ਲੁਧਿਆਣਾ : ਲੁਧਿਆਣਾ ਦੇ ਥਾਣਾ ਡੇਹਲੋਂ ਦੇ ਅਧੀਨ ਆਉਂਦੇ ਪਿੰਡ ਜਰਖੜ ਦੇ ਵਿਚ ਇਤਿਹਾਸਿਕ ਗੁਰੂਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋਈ ਹੈ, ਜਿਸਦੀ ਕਿ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ। ਝੜਪ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਜ਼ਖਮੀ ਹਾਲਤ ਵਿੱਚ ਦੋ ਸ਼ਖਸ ਵੀ ਵਿਖਾਈ ਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਕਰਨ ਵਾਲਿਆਂ ਦੇ ਨਾਲ ਆਏ ਸਨ। ਦੋ ਕਾਰ ਪੁਲਿਸ ਨੇ ਬਰਾਮਦ ਕੀਤੀਆਂ ਹਨ। ਲੁਧਿਆਣਾ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਇਹ ਝਗੜਾ ਹੋਇਆ ਹੈ।
ਕਈ ਲੋਕ ਗ੍ਰਿਫਤਾਰ : ਮਾਮਲੇ ਦੇ ਵਿੱਚ ਪੰਜ ਮੁਲਜ਼ਮਾਂ ਨੂੰ ਹੁਣ ਤੱਕ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ 7 ਲੋਕਾਂ ਦੀ ਭਾਲ ਹੈ। ਹਮਲਾ ਕਰਨ ਵਾਲਿਆਂ ਦੇ ਵਿੱਚ ਨਿਹੰਗ ਸਿੰਘ ਵੀ ਸ਼ਾਮਿਲ ਸਨ। ਇਹ ਰੌਲਾ ਮਾਤਾ ਸਾਹਿਬ ਕੌਰ ਟਰੱਸਟ ਅਤੇ ਮਾਤਾ ਸਾਹਿਬ ਕੋਰ ਕਮੇਟੀ ਦੇ ਦਿੱਤੀ ਚੱਲ ਰਿਹਾ ਹੈ। ਟਰੱਸਟ ਦੇ ਕੋਲ ਇਸ ਵਕਤ ਗੁਰੂਦੁਆਰਾ ਸਾਹਿਬ ਦੀ ਪ੍ਰਧਾਨਗੀ ਹੈ ਅਤੇ ਦੂਜੀ ਧਿਰ ਨੇ ਗੁਰੂਦੁਆਰਾ ਸਾਹਿਬ ਨੂੰ ਆਪਣੇ ਅਧੀਨ ਕਰਨ ਲਈ ਨਵੇਂ ਤਾਲੇ ਲਗਾ ਦਿੱਤੇ, ਇਸ ਬਾਰੇ ਜਦੋਂ ਮੌਜੂਦਾ ਪ੍ਰਧਾਨ ਨੂ ਪਤਾ ਲੱਗਾ ਤਾਂ ਦੋਵਾਂ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ। ਇੱਥੋਂ ਤੱਕ ਕਿ ਗੁਰੂਦੁਆਰਾ ਸਾਹਿਬ ਦੀ ਗੋਲਕ ਵਿੱਚ ਵੀ ਪੁਰਾਣੇ ਤਾਲੇ ਤੋੜ ਕੇ ਨਵੇਂ ਤਾਲੇ ਲਗਾ ਦਿੱਤੇ। ਗੁਰੂਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਇੱਕ ਗੁਟ ਵੱਲੋਂ ਗੋਲੀ ਚਲਾਉਣ ਦੀ ਵੀ ਖਬਰ ਹੈ, ਜਿਨ੍ਹਾਂ ਵੱਲੋਂ ਕਬਜ਼ੇ ਦੀ ਨੀਅਤ ਨਾਲ ਲਾਇਆ ਗਿਆ ਸੀ। ਉਹਨਾਂ ਦੀਆਂ ਗੱਡੀਆਂ ਵਿੱਚੋਂ ਨਜਾਇਜ਼ ਹਥਿਆਰ ਵੀ ਬਰਾਮਦ ਹੋਏ ਹਨ।
- ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਪੀੜਤ ਸੁਖਰਾਜ ਸਿੰਘ ਨੇ ਚੁੱਕੇ ਐੱਸਆਈਟੀ ਦੀ ਕਾਰਵਾਈ 'ਤੇ ਸਵਾਲ, ਕਿਹਾ-ਗਵਾਹਾਂ ਦੇ ਬਿਆਨ ਮੁੜ ਕਰਵਾਏ ਜਾਣ ਕਲਮਬੰਧ
- Kapurthala News: 'ਸਰਕਾਰ ਤੁਹਾਡੇ ਦੁਆਰ' ਲੋਕ ਮਿਲਣੀ ਦੌਰਾਨ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
- ਗੁਰਬਾਣੀ ਦੇ ਪ੍ਰਚਾਰ ਨੂੰ ਲੈ ਕੇ ਵਿਧਾਨ ਸਭਾ ਵਿੱਚ ਲਿਆਂਦੇ ਬਿੱਲ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵਿਰੋਧ
ਇੱਥੋਂ ਤੱਕ ਕਿ ਕਬਜ਼ਾ ਕਰਨ ਆਏ ਮੁਲਜ਼ਮਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਆਪਣੇ ਨਾਲ ਲੈ ਗਏ ਹਨ। ਗੁਰੂਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਜ਼ੋਰਾਵਰ ਸਿੰਘ ਦੀ ਸ਼ਿਕਾਇਤ ਪੁਲਿਸ ਨੇ ਮਾਮਲਾ ਦਰਜ ਕਰ ਕੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਰਖੜ ਵਾਸੀ ਜਗਰੂਪ ਸਿੰਘ, ਪਾਲ ਸਿੰਘ, ਗਗਨਦੀਪ ਸਿੰਘ ਅਤੇ ਸਵਰੂਪ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਕਈ ਹਾਲੇ ਹੋਰ ਵੀ ਨਾਮਜਦ ਹਨ। ਜਾਣਕਾਰੀ ਮੁਤਾਬਕ ਗੁਰੂਦੁਆਰਾ ਸਾਹਿਬ ਤੇ ਕਬਜ਼ੇ ਦੀ ਨੀਅਤ ਦੇ ਨਾਲ 15 ਤੋਂ 20 ਮੁਲਜ਼ਮ ਆਏ ਸਨ।