ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੁਧਿਆਣੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਇੱਥੇ ਸਭ ਤੋਂ ਪਹਿਲਾਂ ਦੁਰਗਾ ਮਾਤਾ ਮੰਦਿਰ 'ਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਉੱਥੇ ਹੀ ਚਰਨਜੀਤ ਸਿੰਘ ਚੰਨੀ ਵੱਲੋਂ ਡਾ. ਅੰਬੇਡਕਰ ਭਵਨ ਦਾ ਉਦਘਾਟਨ ਕਰਨ ਤੋਂ ਬਾਅਦ ਵਰਧਮਾਨ ਮਿੱਲ ਨੇੜੇ ਚੰਡੀਗੜ ਰੋਡ 'ਤੇ ਇਕ ਜਨਸਭਾ ਨੂੰ ਸੰਬੋਧਿਤ ਕੀਤਾ ਅਤੇ ਸਥਾਨਕ ਵਿਧਾਇਕ ਸੰਜੇ ਤਲਵਾੜ ਦੇ ਹੱਕ 'ਚ ਪ੍ਰਚਾਰ ਕਰਦਿਆਂ ਈਸਟ ਹਲਕੇ ਵਿਚ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਾ ਆਉਣ ਦੀ ਗੱਲ ਕਹੀ।
ਜੋ ਕੰਮ ਕਰਵਾਉਣੇ ਨੇ ਜਲਦ ਕਰਵਾ ਲਓ
ਮੁਫ਼ਤ ਸਹਿਤ ਸੁਵਿਧਾ ਲਈ ਐਂਬੂਲੈਸ ਦੀ ਕੀਤੀ ਸ਼ੁਰੂਆਤ ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਕਿਹਾ ਕਿ ਕੇਜਰੀਵਾਲ ਜੋ ਵੱਡੇ-ਵੱਡੇ ਐਲਾਨ ਕਰ ਰਿਹਾ ਹੈ, ਸਭ ਝੂਠ ਨੇ ਕਿਉਂਕਿ ਉਹ ਇੱਥੇ ਆ ਕੇ ਕੁਝ ਬੋਲਦੇ ਨੇ ਅਤੇ ਦੂਜੇ ਸੂਬੇ ਜਾ ਕੇ ਕੁਝ ਬੋਲਦੇ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਜੋ ਲੋਕ ਆਪਣੇ ਮਕਾਨ ਨਾਮ ਨਹੀਂ ਕਰਵਾ ਪਾ ਰਹੇ ਸਨ ਸਾਡੇ ਵੱਲੋਂ ਉਨ੍ਹਾਂ ਦੇ ਮਕਾਨ ਨਾਮ ਕਰਵਾਈ ਹਨ, ਮੁੱਖ ਮੰਤਰੀ ਚੰਨੀ ਇਹ ਵੀ ਕਹਿੰਦੇ ਵਿਖਾਈ ਦਿੱਤੇ ਕੇ ਕੋਡ ਲੱਗਣ ਨੂੰ ਥੋੜਾ ਸਮਾਂ ਰਹਿ ਗਿਆ ਗਏ ਜੋ ਕੰਮ ਕਰਵਾਉਣੇ ਨੇ ਜਲਦ ਕਰਵਾ ਲਓ।
ਲੁਧਿਆਣਾ ਪਹੁੰਚੇ ਚੰਨੀ ਨੇ ਕਿਹਾ ਕੇਜਰੀਵਾਲ ਕਰ ਰਿਹੈ ਝੂਠੇ ਵਾਅਦੇ ਕਈ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰਈਸਟ ਹਲਕੇ ਤੋਂ ਵਿਧਾਇਕ ਸੰਜੇ ਤਲਵਾੜ ਨੇ ਕਿਹਾ ਕਿ ਚਰਨਜੀਤ ਚੰਨੀ ਵੱਲੋਂ ਐਗਜ਼ੀਬੀਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। ਐਗਜ਼ੀਬਿਸ਼ਨ ਸੈਂਟਰ, ਇਸਟਨ ਕਲੱਬ ਅਤੇ ਪਾਲਮ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ, ਜੋ ਕਿ ਈਸਟ ਹਲਕੇ ਦੇ ਵਿਕਾਸ ਲਈ ਮੀਲ ਪੱਥਰ ਸਾਬਿਤ ਹੋਵੇਗਾ। ਸੰਜੇ ਤਲਵਾਰ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਜੋ ਸਮੱਸਿਆਵਾਂ ਨੇ ਉਹ ਵੀ ਹਲ ਹੋਣਗੀਆਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਰਜਿਸਟਰੀਆਂ ਦੇ ਮੁੱਦੇ ਹਨ, ਉਹ ਹੱਲ ਹੋਣਗੇ। ਸੰਜੇ ਨੇ ਕਿਹਾ ਕਿ ਸੁਭਾਸ਼ ਨਗਰ ਦੇ ਸੈਂਟਰ ਨੂੰ ਮਿੰਨੀ ਹਸਪਤਾਲ ਬਣਾਉਣ ਜਾ ਰਹੇ ਹਨ।
ਮੁਫ਼ਤ ਸਹਿਤ ਸੁਵਿਧਾ ਲਈ ਐਮਬੂਲੈਂਸ ਸੇਵਾ ਸ਼ੁਰੂਇਸ ਮੌਕੇ ਇਕ ਵਿਸ਼ੇਸ਼ ਐਂਬੂਲੈਂਸ ਵੀ ਚਲਾਈ ਜਾਵੇਗੀ ਜੋ ਲੋਕਾਂ ਨੂੰ ਘਰ ਘਰ ਜਾ ਕੇ ਮੁਫ਼ਤ ਸਹਿਤ ਸੁਵਿਧਾ ਦੇਵੇਗੀ, ਐਮ. ਐਲ. ਏ ਨੇ ਕਿਹਾ ਕਿ ਇਸ ਲਈ ਲੋਕਾਂ ਨੂੰ ਕੋਈ ਪੈਸੇ ਨਹੀਂ ਦੇਣੇ ਪੈਣਗੇ, ਡਾਕਟਰ ਖੁਦ ਤੁਹਾਡੇ ਘਰ ਆਉਣਗੇ। ਉਨ੍ਹਾਂ ਕਿਹਾ ਕਿ ਐਂਬੂਲੈਂਸ ਸਭ ਦੇ ਘਰ-ਘਰ ਆਵੇਗੀ।
ਅੰਬੇਡਕਰ ਭਵਨ ਦਾ ਕੀਤਾ ਉਦਘਾਟਨ ਮਹਿਲਾਂਵਾਂ ਲਈ ਕੀਤਾ ਐਲਾਨਮੁੱਖ ਮੰਤਰੀ ਚੰਨੀ ਨੇ ਮਹਿਲਾਂਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਹਿਲਾਂਵਾਂ ਦਾ ਚੰਗਾ ਰਿਸਪੋਂਸ ਮਿਲ ਰਿਹਾ ਹੈ। ਚੰਨੀ ਨੇ ਮੰਚ ਤੋਂ ਐਲਾਨ ਕਰਦਿਆਂ ਕਿਹਾ ਕੇ ਸਰਕਾਰੀ ਨੌਕਰੀਆਂ 'ਚ ਮਹਿਲਾਂਵਾਂ ਨੂੰ ਪਹਿਲ ਦਿੱਤੀ ਜਾਵੇਗੀ, ਮਹਿਲਾਂਵਾਂ ਲਈ ਨੌਕਰੀਆਂ ਕੱਢੀਆਂ ਜਾਣਗੀਆਂ।
ਚੰਨੀ ਵੱਲੋਂ ਵਿਰੋਧੀਆਂ 'ਤੇ ਹਮਲੇਚੰਨੀ ਵੱਲੋਂ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਕੇਜਰੀਵਾਲ ਝੂਠੇ ਵਾਅਦੇ ਕਰਦੇ ਹਨ, ਹਰ ਜਗ੍ਹਾ ਜਾ ਕੇ ਵੱਡੇ-ਵੱਡੇ ਐਲਾਨ ਕਰ ਦਿੰਦੇ ਹਨ। ਉਨ੍ਹਾਂ ਕਿਹਾ ਉਹ ਸਾਡੀ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗੱਲ ਕਰ ਰਹੇ ਹਨ, ਜਦੋਂ ਕਿ ਦਿੱਲੀ ਦੀਆਂ ਮਹਿਲਾਵਾਂ ਨੂੰ ਹੁਣ ਤੱਕ ਕੁਝ ਵੀ ਨਹੀਂ ਦਿੱਤਾ।
ਇਹ ਵੀ ਪੜ੍ਹੋ: ਨਸ਼ੇ ਦੀਆਂ ਵੱਡੀਆਂ ਮੱਛੀਆਂ ਖਿਲਾਫ਼ ਕਾਰਵਾਈ ਸ਼ੁਰੂ : ਚੰਨੀ