ਲੁਧਿਆਣਾ: ਬੁੱਢਾ ਨਾਲਾ ਸਿਰਫ ਲੁਧਿਆਣਾ ਹੀ ਨਹੀਂ ਸਗੋਂ ਪੰਜਾਬ ਦੇ ਹੋਰਨਾਂ ਹਿੱਸਿਆਂ ਇੱਥੋਂ ਤੱਕ ਕਿ ਰਾਜਸਥਾਨ ਤੱਕ ਜਾਣ ਵਾਲੇ ਸਤਲੁਜ ਦਰਿਆ ਨੂੰ ਪ੍ਰਦੂਸ਼ਿਤ ਕਰਦਾ ਹੈ। ਪਿੰਡ ਵਲੀਪੁਰ ਦੇ ਕੋਲ ਸਤਲੁਜ ਦਰਿਆ ਅੰਦਰ ਬੁੱਢਾ ਨਾਲਾ ਜਾ ਕੇ ਮਿਲਦਾ ਹੈ ਜਿਸ ਕਰਕੇ ਲੋਕ ਕਈ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ।
ਦੱਸ ਦਈਏ ਕਿ ਬੁੱਢਾ ਨਾਲੇ ਲਈ ਪੰਜਾਬ ਸਰਕਾਰ ਵੱਲੋਂ 650 ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਹੈ ਜਿਸ ਦਾ ਨੀਂਹ ਪੱਥਰ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਰੱਖਿਆ ਗਿਆ ਸੀ ਪਰ ਅੱਜ ਤੱਕ ਬੁੱਢੇ ਨਾਲੇ ਦੀ ਸਫਾਈ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਸ਼ੁਰੂਆਤ ਨਹੀਂ ਕੀਤੀ ਗਈ ਹੈ। ਜਿਸ ਕਾਰਨ ਸਮੱਸਿਆ ਉੱਥੇ ਦੀ ਉੱਥੇ ਹੀ ਖੜੀ ਹੈ।
'ਬੁੱਢੇ ਨਾਲੇ ਦਾ ਅਜੇ ਤੱਕ ਨਹੀਂ ਹੋਇਆ ਹੱਲ'
ਜ਼ਿਲ੍ਹੇ ਦੇ ਸਮਾਜ ਸੇਵੀ ਪ੍ਰਵੀਨ ਡੰਗ ਨੇ ਕਿਹਾ ਹੈ ਕਿ ਇਹ ਸਮੱਸਿਆ ਅੱਜ ਵੀ ਉੱਥੇ ਹੀ ਖੜ੍ਹੀ ਹੈ ਜਿੱਥੇ 10 ਸਾਲ ਪਹਿਲਾਂ ਖੜ੍ਹੀ ਸੀ ਸਮੇਂ ਦੀਆਂ ਸਰਕਾਰਾਂ ਵੱਲੋਂ ਦਾਅਵੇ ਤਾਂ ਬਹੁਤ ਕੀਤੇ ਗਏ, ਪਰ ਬੁੱਢੇ ਨਾਲੇ ਦੀ ਸਮੱਸਿਆ ਦਾ ਅੱਜ ਤੱਕ ਕੋਈ ਹੱਲ ਨਹੀਂ ਹੋਇਆ। ਸਮਾਜ ਸੇਵੀ ਪ੍ਰਵੀਨ ਡੰਗ ਨੇ ਕਿਹਾ ਕਿ ਕਰੋੜਾਂ ਦੇ ਪ੍ਰੋਜੈਕਟ ਪਾਸ ਕੀਤੇ ਗਏ ਉਹ ਸਿਰਫ਼ ਆਪਣੀਆਂ ਚੋਣਾਂ ਲੜਨ ਲਈ ਕੀਤੇ ਗਏ, ਬੁੱਢੇ ਨਾਲੇ ਦੇ ਪ੍ਰਾਜੈਕਟ ਦਾ ਕੋਈ ਵੀ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋਇਆ।
ਇਹ ਵੀ ਪੜੋ: ਮੁਸ਼ਕਿਲਾਂ 'ਚ ਘਿਰੇ ਸਿਮਰਜੀਤ ਬੈਂਸ, ਜਾਣੋ ਕੀ ਹੈ ਪੂਰਾ ਮਾਮਲਾ ?