ETV Bharat / state

ਬੁੱਢਾ ਨਾਲਾ ਫਿਰ ਬਣਿਆ ਸਿਆਸਤ ਦਾ ਕੇਂਦਰ, ਲੋਕਾਂ ਨੇ ਖੜੇ ਕੀਤੇ ਸਵਾਲ ਕਿਹਾ.... - ਸਤਲੁਜ ਦਰਿਆ ਦੇ ਅੰਦਰ

ਬੁੱਢਾ ਨਾਲਾ ਸਿਰਫ ਲੁਧਿਆਣਾ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਵੱਡੇ ਇਲਾਕੇ ਵਿੱਚ ਵੀ ਮਾਰ ਕਰਦਾ ਹੈ। ਬੁੱਢਾ ਨਾਲਾ ਵਲੀਪੁਰ ਪਿੰਡਾਂ ਵਿੱਚ ਸਤਲੁਜ ਦਰਿਆ ਦੇ ਅੰਦਰ ਜਾ ਕੇ ਮਿਲ ਜਾਂਦਾ ਹੈ ਜੋ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਰਾਜਸਥਾਨ ਪਹੁੰਚਦਾ ਅਤੇ ਬੀਮਾਰੀਆਂ ਦਾ ਵੱਡਾ ਸਰੋਤ ਬਣਦਾ ਹੈ।

ਬੁੱਢਾ ਨਾਲਾ ਫਿਰ ਬਣਿਆ ਸਿਆਸਤ ਦਾ ਕੇਂਦਰ, ਲੋਕਾਂ ਨੇ ਖੜੇ ਕੀਤੇ ਸਵਾਲ ਕਿਹਾ....

author img

By

Published : Feb 3, 2022, 9:15 PM IST

ਲੁਧਿਆਣਾ : ਬੁੱਢਾ ਨਾਲਾ ਸਿਆਸਤ ਦਾ ਇਸ ਵਾਰ ਮੁੜ ਤੋਂ ਕੇਂਦਰ ਬਣਿਆ ਹੋਇਆ ਹੈ। ਲੁਧਿਆਣਾ ਦੇ ਮਾਛੀਵਾੜਾ ਕੂੰਮ ਕਲਾਂ ਤੋਂ ਡਰੇਨਾਂ ਰਾਹੀਂ ਪੈਦਾ ਹੋਣ ਵਾਲਾ ਇੱਕ ਬੁੱਢਾ ਦਰਿਆ ਸੀ ਜੋ ਅਜੋਕੇ ਸਮੇਂ ਦੇ ਵਿੱਚ ਬੁੱਢੇ ਨਾਲੇ ਦਾ ਰੂਪ ਧਾਰ ਚੁੱਕਿਆ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਬੁੱਢੇ ਨਾਲੇ ਦੀ ਸਫਾਈ ਲਈ ਵੱਡੇ-ਵੱਡੇ ਪ੍ਰੋਜੈਕਟ ਲਿਆਂਦੇ ਗਏ ਪਰ ਬੁੱਢਾ ਨਾਲਾ ਅੱਜ ਵੀ ਆਪਣੀ ਤਰਸਯੋਗ ਹਾਲਤ ਭੋਗ ਰਿਹਾ ਹੈ।

