ਲੁਧਿਆਣਾ: ਪੁਲਿਸ ਪ੍ਰਸਾਸਨ ਵੱਲੋਂ ਅਕਸਰ ਹੀ ਵਾਹਨ ਹੌਲੀ ਚਲਾਉਣ ਦੀ ਹਦਾਇਤ ਦਿੱਤੀ ਜਾਂਦੀ ਹੈ, ਪਰ ਫਿਰ ਵੀ ਲੋਕ ਅਣਗਹਿਲੀ ਕਰਦੇ ਹਨ।ਅਜਿਹਾ ਹੀ ਮਾਮਲਾ ਤੇਜ਼ ਰਫ਼ਤਾਰੀ ਕਾਰਨ ਜਗਰਾਓ ਨੇੜੇ ਪਿੰਡ ਡੱਲਾ ਦੀ ਨਹਿਰ (car fell into the canal in Dalla village) ਵਿਚ ਇੱਕ ਗੱਡੀ ਡਿੱਗਣ ਕਰਕੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 2 ਨੌਜਵਾਨ ਲਾਪਤਾ ਹੋ ਗਏ ਹਨ ਅਤੇ 2 ਦੀ ਜਾਨ ਬਚ ਗਈ।
ਪਿੰਡ ਵਾਸੀਆਂ ਨੇ ਨੌਜਵਾਨਾਂ ਦੀ ਭਾਲ ਕੀਤੀ:- ਇਸ ਮੌਕੇ ਦੇਰ ਰਾਤ ਪਿੰਡ ਡੱਲਾ ਦੇ ਸਰਪੰਚ ਧੀਰਾ ਸਿੰਘ ਤੇ ਪਿੰਡ ਦੇ ਗੋਤਾਖੋਰ ਨੌਜਵਾਨਾਂ ਨੇ ਇਨ੍ਹਾਂ ਚਾਰਾਂ ਨੌਜਵਾਨਾਂ ਦੀ ਭਾਲ ਲਈ ਰਾਤ ਨੂੰ ਹੀ ਨਹਿਰ ਦੇ ਪਾਣੀ ਵਿੱਚ ਤਲਾਸ਼ ਸ਼ੁਰੂ ਕਰ ਦਿੱਤੀ। ਇਸ ਮੌਕੇ ਜਿੱਥੇ ਕਾਰ ਨੂੰ ਨਹਿਰ ਵਿੱਚੋ ਕੱਢਿਆ ਗਿਆ, ਉੱਥੇ ਹੀ 2 ਨੌਜਵਾਨਾਂ ਦੀ ਜਾਨ ਵੀ ਬਚਾਈ ਗਈ। ਪਰ ਪਾਣੀ ਦੇ ਵਹਾਅ ਵਿੱਚ 2 ਨੌਜਵਾਨ ਹੜ੍ਹ ਗਏ, ਜਿਨ੍ਹਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਗੱਡੀ ਤੇਜ ਰਫ਼ਤਾਰ ਹੋਣ ਕਰਕੇ ਨਹਿਰ ਵਿਚ ਡਿੱਗੀ:- ਇਸ ਮੌਕੇ ਘਟਨਾ ਵਾਲੀ ਥਾਂ ਉੱਤੇ ਜਾਣਕਾਰੀ ਦਿੰਦੇ ਪਿੰਡ ਡੱਲਾ ਦੇ ਸਰਪੰਚ ਨੇ ਦੱਸਿਆ ਕਿ ਇਹ ਚਾਰੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਜਨਮਦਿਨ ਪਿੰਡ ਮੱਲਾ ਦੇ ਇਕ ਰੈਸਟੋਰੈਂਟ ਵਿਚ ਮਨਾ ਕੇ ਦੇਰ ਰਾਤ ਆਪਣੇ ਪਿੰਡ ਡੱਲਾ ਵਾਪਸ ਆ ਰਹੇ ਸਨ। ਗੱਡੀ ਤੇਜ ਰਫ਼ਤਾਰ ਹੋਣ ਕਰਕੇ ਪਿੰਡ ਮੱਲਾ ਤੋਂ ਡੱਲਾ ਨਹਿਰ ਦਾ ਮੋੜ ਮੁੜਨ ਵੇਲੇ ਗੱਡੀ ਸਿੱਧੀ ਨਹਿਰ ਵਿਚ ਜਾ ਡਿੱਗੀ। ਜਿਸ ਨਾਲ 2 ਨੌਜਵਾਨ ਦਿਲਪ੍ਰੀਤ ਸਿੰਘ ਤੇ ਸਤਨਾਮ ਸਿੰਘ ਲਾਪਤਾ ਹੋ ਗਏ ਅਤੇ 2 ਨੌਜਵਾਨਾਂ ਇਕਬਾਲ ਸਿੰਘ ਤੇ ਮਨਜਿੰਦਰ ਸਿੰਘ ਦੀ ਜਾਨ ਬਚ ਗਈ।
ਗੱਡੀ ਵਿੱਚ ਮੌਜੂਦ ਨੌਜਵਾਨ ਨੇ ਦੱਸੀ ਹੱਡਬੀਤੀ:- ਇਸ ਮੌਕੇ ਜਦੋਂ ਜਿਸ ਨੌਜਵਾਨ ਇਕਬਾਲ ਸਿੰਘ ਦੀ ਜਾਨ ਬਚੀ, ਜਦੋਂ ਉਸ ਨਾਲ ਗੱਲਬਾਤ ਕੀਤੀ ਤਾਂ ਇਕਬਾਲ ਸਿੰਘ ਨੇ ਦੱਸਿਆ ਕਿ ਤੇਜ ਰਫ਼ਤਾਰ ਨਾਲ ਮੋੜ ਮੁੜਨ ਕਰਕੇ ਕਾਰ ਨਹਿਰ ਵਿੱਚ ਡਿੱਗੀ। ਉਸ ਨੇ ਨਹਿਰ ਵਿਚ ਫਸੇ ਹੋਏ ਪਿੰਡ ਡੱਲਾ ਵਿਚ ਆਪਣੇ ਦੋਸਤ ਨੂੰ ਫੋਨ ਕੀਤਾ ਅਤੇ ਆਪ ਬੜੀ ਮੁਸ਼ਿਕਲ ਨਾਲ ਗੱਡੀ ਦੀ ਛੱਤ ਉੱਤੇ ਚੜ੍ਹ ਗਿਆ। ਜਿਸ ਨਾਲ ਪਿੰਡ ਡੱਲਾ ਦੇ ਨੌਜਵਾਨਾਂ ਨੇ ਆ ਕੇ ਇਨ੍ਹਾਂ ਨੂੰ ਨਹਿਰ ਵਿੱਚੋ ਕੱਢਿਆ। ਪਰ ਉਸ ਵੇਲੇ ਤੱਕ ਬਾਕੀ ਦੋਨੋ ਨੌਜਵਾਨ ਦਿਲਪ੍ਰੀਤ ਸਿੰਘ ਤੇ ਸਤਨਾਮ ਸਿੰਘ ਲਾਪਤਾ ਹੋ ਚੁੱਕੇ ਸਨ। ਇਸ ਬਾਰੇ ਜਦੋਂ ਥਾਣਾ ਹਠੂਰ ਦੇ ਥਾਣੇਦਾਰ ਰਸ਼ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਬਾਰੇ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਅਤੇ ਹੁਣ ਉਹ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਲਾਪਤਾ ਨੌਜਵਾਨਾਂ ਦੀ ਭਾਲ ਜਾਰੀ ਹੈ। ਜਦੋਂ ਕਿ 2 ਨੌਜਵਾਨ ਜਰੂਰ ਬਚ ਗਏ ਹਨ।
ਇਹ ਵੀ ਪੜੋ:- ਭਵਾਨੀਗੜ੍ਹ 'ਚ ਲੁਟੇਰਿਆਂ ਨੇ ਗੈਸ ਏਜੰਸੀ ਦੇ ਮੈਨੇਜਰ ਤੋਂ ਲੁੱਟੀ ਲੱਖਾਂ ਦੀ ਨਕਦੀ