ਲੁਧਿਆਣਾ: ਸ਼ਹਿਰ ’ਚ ਐਤਵਾਰ ਨੂੰ ਸੰਪੂਰਨ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ, ਪ੍ਰਸ਼ਾਸਨ ਵੱਲੋ ਜਾਰੀ ਹੋਏ ਨਿਰਦੇਸ਼ਾਂ ਮੁਤਾਬਕ ਸਿਰਫ਼ ਹਸਪਤਾਲ ਕੈਮਿਸਟ ਦੀਆਂ ਦੁਕਾਨਾਂ ਜਾਂ ਫਿਰ ਆਕਸੀਜਨ ਸਪਲਾਈ ਕਰਨ ਵਾਲੀਆਂ ਫੈਕਟਰੀਆਂ ਹੀ ਖੁੱਲ੍ਹੀਆਂ ਰਹਿਣਗੀਆਂ। ਇਸ ਲਈ ਸਥਾਨਕ ਵਾਸੀ ਪਹਿਲਾਂ ਹੀ ਜ਼ਰੂਰੀ ਵਸਤਾਂ ਦਾ ਸਾਮਾਨ ਖਰੀਦਣ ਲਈ ਕਿਹਾ ਗਿਆ ਹੈ ਤਾਂ ਕਿ ਤਾਲਾਬੰਦੀ ਦੌਰਾਨ ਕੋਈ ਵੀ ਬੇਵਜ੍ਹਾ ਘਰੋਂ ਨਾ ਨਿਕਲੇ।
ਉਨ੍ਹਾਂ ਕਿਹਾ ਕਿ ਲੋਕ ਕੋਰੋਨਾ ਮਹਾਂਮਾਰੀ ’ਤੇ ਠੱਲ੍ਹ ਪਾਉਣ ’ਚ ਪ੍ਰਸ਼ਾਸਨ ਨੂੰ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਜੋ ਲੋਕ ਹਾਲੇ ਵੀ ਇਹ ਸੋਚ ਰਹੇ ਹਨ ਕਿ ਕੋਰੋਨਾ ਮਹਾਂਮਾਰੀ ਦਾ ਕੋਈ ਅਸਰ ਨਹੀਂ ਹੈ, ਜਦਕਿ ਤਸਵੀਰ ਇਸਦੇ ਬਿਲਕੁਲ ਉਲਟ ਹੈ।
ਉਨ੍ਹਾਂ ਇਸ ਮੌਕੇ ਸਾਫ਼ ਕੀਤਾ ਕਿ ਲੁਧਿਆਣਾ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ੇਸ਼ ਤੌਰ ’ਤੇ ਟੀਮਾਂ ਬਣੀਆਂ ਨੇ ਜੋ ਆਕਸੀਜਨ ਦੀ ਨਿਰਵਿਘਨ ਸਪਲਾਈ ਦਾ ਨਿਰੀਖਣ ਕਰਨਗੀਆਂ। ਉਨ੍ਹਾਂ ਇਸ ਗੱਲ ’ਤੇ ਵਿਸ਼ੇਸ਼ ਧਿਆਨ ਦਿੰਦਿਆ ਕਿਹਾ ਕਿ ਜਿਹੜੇ ਮਰੀਜ਼ਾਂ ਦੀਆਂ ਸਰਜਰੀਆਂ ਅੱਗੇ ਪਾਈਆਂ ਜਾ ਸਕਦੀਆਂ ਹਨ, ਉਨ੍ਹਾਂ ਨੂੰ ਅੱਗੇ ਪਾ ਦਿੱਤਾ ਜਾਵੇ ਅਤੇ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਹਸਪਤਾਲਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪਿਛਲੇ 24 ਘੰਟਿਆਂ 'ਚ 3,46,786 ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ, 2,624 ਮੌਤਾਂ