ETV Bharat / state

ਪੰਜਾਬ 'ਚ ਠੰਢ ਨੇ ਤੋੜੇ 50 ਸਾਲਾਂ ਦੇ ਰਿਕਾਰਡ, ਪਾਰਾ 2.2 ਡਿਗਰੀ ਤੱਕ ਡਿੱਗਿਆ

ਪੰਜਾਬ ਦੇ ਵਿੱਚ ਠੰਢ ਨੇ 50 ਸਾਲ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਬੀਤੀ ਰਾਤ ਲੁਧਿਆਣਾ ਸ਼ਹਿਰ ਵਿੱਚ ਘੱਟੋ-ਘੱਟ ਪਾਰਾ 2.2 ਤੋਂ ਡਿੱਗਰੀ ਰਿਹਾ ਤੇ ਦਿਨ ਦਾ ਤਾਪਮਾਨ ਵੱਧ ਤੋਂ ਵੱਧ 9 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ।

ਤਸਵੀਰ
ਤਸਵੀਰ
author img

By

Published : Dec 18, 2020, 7:29 PM IST

ਲੁਧਿਆਣਾ: ਪਹਾੜੀ ਇਲਾਕਿਆਂ 'ਚ ਹੋ ਰਹੀ ਲਗਾਤਾਰ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚੱਲਦਿਆਂ ਪੰਜਾਬ ਦੇ ਵਿੱਚ ਠੰਡ ਨੇ 50 ਸਾਲ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਜਕੇਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਬੀਤੀ ਰਾਤ ਘੱਟੋ-ਘੱਟ ਪਾਰਾ 2.2 ਰਿਹਾ, ਦਿਨ ਦਾ ਵੱਧ ਤੋਂ ਵੱਧ ਪਾਰਾ 9 ਡਿਗਰੀ ਤੱਕ ਰਿਹਾ।

ਵੇਖੋ ਵਿਡੀਉ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਹ ਦਾਅਵਾ ਕੀਤਾ ਹੈ ਕਿ ਬੀਤੇ ਕਈ ਦਹਾਕਿਆਂ ਦਾ ਰਿਕਾਰਡ ਠੰਡ ਨੇ ਤੋੜ ਦਿੱਤਾ ਹੈ, ਬੀਤੇ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿਚ ਘੱਟੋ-ਘੱਟ ਰਾਤ ਦਾ ਪਾਰਾ 2.2 ਡਿਗਰੀ ਅਤੇ ਹੇਠਲਾ ਤਾਪਮਾਨ 0 ਡਿਗਰੀ ਦੇ ਨੇੜੇ ਸੀ ਜੋ ਕੇ ਆਪਣੇ ਆਪ 'ਚ ਇੱਕ ਵੱਡਾ ਰਿਕਾਰਡ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ: ਪ੍ਰਭਜੋਤ ਕੌਰ ਨੇ ਦੱਸਿਆ ਕਿ ਆਉਂਦੇ ਦਿਨਾਂ 'ਚ ਵੀ ਪੰਜਾਬ ਦੇ ਵਿੱਚ ਠੰਡ ਇਸੇ ਤਰ੍ਹਾਂ ਬਰਕਰਾਰ ਰਹੇਗੀ, ਉਨ੍ਹਾਂ ਕਿਹਾ ਕਿ ਪਹਾੜੀ ਇਲਾਕਿਆਂ ਚ ਬਰਫ਼ਬਾਰੀ ਕਾਰਨ ਸ਼ੀਤ ਲਹਿਰ ਮੈਦਾਨੀ ਇਲਾਕਿਆਂ ਵੱਲ ਵਧ ਰਹੀ ਹੈ, ਜਿਸ ਕਾਰਨ ਰਾਤ ਅਤੇ ਦਿਨ ਦੇ ਪਾਰੇ ਦੋਵਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਧੁੰਦ ਅਤੇ ਕੋਹਰਾ ਵੀ ਹੋਰ ਵਧੇਗਾ, ਜੋ ਕਿ ਫ਼ਸਲਾਂ ਲਈ ਤਾਂ ਠੀਕ ਹੈ ਪਰ ਸਬਜ਼ੀਆਂ ਲਈ ਨੁਕਸਾਨਦਾਇਕ ਸਿੱਧ ਹੋ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.