ਲੁਧਿਆਣਾ: ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਸਲਾਹਕਾਰ ਵੱਲੋਂ ਦਿੱਤੇ ਵਿਵਾਦਿਤ ਬਿਆਨ ਨੂੰ ਲੈਕੇ ਪੰਜਾਬ ਕਾਂਗਰਸ ਵਿੱਚ ਇੱਕ ਵਾਰ ਫਿਰ ਤੋਂ ਘਮਸਾਨ ਮੱਚ ਗਿਆ ਹੈ। ਇਸ ਮੁੱਦੇ ਉੱਤੇ ਲਗਾਤਾਰ ਮੀਡੀਆ ਤੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਅੱਗੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਹੁਣ ਲੁਧਿਆਣਾ ਦੇ ਹਲਕਾ ਮੁੱਲਾਪੁਰ ਦਾਖਾ ਵਿੱਚ ਇੱਕ ਪ੍ਰੈਸ ਵਾਰਤਾ ਦੇ ਦੌਰਾਨ ਹਲਕਾ ਦਾਖਾ ਇੰਚਾਰਜ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨੂਪ ਸਿੰਘ ਸਿੱਧੂ ਦੇ ਸਲਾਹਕਾਰ ਬਾਰੇ ਬਿਆਨ ਦਿੱਤਾ ਹੈ।
ਇਸ ਮੌਕੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਨੂੰ ਨਸੀਹਤ ਦਿੰਦੇ ਦਿੰਦੇ ਕਿਹਾ ਹੈ ਕਿ ਭਾਰਤ ਵਿੱਚ ਬੋਲਣ ਦੀ ਆਜ਼ਾਦੀ ਹੈ ਪਰ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਬੋਲਣ ਤੋਂ ਪਹਿਲਾਂ ਧਾਰਮਿਕ ਭਾਵਨਾਵਾਂ ਜਾਂ ਭਾਈਚਾਰੇ ਦੀ ਕਦਰ ਕਰਕੇ ਹੀ ਬਿਆਨਬਾਜੀ ਕਰਨੀ ਚਾਹੀਦੀ ਹੈ।
ਮਲਵਿੰਦਰ ਸਿੰਘ ਮਾਲੀ ਵੱਲੋਂ ਇੰਦਰਾ ਗਾਂਧੀ ਦੇ ਸਬੰਧ ਵਿੱਚ ਇੱਕ ਪੁਰਾਣਾ ਮੈਗਜ਼ੀਨ ਦੀ ਫ਼ੋਟੋ ਸ਼ੇਅਰ ਕੀਤੀ ਗਈ ਸੀ ਜਿਸ ਬਾਰੇ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ। ਕੈਪਟਨ ਸੰਦੀਪ ਸੰਧੂ ਨੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਕਿਹਾ ਕਿ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (Punjab Pradesh Congress Committee) ਦੇ ਪ੍ਰਧਾਨ ਹਨ ਅਤੇ ਉਹ ਤਾ ਸਿਰਫ਼ ਇਕ ਵਰਕਰ ਹਨ ਇਸ ਲਈ ਨਵਜੋਤ ਸਿੰਘ ਸਿੱਧੂ ਬਾਰੇ ਟਿੱਪਣੀ ਕਰਨ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੈ।
ਉਥੇ ਹੀ ਭਰਤਇੰਦਰ ਚਾਹਲ ਬਾਰੇ ਸਾਂਝੀ ਕੀਤੀ ਇੱਕ ਪੁਰਾਣੀ ਪੋਸਟ ਬਾਰੇ ਵੀ ਉਨ੍ਹਾਂ ਨੇ ਕਿਹਾ ਕਿ ਇਸ ਦਾ ਮਾਮਲਾ ਕੋਰਟ ਵਿੱਚ ਹੈ ਜਿਸ ਵਿਰੁੱਧ ਕੇਸ ਦਰਜ ਹੋ ਚੁੱਕਾ ਹੈ ਇਨ੍ਹਾਂ ਮਾਮਲਿਆਂ ਨੂੰ ਵਾਰ-ਵਾਰ ਉਛਾਲਣਾ ਗਲਤ ਹੈ।
ਇਹ ਵੀ ਪੜ੍ਹੋ:ਸਲਾਹਕਾਰ ਸਿੱਧੂ ਦੇ ਨਿੱਜੀ ਨੇ, ਕਾਂਗਰਸ ਦੇ ਨਹੀਂ: ਪਰਗਟ ਸਿੰਘ