ਲੁਧਿਆਣਾ: ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ ਬੀਤੇ ਦਿਨੀਂ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਬੀਤੇ ਦਿਨੀਂ ਅੰਤਿਮ ਸੰਸਕਾਰ ਕੀਤਾ ਗਿਆ ਹੈ ਅਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ। ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਨਸਾਨ ਦਾ ਸਰੀਰ ਜ਼ਰੂਰ ਚਲਾ ਜਾਂਦਾ ਹੈ ਪਰ ਉਸ ਦੀ ਆਵਾਜ਼ ਅਤੇ ਉਸ ਦੀ ਸੋਚ ਹਮੇਸ਼ਾ ਇੱਥੇ ਹੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰ ਛਿੰਦਾ ਪੰਜਾਬ ਦੇ ਬਹੁਤ ਵੱਡੇ ਕਲਾਕਾਰ ਸਨ। ਉਹ ਖੁਦ ਵੀ ਉਹਨਾਂ ਦੇ ਨਾਲ ਕਾਫ਼ੀ ਸਮਾਂ ਸਟੇਜ ਸਾਂਝੀ ਕਰਦੇ ਰਹੇ ਨੇ, ਸੁਰਿੰਦਰ ਛਿੰਦਾ ਉਨ੍ਹਾਂ ਦੇ ਸੀਨੀਅਰ ਸਨ, ਉਹਨਾਂ ਦੇ ਗਾਣੇ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵਿੱਚ ਵਸਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਕੁਲਦੀਪ ਮਾਣਕ ਤੋਂ ਬਾਅਦ ਸੁਰਿੰਦਰ ਸ਼ਿੰਦਾ ਇਸ ਤਰਾਂ ਚਲੇ ਜਾਣਾ ਪੰਜਾਬੀ ਸੱਭਿਆਚਾਰ ਪੰਜਾਬੀ ਲੋਕ ਗੀਤ ਨੂੰ ਵੱਡਾ ਘਾਟਾ ਹੈ ਜੋ ਕਦੇ ਪੂਰਾ ਨਹੀਂ ਹੋਵੇਗਾ।
16 ਲੱਖ ਤੋਂ ਅੱਧਾ ਕੀਤਾ ਹਸਪਤਾਲ ਦਾ ਬਿੱਲ : ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਾਡੇ ਵੱਲੋਂ ਪਰਿਵਾਰ ਦੀ ਮਦਦ ਹਰ ਢੰਗ ਨਾਲ ਕੀਤੀ ਜਾਵੇਗੀ ਪਰ ਪਰਿਵਾਰ ਨੇ ਇਸ ਤਰਾਂ ਦੀ ਕੋਈ ਮਦਦ ਨਹੀਂ ਮੰਗੀ ਹੈ। ਡੀਐੱਮ ਸੀ ਹਸਪਤਾਲ ਦੇ ਵਿੱਚ ਬਣਿਆ 16 ਲੱਖ ਦਾ ਬਿੱਲ ਉਨ੍ਹਾ ਨੇ ਅੱਧਾ ਕਰਵਾ ਲਿਆ ਹੈ ਇਸ ਤੋਂ ਇਲਾਵਾ 5 ਲੱਖ ਰੁਪਏ ਦੀ ਮਦਦ ਵੀ ਉਹਨਾਂ ਦੇ ਕਿਸੇ ਸਾਥੀ ਨੇ ਕੀਤੀ ਹੈ। ਉਨ੍ਹਾ ਕਿਹਾ ਕਿ ਅਸੀਂ ਪਰਿਵਾਰ ਦੀ ਹਰ ਤਰਾਂ ਦੀ ਮਦਦ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਸੀ। ਉਨ੍ਹਾ ਦਾ ਕੁੜਤਾ ਅਤੇ ਚਾਦਰਾ ਲਾਉਣ ਦਾ ਢੰਗ ਹਮੇਸ਼ਾ ਸਟੇਜ ਤੇ ਸਰੋਤਿਆਂ ਨੂੰ ਜੋੜੀ ਰੱਖਣ ਦਾ ਹੁਨਰ ਉਨ੍ਹਾ ਕੋਲ ਸੀ।
- ਇਸ ਨਿਹੰਗ ਸਿੰਘ ਦੀ ਸ਼ਰਦਾਈ ਦੇ ਸ਼ੈਦਾਈ ਨੇ ਜਿਮ ਜਾਣ ਵਾਲੇ ਨੌਜਵਾਨ, 20 ਰੁਪਏ ਦੇ ਗਿਲਾਸ 'ਚ ਲੁਕਿਆ ਹੈ ਵੱਡਾ ਰਾਜ, ਪੜ੍ਹੋ ਕਿਵੇਂ ਬਣਦੀ ਏ ਸਿਹਤ...
- ਅੰਮ੍ਰਿਤਸਰ 'ਚ ਵੇਖੋ ਤੀਆਂ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ, ਮੁਟਿਆਰਾਂ ਦੇ ਨਾਲ ਬਜ਼ੁਰਗ ਔਰਤਾਂ ਨੇ ਵੀ ਪਾਈਆਂ ਗਿੱਧੇ 'ਚ ਧੂੰਮਾਂ
- ਗੜ੍ਹਸ਼ੰਕਰ 'ਚ ਕੱਪੜੇ ਦੀ ਦੁਕਾਨ ਉੱਤੇ ਲੜਕੀਆਂ ਵੱਲੋਂ ਦੁਕਾਨ ਮਾਲਿਕ ਨੂੰ ਦਿੱਤੀ ਧਮਕੀ, ਕੈਂਚੀ ਮਾਰ ਕੇ ਜ਼ਖਮੀ ਕਰਨ ਦੇ ਲਾਏ ਇਲਜ਼ਾਮ
ਲੰਮੀ ਹੇਕ ਲਾਉਣ ਵਾਲੇ ਪੰਜਾਬ ਦੇ ਸੁਰਿੰਦਰ ਸ਼ਿੰਦਾ ਵੱਡੇ ਕਲਾਕਾਰ ਸੀ ਪਰ ਉਨ੍ਹਾਂ ਦੀ ਆਵਾਜ਼ ਨੂੰ ਉਨ੍ਹਾ ਵੱਲੋਂ ਗਾਏ ਗਏ ਗਾਣਿਆਂ ਦੇ ਰੂਪ ਦੇ ਵਿਚ ਪੰਜਾਬ ਦੇ ਲੋਕ ਦੇਸ਼ ਦੇ ਲੋਕ ਹਮੇਸ਼ਾ ਯਾਦ ਰੱਖਣਗੇ। ਉਨ੍ਹਾ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹਨ ਉਹ ਜੋ ਵੀ ਆਖਣਗੇ ਜਰੂਰ ਪੂਰਾ ਕੀਤਾ ਜਾਵੇਗਾ ਕਿਉਂਕਿ ਆਖਰਕਾਰ ਉਹ ਖੁਦ ਵੀ ਇੱਕ ਕਲਾਕਾਰ ਰਹੇ ਨੇ।