ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਹਰ ਪਾਰਟੀ ਵੱਲੋਂ ਜ਼ੋਰਾਂ ’ਤੇ ਚੋਣ ਪ੍ਰਾਚਰ ਕੀਤਾ ਜਾ ਰਿਹਾ ਹੈ। ਜੇਕਰ ਗੱਲ ਕਾਂਗਰਸ ਦੀ ਕੀਤੀ ਜਾਵੇ ਤਾਂ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਮੁੱਖ ਮੰਤਰੀ ਚਿਹਰਾ ਬਣਾਇਆ ਹੈ ਜੋ ਲਗਾਤਾਰ ਸੱਤਾ ਹਾਸਲ ਕਰਨ ਲਈ ਵੱਖਰੇ ਹੀ ਅੰਦਾਜ਼ ਨਾਲ ਲੋਕਾਂ ਵਿੱਚ ਵਿਚਰ ਰਹੇ ਹਨ ਤੇ ਲੋਕਾਂ ਨਾਲ ਬੈਠਕੇ ਹੀ ਰੋਟੀ ਖਾ ਰਹੇ ਹਨ।
ਇਹ ਵੀ ਪੜੋ: ਚੋਣਾਂ 'ਚ ਸਾਰੀਆਂ ਸਿਆਸੀ ਪਾਰਟੀਆਂ ਦੇ ਸਮੀਕਰਨ ਵਿਗੜਨ ਦੀ ਸੰਭਾਵਨਾ !
ਜ਼ਿੰਮੀਦਾਰਾ ਢਾਬੇ ‘ਤੇ ਖਾਧੀ ਰੋਟੀ
ਬੀਤੀ ਰਾਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਹਨੇਵਾਲ ਵਿਖੇ ਜ਼ਿੰਮੀਦਾਰਾ ਢਾਬੇ ‘ਤੇ ਰਾਤ ਦੀ ਰੋਟੀ (Channi had dinner at Zamindara Dhaba) ਖਾਧੀ। ਦੱਸ ਦਈਏ ਕਿ ਮੁੱਖ ਮੰਤਰੀ ਚੋਣ ਪ੍ਰਚਾਰ ਲਈ ਗਏ ਹੋਏ ਸਨ ਤੇ ਰਾਤ ਲੇਟ ਹੋਣ ਕਾਰਨ ਉਹ ਰਸਤੇ ਵਿੱਚ ਹੀ ਰੁਕ ਗਏ ਜਿੱਥੇ ਉਹਨਾਂ ਨੇ ਡਰਾਈਵਰ ਵੀਰਾਂ ਨਾਲ ਰੋਟੀ ਖਾਧੀ।
ਚੰਨੀ ਨੇ ਕੀਤਾ ਟਵੀਟ
ਉਥੇ ਹੀ ਮੁੱਖ ਮੰਤਰੀ ਚੰਨੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਸਾਹਨੇਵਾਲ ਦੇ ਜ਼ਿੰਮੀਦਾਰ ਢਾਬੇ ਵਿਖੇ ਰਾਤ ਦਾ ਖਾਣਾ ਖਾਧਾ।’ ਟਵੀਟ ਦੇ ਨਾਲ ਉਹਨਾਂ ਨੇ 2 ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਇਹਨਾਂ ਤਸਵੀਰਾਂ ਵਿੱਚ ਮੁੱਖ ਮੰਤਰੀ ਚੰਨੀ ਪਹਿਲਾਂ ਲੋਕਾਂ ਨਾਲ ਮਿਲ ਰਹੇ ਹਨ ਤੇ ਰੋਟੀ ਖਾ ਰਹੇ ਹਨ।
ਪਹਿਲਾਂ ਵੀ ਢਾਬੇ ’ਤੇ ਖਾਧੀ ਰੋਟੀ
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਰਾਹੁਲ ਗਾਂਧੀ ਪੰਜਾਬ ਆਏ ਸਨ ਤਾਂ ਉਹਨਾਂ ਨੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਸੀ ਤਾਂ ਇਸ ਦੌਰਾਨ ਵੀ ਮੁੱਖ ਮੰਤਰੀ ਚੰਨੀ ਨੇ ਰਾਤ ਨੂੰ ਲੁਧਿਆਣਾ ਦੇ ਇੱਕ ਢਾਬੇ ਤੇ ਖੜ੍ਹਕੇ ਰੋਟੀ ਖਾਧੀ ਸੀ।
-
Had dinner at Zimidara Dhaba in Sahnewal. pic.twitter.com/XsxAZVtoRV
— Charanjit S Channi (@CHARANJITCHANNI) February 9, 2022 " class="align-text-top noRightClick twitterSection" data="
">Had dinner at Zimidara Dhaba in Sahnewal. pic.twitter.com/XsxAZVtoRV
— Charanjit S Channi (@CHARANJITCHANNI) February 9, 2022Had dinner at Zimidara Dhaba in Sahnewal. pic.twitter.com/XsxAZVtoRV
— Charanjit S Channi (@CHARANJITCHANNI) February 9, 2022
ਇਹ ਵੀ ਪੜੋ: ਪੰਜਾਬ ਦੇ ਹੁਣ ਤੱਕ ਦੇ ਮੁੱਖ ਮੰਤਰੀਆਂ ਦਾ ਕਿਹੋ-ਜਿਹਾ ਰਿਹੈ ਕਾਰਜਕਾਲ, ਕੌਣ ਹੋ ਸਕਦੈ 36ਵਾਂ ਮੁੱਖ ਮੰਤਰੀ ?
ਸੋ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਆਪਣਾ ਨਾਲ ਜੋੜਨ ਦਾ ਇਹ ਇੱਕ ਨਵਾਂ ਤਰੀਕਾ ਹੈ ਜਿਸ ਵਿੱਚ ਦਰਸਾਇਆ ਜਾ ਰਿਹੈ ਹੈ ਕਿ ਮੁੱਖ ਮੰਤਰੀ ਲੋਕਾਂ ਦਾ ਹੈ ਤੇ ਉਹ ਲੋਕਾਂ ਵਾਂਗ ਹੀ ਆਮ ਹੈ। ਕਿਉਂਕਿ ਚੰਨੀ ਸਰਕਾਰ ਦਾ ਇੱਕ ਨਾਅਵਾ ਹੈ ਲੋਕਾਂ ਦਾ ਮੁੱਖ ਮੰਤਰੀ।