ਲੁਧਿਆਣਾ: ਮਸ਼ਹੂਰ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਦੇ ਸਰਾਭਾ ਨਗਰ ਸਥਿੱਤ ਵੱਖ-ਵੱਖ ਟਿਕਾਣਿਆਂ 'ਤੇ ਸੀਬੀਆਈ ਨੇ ਅਚਾਨਕ ਛਾਪੇਮਾਰੀ ਕੀਤੀ। ਇਸ ਦੌਰਾਨ ਲੁਧਿਆਣਾ ਪੁਲਿਸ ਦੀ ਲੋਕਲ ਟੀਮ ਵੀ ਮੌਜੂਦ ਸੀ।
ਹਾਲਾਂਕਿ ਇਹ ਪੂਰੀ ਰੇਡ ਗੁਪਤ ਰੱਖੀ ਗਈ ਤੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ। ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਹੈ ਕਿ ਚੰਨੀ ਬਜਾਜ ਨੇ ਬੈਂਕਾਂ ਨਾਲ਼ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ ਜਿਸ ਤਹਿਤ ਸੀਬੀਆਈ ਨੇ ਇਹ ਛਾਪੇਮਾਰੀ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਚੰਨੀ ਬਜਾਜ ਦੇ ਖਾਤਿਆਂ ਤੋਂ ਵੱਡੀ ਟ੍ਰਾਂਜੈਕਸ਼ਨਾਂ ਹੋ ਰਹੀਆਂ ਸਨ। ਸੂਤਰਾਂ ਮੁਤਾਬਿਕ ਚੰਨੀ ਬਜਾਜ ਨੂੰ ਸੀਬੀਆਈ ਹੋਰ ਪੁੱਛ ਪੜਤਾਲ ਲਈ ਹਿਰਾਸਤ 'ਚ ਵੀ ਲੈ ਸਕਦੀ ਹੈ। ਸੀਬੀਆਈ ਚੰਨੀ ਬਜਾਜ ਤੋਂ ਵੀ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਤੇ ਵੱਡੀ ਤਦਾਦ 'ਚ ਸੀਬੀਆਈ ਦੇ ਅਧਿਕਾਰੀ ਲੁਧਿਆਣਾ ਸਰਾਭਾ ਨਗਰ ਇਲਾਕੇ ਦੇ ਵਿੱਚ ਪਹੁੰਚੇ ਹੋਏ ਹਨ।