ਲੁਧਿਆਣਾ: ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਵੱਖ ਵੱਖ ਦਿਸ਼ਾ ਨਿਰਦੇਸ਼ਾ ਰਾਹੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਲੋਕ ਲੌਕਡਾਊਨ ਦੌਰਾਨ ਘਰ ਚ ਰਹਿ ਕੇ ਯੋਗਾ ਅਤੇ ਪ੍ਰਣਾਯਾਮ ਦੇ ਨਾਲ ਸਰੀਰ ਨੂੰ ਸਿਹਤਮੰਦ ਰੱਖ ਸਕਦੇ ਹੋ।
ਇਨ੍ਹਾਂ ਆਸਨਾ ਨਾਲ ਵਧਦਾ ਹੈ ਆਕਸੀਜਨ ਅਤੇ ਇਮਿਊਨਿਟੀ ਦਾ ਲੈਵਲ
ਯੋਗਾ ਮਾਸਟਰ ਸੰਜੀਵ ਤਿਆਗੀ ਨੇ ਦੱਸਿਆ ਹੈ ਕਿ ਪ੍ਰਣਾਯਾਮ ਦੇ ਨਾਲ ਕਈ ਅਜਿਹੇ ਯੋਗ ਆਸਨ ਦੱਸੇ ਹਨ ਜਿਨ੍ਹਾਂ ਨੂੰ ਕਰਕੇ ਲੋਕ ਆਪਣੀ ਇਮਿਊਨਿਟੀ ਦੇ ਨਾਲ ਆਕਸੀਜਨ ਪੱਧਰ ਵਧਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮਰਜਾਰੀ ਆਸਨ, ਸੀਟਿੰਗ ਅਰਧਚਕਰਾ ਆਸਨ, ਹਸਤਾਪਦ ਆਸਨ, ਤ੍ਰਿਕੋਣਾ ਆਸਨ, ਬਟਰਫਲਾਈ ਜਾਂ ਕੋਬਲਰ ਪੋਜ਼, ਸ਼ਿਸ਼ੂ ਆਸਨ, ਭੁਜੰਗ ਆਸਨ, ਮਕਰਾਸਨ, ਅੱਧਮੁੱਖ ਸਵਾਸਨਾ, ਸੇਤੂਬੰਦ ਆਸਨਾ, ਸਰਵਨਗਾਂ ਆਸਨਾ, ਮਸਤਿਆ ਆਸਨਾ, ਪਵਨਮੁਕਤ ਆਸਨ, ਯੋਗ ਨਿੰਦਰਾ ਆਦਿ ਅਜਿਹੇ ਆਸਨ ਹਨ ਜੋ ਸਾਡੇ ਆਕਸੀਜਨ ਦੇ ਪੱਧਰ ਨੂੰ ਵਧਾਉਂਦੇ ਹਨ ਅਤੇ ਸਾਡੀ ਇਮਿਊਨਿਟੀ ਨੂੰ ਵੀ ਸਟਰਾਂਗ ਕਰਦੇ ਹਨ।
ਕੁਝ ਆਸਨਾਂ ਨੂੰ ਫਿਲਹਾਲ ਨਹੀਂ ਕਰਨਾ ਚਾਹੀਦਾ
ਮਾਸਟਰ ਸੰਜੀਵ ਨੇ ਦੱਸਿਆ ਕਿ ਯੋਗਾ ਕਰਦੇ ਸਮੇਂ ਜਿਆਦਾ ਉਤਸ਼ਾਹਿਤ ਹੋਣ ਦੀ ਬਿਲਕੁੱਲ ਲੋੜ ਨਹੀਂ ਹੈ। ਇਹ ਸਾਰੇ ਆਸਨ ਬਹੁਤ ਹੀ ਆਰਾਮ ਨਾਲ ਅਤੇ ਆਪਣੇ ਸਰੀਰ ਦੀ ਬਣਤਰ ਮੁਤਾਬਕ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਅਜਿਹੇ ਆਸਨ ਹਨ ਜੋ ਫਿਲਹਾਲ ਨਹੀ ਕਰਨੇ ਚਾਹੀਦੇ ਜਿਨ੍ਹਾਂ ਚ ਮੁੱਖਤੌਰ ’ਤੇ ਪਾਵਰ ਯੋਗਾ, ਪਿਲੇਟ, ਅਸ਼ਟੰਗਾ ਯੋਗਾ, ਵਿਨਾਸਾ ਯੋਗਾ ਹਨ। ਇੱਥੇ ਤੱਕ ਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਰਜ ਨਮਸਕਾਰ, ਕਪਾਲ ਭਾਤੀ ਅਤੇ ਭਸਤਰਿਕਾ ਦੇ ਉੱਚ ਪੱਧਰ ਨੂੰ ਵੀ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਮਾਸਟਰ ਸੰਜੀਵ ਨੇ ਕਿਹਾ ਕਿ ਰੋਜ਼ਾਨਾ ਯੋਗਾ ਕਰਨ ਨਾਲ ਤੁਹਾਡੀ ਸ਼ਕਤੀ ਵੱਧਦੀ ਹੈ ਅਤੇ ਫਿਰ ਇਸ ਨਾਲ ਔਖੇ ਆਸਨ ਵੀ ਆਸਾਨੀ ਨਾਲ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਸ ਕਾਲ ਦੇ ਵਿੱਚ ਯੋਗਾ ਕਾਫੀ ਲਾਭ ਦੇਣ ਵਾਲਾ ਹੈ, ਜੋ ਕਿ ਤੁਹਾਡੇ ਸਰੀਰ ਨੂੰ ਤੰਦਰੁਸਤ ਕਰਨ ਦੇ ਨਾਲ-ਨਾਲ ਤੁਹਾਨੂੰ ਦਿਮਾਗੀ ਤੌਰ ’ਤੇ ਵੀ ਸ਼ਾਂਥ ਕਰਦਾ ਹੈ।
ਇਹ ਵੀ ਪੜੋ: ਪਲਵਲ ਗੈਂਗਰੇਪ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫਤਾਰ, ਪੁਲਿਸ ਨੇ ਕੀਤੇ ਵੱਡੇ ਖੁਲਾਸੇ