਤੇ ਦਿਨੀਂ ਇੱਕ ਧਾਰਮਿਕ ਸਮਾਗਮ ਦੇ ਵਿਚ ਟਕਸਾਲੀ ਕਾਂਗਰਸ ਦੇ ਆਗੂ ਹੇਮਰਾਜ ਅੱਗਰਵਾਲ ਦੀ ਨੂੰਹ ਅਤੇ ਵਾਰਡ ਨੰਬਰ 81 ਦੀ ਮੌਜੂਦਾ ਕੌਂਸਲਰ ਰਾਸ਼ੀ ਅਗਰਵਾਲ ਨੇ ਕਾਂਗਰਸ ਤੋਂ ਤਿਆਗ ਪੱਤਰ ਦੇਣ ਦਾ ਐਲਾਨ ਕੀਤਾ ਹੈ। ਰਾਸ਼ੀ ਅਗਰਵਾਲ ਲਗਾਤਾਰ ਕਾਂਗਰਸ ਲਈ ਕਾਫ਼ੀ ਸਮੇਂ ਤੋਂ ਜੁੜੀ ਹੋਈ ਸੀ ਅਤੇ ਹੁਣ ਭਾਜਪਾ ਦਾ ਪੱਲਾ ਰਾਸ਼ੀ ਅਗਰਵਾਲ ਨੇ ਫੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਨ੍ਹਾਂ ਨੇ ਕਾਂਗਰਸ ਛੱਡਣ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਰਾਸ਼ੀ ਅਗਰਵਾਲ ਨੇ ਕਿਹਾ ਕਿ ਮੇਰੀ ਕਾਂਗਰਸ ਦੇ ਨਾਲ ਕੋਈ ਨਿੱਜੀ ਨਰਾਜ਼ਗੀ ਨਹੀਂ ਹੈ। ਮੈਂ ਸਾਰੀਆਂ ਹੀ ਪਾਰਟੀਆਂ ਦਾ ਸਤਿਕਾਰ ਕਰਦੀ ਹਾਂ, ਪਰ ਭਾਜਪਾ ਦੀ ਜੋ ਦੇਸ਼ ਨੂੰ ਲੈ ਕੇ ਨੀਤੀ ਹੈ, ਉਸ ਦਾ ਸਵਾਗਤ ਕਰਦੀ ਹੈ। ਉਸ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਸਮਾਜ ਸੇਵਾ ਦੇ ਕੰਮ ਨਾਲ ਕਰਦੀ ਰਹਾਂਗੀ, ਕਿਉਂਕਿ ਉਹ ਕਿਸੇ ਸਿਆਸਤ ਤੋਂ ਸਬੰਧਤ ਨਹੀਂ ਹੈ। ਸਗੋਂ ਲੋਕਾਂ ਲਈ ਹੈ।
ਉਨ੍ਹਾਂ ਦੱਸਿਆ ਕੇ ਉਸ ਦੇ ਸਹੁਰਾ ਟਕਸਾਲੀ ਕਾਂਗਰਸੀ ਲੀਡਰ ਹਨ। ਉਨ੍ਹਾਂ ਤੋਂ ਟਿਕਟ ਲੈਕੇ ਉਨ੍ਹਾਂ ਨੇ ਚੋਣ ਲੜੀ ਸੀ। ਸਿਆਸਤ ਵਿੱਚ ਸ਼ੁਰੂਆਤ ਕੀਤੀ ਸੀ ਉਹ ਸਾਰਿਆਂ ਦਾ ਸਤਿਕਾਰ ਕਰਦੇ ਹਨ, ਪਰ ਭਾਜਪਾ ਦੀਆਂ ਨੀਤੀਆਂ ਕਰਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵਿਵਾਦ ਵਿੱਚ ਨਹੀਂ ਫ਼ਸਣਾ ਚਾਹੁੰਦੇ।
ਭਜਨ ਸੁਣਦੇ ਹੀ ਕੀਤਾ ਐਲਾਨ: ਕਾਂਗਰਸ ਦੀ ਇਸ ਮਹਿਲਾ ਕੌਂਸਲਰ ਨੇ ਭਜਨ ਸੁਣ ਕੇ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਅਸਤੀਫਾ ਚਰਚਾ ‘ਚ ਹੈ। ਲੁਧਿਆਣਾ ‘ਚ ਸ਼ਨੀਵਾਰ ਰਾਤ ਨੂੰ ਧਾਰਮਿਕ ਸਮਾਗਮ ਕਰਵਾਇਆ ਗਿਆ। ਭਜਨ ਗਾਇਕ ਕਨ੍ਹਈਆ ਮਿੱਤਲ ਧਾਰਮਿਕ ਸਮਾਗਮ ਵਿੱਚ ਭਜਨ ‘ਜੋ ਰਾਮ ਕੋ ਲਾਏ ਹੈਂ… ਹਮ ਉਨਕੋ ਲਾਏਂਗੇ’ ਗਾ ਰਿਹਾ ਸੀ। ਇਹ ਭਜਨ ਸੁਣ ਕੇ ਪ੍ਰੋਗਰਾਮ ‘ਚ ਪਹੁੰਚੇ ਕਾਂਗਰਸੀ ਕੌਂਸਲਰ ਰਾਸ਼ੀ ਅਗਰਵਾਲ ਨੇ ਅਚਾਨਕ ਸਟੇਜ ‘ਤੇ ਪਹੁੰਚ ਕੇ ਪ੍ਰੋਗਰਾਮ ਰੋਕ ਕੇ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਲਈ ਖ਼ਤਰਾ ਬਣੇ ਡਰੋਨ ! 81 ਪ੍ਰਤੀਸ਼ਤ ਵਧੀਆਂ ਡਰੋਨ ਗਤੀਵਿਧੀਆਂ