ETV Bharat / state

ਲੁਧਿਆਣਾ ਕੇਂਦਰੀ ਇਲਾਕੇ ਨੂੰ ਮਿਲਣ ਜਾ ਰਿਹਾ ਕੱਲ੍ਹ ਵੱਡਾ ਤੋਹਫਾ, CM ਭਗਵੰਤ ਮਾਨ ਕਰਨਗੇ ਮੁਹੱਲਾ ਕਲੀਨਕ ਦਾ ਉਦਘਾਟਨ

ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਕੇਂਦਰੀ ਵਿੱਚ ਪੰਜਵੇਂ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨਗੇ।

Chief Minister Bhagwant Mann will inaugurate Mohalla Clinic
ਲੁਧਿਆਣਾ ਕੇਂਦਰੀ ਇਲਾਕੇ ਨੂੰ ਮਿਲਣ ਜਾ ਰਿਹਾ ਕੱਲ੍ਹ ਵੱਡਾ ਤੋਹਫਾ, CM ਭਗਵੰਤ ਮਾਨ ਕਰਨਗੇ ਮੁਹੱਲਾ ਕਲੀਨਕ ਦਾ ਉਦਘਾਟਨ
author img

By

Published : May 4, 2023, 6:09 PM IST

Updated : May 4, 2023, 6:18 PM IST

ਲੁਧਿਆਣਾ ਕੇਂਦਰੀ ਇਲਾਕੇ ਨੂੰ ਮਿਲਣ ਜਾ ਰਿਹਾ ਕੱਲ੍ਹ ਵੱਡਾ ਤੋਹਫਾ, CM ਭਗਵੰਤ ਮਾਨ ਕਰਨਗੇ ਮੁਹੱਲਾ ਕਲੀਨਕ ਦਾ ਉਦਘਾਟਨ

ਲੁਧਿਆਣਾ : ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਲੁਧਿਆਣਾ ਦੇ ਕੇਂਦਰੀ ਵਿਧਾਨ ਸਭਾ ਹਲਕੇ ਦੇ ਪੰਜਵੇਂ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨਗੇ, ਇਹ ਮੁਹੱਲਾ ਕਲੀਨਿਕ ਲੁਧਿਆਣਾ ਦੇ ਨਗਰ ਨਿਗਮ ਜੌਨ ਬੀ ਦੇ ਕੋਲ ਸਥਿਤ ਪਾਰਕ ਵਿੱਚ ਬਣਾਇਆ ਗਿਆ ਹੈ। ਇਸ ਮੁਹੱਲਾ ਕਲੀਨਿਕ ਦਾ ਉਦਘਾਟਨ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰਨ ਆਉਣਗੇ, ਜਿਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ 'ਤੇ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਇਸ ਸਬੰਧੀ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਹੈ ਕਿ ਇਹ ਲੋਕਾਂ ਲਈ ਇੱਕ ਤੋਹਫ਼ਾ ਹੈ ਅਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਪੰਜਵਾਂ ਮੁਹੱਲਾ ਕਲੀਨਿਕ ਲੋਕਾਂ ਲਈ ਇੱਕ ਸਹੂਲਤ ਹੈ, ਇਸ ਨਾਲ ਇਲਾਕੇ ਦੇ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਹੋਣਗੀਆਂ।

ਸਿਹਤ ਸਹੂਲਤਾਂ 'ਤੇ ਬੋਲੇ ਵਿਧਾਇਕ : ਦੂਜੇ ਪਾਸੇ ਲੁਧਿਆਣਾ ਦੇ ਵਿਧਾਨਸਭਾ ਹਲਕਾ ਕੇਂਦਰੀ ਦੇ ਵਿਚ ਸਥਿਤ ਸਿਵਲ ਹਸਪਤਾਲ ਲੁਧਿਆਣਾ ਦੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆ ਰਹੀਆਂ ਹਨ। ਕਦੇ ਸਟਾਫ਼ ਦੀ ਕਮੀ ਅਤੇ ਕਦੇ ਲੋਕਾਂ ਨੂੰ ਸਹੀ ਸਿਹਤ ਸਹੂਲਤਾਂ ਨਾ ਮਿਲਣ ਕਰਕੇ ਚਰਚਾ ਵਿਚ ਰਹਿਣ ਵਾਲਾ ਸਿਵਲ ਹਸਪਤਾਲ ਵੀ ਵਿਧਾਨ ਸਭਾ ਹਲਕਾ ਕੇਂਦਰੀ ਦੇ ਵਿੱਚ ਆਉਂਦਾ ਹੈ। ਇਸ ਸਬੰਧੀ ਜਦੋਂ ਹਲਕਾ ਐਮ ਐਲ ਏ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਹਮੇਸ਼ਾ ਕਰਨਾ ਹੀ ਹੁੰਦਾ ਹੈ ਜਦੋਂ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸਹੂਲਤ ਲਈ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ: Nangal: ਬੀਬੀਐਮਬੀ ਦੀ ਸਰਕਾਰੀ ਕਾਲੋਨੀ ਦੇ ਘਰ 'ਚੋਂ ਲਾਸ਼ ਬਰਾਮਦ, ਇਲਾਕੇ ਵਿੱਚ ਫੈਲੀ ਸਨਸਨੀ

ਇਸ ਮੌਕੇ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਪੰਜਵਾਂ ਮੁਹੱਲਾ ਕਲੀਨਿਕ ਇਲਾਕੇ ਦੇ ਵਿੱਚ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਜਦੋਂ ਲੁਧਿਆਣਾ ਦੀ ਆਬਾਦੀ ਪੰਜ ਲੱਖ ਦੇ ਕਰੀਬ ਸੀ ਉਦੋਂ ਦਾ ਲੁਧਿਆਣੇ ਵਿਚ ਇਕ ਲੋਟਾ ਸਿਵਲ ਹਸਪਤਾਲ ਉਨ੍ਹਾਂ ਦੇ ਹਲਕੇ ਦੇ ਵਿੱਚ ਬਣਿਆ ਸੀ ਅਤੇ ਹੁਣ ਆਬਾਦੀ 40 ਲੱਖ ਤੋਂ ਪਾਰ ਹੋ ਚੁੱਕੀ ਹੈ। ਪੂਰੇ ਲੁਧਿਆਣਾ ਦੇ ਵਿੱਚ ਇਕੋ ਹੀ ਸਿਵਲ ਹਸਪਤਾਲ ਹੈ ਜਿਸ ਦੀਆਂ ਕਮੀਆ ਵੀ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਇਸ ਮੁਹੱਲਾ ਕਲੀਨਿਕ ਵੀ ਲੋਕਾਂ ਨੂੰ ਸਹੂਲਤ ਵਜੋਂ ਦਿੱਤੇ ਜਾ ਰਹੇ ਹਨ।

Last Updated : May 4, 2023, 6:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.