ਲੁਧਿਆਣਾ: ਜਗਰਾਉਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਦਾ ਉਦਘਾਟਨ ਕਰਨ ਮੌਕੇ ਨੇ ਕਿਹਾ ਕਿ ਇਹ ਹਸਪਤਾਲ ਅਤਿ ਅਧੁਨਿਕ ਸੁਵਿਧਾਵਾਂ ਨਾਲ ਲੈਸ (hospital is equipped with modern facilities) ਹੈ ਅਤੇ ਨਵੀਂ ਮਸ਼ੀਨਰੀ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨੂੰ ਹੁਣ ਇਸੇ ਤਰ੍ਹਾਂ ਵਧੀਆ ਢੰਗ ਨਾਲ ਚਲਾਇਆ ਜਾਵੇ ਤਾਂ ਹੀ ਲੋਕਾਂ ਨੂੰ ਫਾਇਦਾ ਮਿਲੇਗਾ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਗਿਆ ਸੀ ਉਸ ਨਾਲ ਭ੍ਰਿਸ਼ਟਾਚਾਰ ਉੱਤੇ ਠੱਲ੍ਹ ਪਈ ਹੈ, ਇਸ ਦੌਰਾਨ ਸੀਐੱਮ ਨੇ ਸਾਬਕਾ ਸਰਕਾਰਾਂ ਉੱਤੇ ਸਵਾਲ ਵੀ ਖੜ੍ਹੇ ਕੀਤੇ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਸਟਾਫ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਵੱਲੋਂ ਸਟਾਫ ਦੀ ਭਰਤੀ ਹੀ ਨਹੀਂ ਕੀਤੀ ਗਈ ਸੀ ਪਰ ਅਸੀਂ ਹੁਣ ਨਵੇਂ ਸਟਾਫ਼ ਦੀ ਭਰਤੀ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਹਸਪਤਾਲਾਂ ਦੇ ਵਿੱਚ ਸਟਾਫ ਦੀ ਕਮੀ ਹੈ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਅਸੀਂ ਸਿਸਟਮ ਨੂੰ ਦਰੁੱਸਤ ਕਰ ਰਹੇ ਹਾਂ। ਇਸ ਮੌਕੇ ਗੈਸਟ ਅਧਿਆਪਕਾਂ ਅਤੇ ਪ੍ਰੋਫੈਸਰਾਂ ਨੂੰ ਪੱਕਾ ਕਰਨ (Confirmation of guest teachers and professors) ਸਬੰਧੀ ਪੁੱਛੇ ਗਏ ਸਵਾਲ ਅਤੇ ਸਤਵੇਂ ਪੇ ਕਮਿਸ਼ਨ ਨੇ ਸਬੰਧੀ ਵੀ ਮੁੱਖ ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਸਾਡੀ ਮੀਟਿੰਗ ਇਹਨਾਂ ਨਾਲ ਹੋ ਚੁੱਕੀ ਹੈ , ਅਸੀਂ ਜਲਦ ਇਸ ਸਬੰਧੀ ਵੀ ਕਦਮ ਚੁੱਕ ਰਹੇ ਹਾਂ।
ਇਹ ਵੀ ਪੜ੍ਹੋ: CM ਮਾਨ ਦੀ ਜਗਰਾਓਂ ਫੇਰੀ ਦਾ ਜੀਓਜੀ ਮੁਲਾਜ਼ਮਾਂ ਵੱਲੋਂ ਵਿਰੋਧ, ਕਾਲੀਆਂ ਪੱਟੀਆਂ ਬੰਨ੍ਹ ਜਤਾਇਆ ਰੋਸ
ਉਥੇ ਹੀ ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਨੂੰ ਜਦੋਂ ਬੀਤੇ ਦਿਨੀ ਸਾਂਸਦ ਰਵਨੀਤ ਬਿੱਟੂ (MP Ravneet Bittu) ਵੱਲੋਂ ਸਿਹਤ ਪ੍ਰਬੰਧ ਮੁਕੰਮਲ ਨਾ ਹੋਣ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਰਵਨੀਤ ਬਿੱਟੂ ਨੂੰ ਪਹਿਲਾਂ ਆਪਣੇ ਵੱਲ ਦੇਖਣਾ ਚਾਹੀਦਾ ਹੈ।
ਇਸ ਮੌਕੇ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ (MLA Sarabjit Kaur Manuke) ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਹੈ ਇਸ ਮੌਕੇ ਰਵਨੀਤ ਬਿੱਟੂ ਤੇ ਵਰਦਿਆਂ ਉਨਾਂ ਕਿਹਾ ਕਿ ਦੂਜੀ ਵਾਰ ਉਹ ਮੈਂਬਰ ਪਾਰਲੀਮੈਂਟ ਬਣੇ ਪਰ ਅੱਜ ਤੱਕ ਆਪਣੀ ਗ੍ਰਾਂਟ ਵਜੋਂ ਉਨ੍ਹਾਂ ਨੇ ਇੱਕ ਵੀ ਪੈਸਾ ਕਿਸੇ ਕੰਮ ਦੇ ਨਹੀਂ ਲਾਇਆ।