ਲੁਧਿਆਣਾ: ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਵੱਲੋਂ ਬੀਤੇ ਦਿਨੀਂ ਪੰਜਾਬ ਕੈਬਿਨੇਟ 'ਚ ਫੇਰਬਦਲ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਸੋਮਵਾਰ ਨੂੰ ਲੁਧਿਆਣਾ ਪਹੁੰਚਣ 'ਤੇ ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ।
ਇਸ ਮੌਕੇ ਰਾਜਾ ਵੜਿੰਗ ਨੇ ਆਪਣੇ ਬਿਆਨ ਦਾ ਸਪੱਸ਼ਟੀਕਰਨ ਵੀ ਪੱਤਰਕਾਰਾਂ ਨਾਲ ਸਾਂਝਾ ਕੀਤਾ। ਉਧਰ ਸੰਸਦ ਰਵਨੀਤ ਬਿੱਟੂ ਨੇ ਕਿਹਾ ਕਿ ਮਨਪ੍ਰੀਤ ਬਾਦਲ 'ਤੇ ਦਿੱਤੇ ਆਪਣੇ ਬਿਆਨ 'ਤੇ ਉਹ ਕਾਇਮ ਹਨ, ਕਿਉਂਕਿ ਜੇ ਪੰਜਾਬ ਦੇ ਵਿਕਾਸ ਲਈ ਪੈਸਿਆਂ ਦੀ ਲੋੜ ਹੋਵੇਗੀ ਤਾਂ ਉਹ ਖਜ਼ਾਨਾ ਮੰਤਰੀ ਨੂੰ ਹੀ ਕਹਿਣਗੇ।
ਰਾਜਾ ਵੜਿੰਗ ਨੇ ਕਿਹਾ ਕਿ ਜੇ ਕੋਈ ਪਰਫਾਰਮ ਨਾ ਕਰੇ ਤਾਂ ਪੂਰੀ ਟੀਮ ਦੀ ਕਾਰਗੁਜ਼ਾਰੀ ਮਾੜੀ ਹੋ ਜਾਂਦੀ ਹੈ, ਉਨ੍ਹਾਂ ਕਿਹਾ ਕਿ ਉਹ ਕਿਸੇ ਵਜ਼ੀਰ ਨੂੰ ਬਾਹਰ ਕੱਢਣ ਲਈ ਨਹੀਂ ਕਿਹਾ ਸਗੋਂ ਚੰਗੇ ਵਿਧਾਇਕਾਂ ਨੂੰ ਮੰਤਰੀ ਬਣਾਉਣ ਲਈ ਕਿਹਾ ਹੈ ਤਾਂ ਜੋ ਆਪਣੀ ਗਲਤੀਆਂ ਨੂੰ ਸੁਧਾਰ ਸਕੀਏ।
ਇਹ ਵੀ ਪੜੋ: ਮਹਾਰਾਸ਼ਟਰ: ਅਜੀਤ ਪਵਾਰ ਸਮੇਤ 36 ਵਿਧਾਇਕਾਂ ਨੇ ਮੰਤਰੀ ਵਜੋਂ ਚੁੱਕੀ ਸਹੁੰ
ਉਧਰ ਦੂਜੇ ਪਾਸੇ ਸੰਸਦ ਰਵਨੀਤ ਬਿੱਟੂ ਨੇ ਵੀ ਮਨਪ੍ਰੀਤ ਬਾਦਲ ਦੇ ਦਿੱਤੇ ਬਿਆਨ 'ਤੇ ਆਪਣਾ ਸਟੈਂਡ ਸਾਫ ਕਰਦਿਆਂ ਕਿਹਾ ਕਿ ਉਹ ਆਪਣੇ ਬਿਆਨ 'ਤੇ ਹਾਲੇ ਵੀ ਕਾਇਮ ਨਹੀਂ, ਕਿਉਂਕਿ ਵਿੱਤ ਮੰਤਰੀ ਦੇ ਕੋਲ ਹੀ ਸਾਰੇ ਵਿਕਾਸ ਕਾਰਜਾਂ ਦੇ ਲਈ ਬਜਟ ਹੁੰਦਾ ਹੈ ਅਤੇ ਨੂੰ ਜਲਦ ਹੀ ਪੰਜਾਬ ਦਾ ਬਜਟ ਵੀ ਪੇਸ਼ ਹੋਣ ਵਾਲਾ ਹੈ ਇਸ ਕਰਕੇ ਜੇਕਰ ਵਿਕਾਸ ਕਾਰਜਾਂ ਦੇ ਵਿੱਚ ਰੁਕਾਵਟ ਆਵੇਗੀ ਤਾਂ ਉਹ ਵਿੱਤ ਮੰਤਰੀ ਨੂੰ ਹੀ ਕਹਿਣਗੇ।