ਲੁਧਿਆਣਾ: ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਵਿਧਾਇਕ ਕੁਲਵੰਤ ਸਿੱਧੂ ਦੇ ਦਫ਼ਤਰ ਦੇ ਬਾਹਰ ਸਫਾਈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਵੇਲੇ ਵੱਡਾ ਹੰਗਾਮਾ ਹੋ ਗਿਆ ਇਸ ਦੌਰਾਨ ਆਪਣੇ ਚਹੇਤਿਆਂ ਨੂੰ ਨਿਯੁਕਤੀ ਪੱਤਰ ਦੇਣ ਨੂੰ ਲੈ ਕੇ ਲੁਧਿਆਣਾ ਨਗਰ ਨਿਗਮ ਦੇ ਜੋਨਲ ਕਮਿਸ਼ਨਰ ਅਤੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਅਤੇ ਅਕਾਲੀ ਆਗੂ ਵਿਜੇ ਦਾਨਵ ਉਲਝਦੇ ਵਿਖਾਈ ਦਿੱਤੇ ਜਿਸ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ।
ਮੌਕੇ 'ਤੇ ਪੁੱਜੇ ਸਫ਼ਾਈ ਕਰਮਚਾਰੀਆਂ ਨੇ ਕਿਹਾ ਕਿ ਉਹ ਸਵੇਰ ਦੇ ਉਡੀਕ ਕਰ ਰਹੇ ਹਨ ਪਰ ਉਹਨਾਂ ਨੂੰ ਨਿਊਕਤੀ ਪੱਤਰ ਨਹੀਂ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਅਤੇ ਜੋਨਲ ਕਮਿਸ਼ਨਰ ਮਿਲ ਕੇ ਆਪਣੇ ਚਹੇਤਿਆਂ ਨੂੰ ਪੱਤਰ ਦੇ ਰਹੇ ਹਨ ਜਦੋਂਕਿ ਉਹਨਾਂ ਦੀ ਇੱਕ ਵਾਰ ਵੀ ਸਾਰ ਨਹੀਂ ਲਈ ਗਈ ਉਹ ਸਵੇਰ ਦੇ ਭੁੱਖੇ ਪਿਆਸੇ ਬੈਠੇ ਹਨ।
ਉਧਰ ਦੂਜੇ ਪਾਸੇ ਜੋਨਲ ਕਮਿਸ਼ਨਰ ਜਸਦੇਵ ਸ਼ੇਖੋਂ ਨੇ ਕਿਹਾ ਕਿ ਵਿਜੇ ਦਾਨਵ ਵੱਲੋਂ ਵਿਧਾਇਕ ਦਫ਼ਤਰ ਦੇ ਵਿੱਚ ਆ ਕੇ ਗੁੰਡਾਗਰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੇ ਆਪਣੇ ਬੰਦੇ ਨਾਲ ਲਿਆ ਪੂਰਾ ਮਾਹੌਲ ਖਰਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਜੇ ਦਾਨਵ ਨੇ ਅਭਦ੍ਰਰ ਭਾਸ਼ਾ ਦੀ ਵਰਤੋਂ ਕੀਤੀ ਜਿਸ ਤੋਂ ਬਾਅਦ ਓਸ ਥਾਂ ਤੇ ਹੰਗਾਮਾ ਹੋਇਆ ਅਤੇ ਸਫ਼ਾਈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਨਹੀਂ ਮਿਲ ਸਕੇ। ਉਨ੍ਹਾਂ ਕਿਹਾ ਕਿ ਅਸੀਂ ਹੁਣ ਇਸ ਦਾ ਵਿਰੋਧ ਕਰ ਰਹੇ ਹਾਂ ਉਹਨਾਂ ਨੇ ਕੰਮ ਦੇ ਵਿੱਚ ਵਿਘਨ ਪਾਇਆ ਹੈ।
ਜਦਕਿ ਦੂਜੇ ਪਾਸੇ ਸਕੂਲ ਦੇ ਮਾਮਲੇ ਤੇ ਸਫਾਈ ਕਰਮਚਾਰੀ ਯੂਨੀਅਨ ਦੇ ਆਗੂ ਅਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਜੇ ਦਾਨਵ ਨੇ ਕਿਹਾ ਹੈ ਕਿ ਸਫ਼ਾਈ ਕਰਮਚਾਰੀਆਂ ਨੂੰ ਅੱਜ ਨਿਯੁਕਤੀ ਪੱਤਰ ਵੰਡੇ ਜਾਣੇ ਸਨ ਪਰ ਜੋਨਲ ਕਮਿਸ਼ਨਰ ਆਪਣੀ ਮਨਮਰਜ਼ੀ ਕਰ ਰਹੇ ਸਨ ਆਪਣੇ ਚਹੇਤਿਆਂ ਨੂੰ ਉਨ੍ਹਾਂ ਨੇ ਲਿਸਟ ਵਿਚ ਸ਼ਾਮਿਲ ਕੀਤਾ ਹੈ ਉਨ੍ਹਾਂ ਕਿਹਾ ਕਿ ਜੋਨਲ ਕਮਿਸ਼ਨਰ ਨੇ ਉੱਥੇ ਆ ਕੇ ਇਸ ਤਰਾਂ ਵਤੀਰਾ ਕੀਤਾ ਕੇ ਸਭ ਹੈਰਾਨ ਰਹਿ ਗਏ।
ਇਹ ਵੀ ਪੜ੍ਹੋ: ਪੱਕੇ ਮੋਰਚੇ ਦੌਰਾਨ 1 ਕਿਸਾਨ ਦੀ ਮੌਤ