ਹਰੀਕੇ ਪੱਤਣ ਤੋਂ ਰਾਜਸਥਾਨ ਤੱਕ ਮਾਰ

ਬੁੱਢਾ ਨਾਲਾ ਸਿਰਫ ਲੁਧਿਆਣਾ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਵੱਡੇ ਇਲਾਕੇ ਵਿੱਚ ਵੀ ਮਾਰ ਕਰਦਾ ਹੈ। ਬੁੱਢਾ ਨਾਲਾ ਵਲੀਪੁਰ ਪਿੰਡਾਂ ਵਿੱਚ ਸਤਲੁਜ ਦਰਿਆ ਦੇ ਅੰਦਰ ਜਾ ਕੇ ਮਿਲ ਜਾਂਦਾ ਹੈ ਜੋ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਰਾਜਸਥਾਨ ਪਹੁੰਚਦਾ ਅਤੇ ਬੀਮਾਰੀਆਂ ਦਾ ਵੱਡਾ ਸਰੋਤ ਬਣਦਾ ਹੈ। ਬੁੱਢੇ ਨਾਲੇ ਨੂੰ ਟਰੀਟ ਕਰਨ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਟਰੀਟਮੈਂਟ ਪਲਾਂਟ ਲਗਾਏ ਵੀ ਗਏ ਅਤੇ ਅਪਗਰੇਡ ਵੀ ਕੀਤੇ ਗਏ ਪਰ ਜਿਵੇਂ-ਜਿਵੇਂ ਲੁਧਿਆਣਾ ਸ਼ਹਿਰ ਦੀ ਵਸੋਂ ਵੱਧਦੀ ਗਈ ਬੁੱਢਾ ਨਾਲਾ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਗਿਆ ਹੈ।

ਬੁੱਢਾ ਨਾਲਾ ਫਿਰ ਬਣਿਆ ਸਿਆਸਤ ਦਾ ਕੇਂਦਰ, ਲੋਕਾਂ ਨੇ ਖੜੇ ਕੀਤੇ ਸਵਾਲ ਕਿਹਾ....

ਬੀਮਾਰੀਆਂ ਦਾ ਸਬੱਬ

ਬੁੱਢਾ ਨਾਲਾ ਬੀਮਾਰੀਆਂ ਦਾ ਵੱਡਾ ਕਾਰਨ ਹੈ। ਬੁੱਢਾ ਨਾਲੇ ਕਰਕੇ ਨੇੜੇ-ਤੇੜੇ ਦੇ ਇਲਾਕੇ ਦਾ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ, ਜਿਸ ਕਰਕੇ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਖਾਸ ਕਰਕੇ ਮਾਲਵੇ ਵਿੱਚ ਕੈਂਸਰ ਦੀ ਵੱਡੀ ਮਾਰ ਹੈ ਜਿਸ ਲਈ ਬੁੱਢਾ ਨਾਲਾ ਇੱਕ ਵੱਡੀ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਕਾਲਾ ਪੀਲੀਆ, ਚਮੜੀ ਰੋਗ ਵਰਗੀਆਂ ਕਈ ਭਿਆਨਕ ਬੀਮਾਰੀਆਂ ਤੋਂ ਬੁੱਢੇ ਨਾਲੇ ਦੇ ਕੰਢੇ 'ਤੇ ਵਸੇ ਪਿੰਡਾਂ ਦੇ ਲੋਕ ਪੀੜਤ ਹਨ। ਸਿਰਫ ਬੁੱਢੇ ਨਾਲੇ ਵਿੱਚ ਲੁਧਿਆਣਾ ਸ਼ਹਿਰ ਦੇ ਸੀਵਰੇਜ ਦਾ ਹੀ ਨਹੀਂ ਸਗੋਂ ਫੈਕਟਰੀਆਂ ਡਾਇੰਗਾਂ ਅਤੇ ਡੇਅਰੀਆਂ ਦਾ ਵੇਸਟ ਵੀ ਬੁੱਢੇ ਨਾਲੇ ਵਿੱਚ ਸਿੱਧਾ ਜਾ ਕੇ ਮਿਲਦਾ ਹੈ। ਜਿਸ ਕਰਕੇ ਬੁੱਢਾ ਨਾਲਾ ਪ੍ਰਦੂਸ਼ਣ ਦੇ ਨਾਲ ਬਿਮਾਰੀਆਂ ਫੈਲਾਉਂਦਾ ਹੈ।

ਸਿਆਸਤ ਦਾ ਬਣਿਆ ਧੁਰਾ

ਲੁਧਿਆਣਾ ਦਾ ਬੁੱਢਾ ਨਾਲਾ ਹਮੇਸ਼ਾ ਤੋਂ ਸਿਆਸਤ ਦਾ ਧੁਰਾ ਬਣਿਆ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਬੁੱਢੇ ਨਾਲੇ ਦੀ ਸਾਫ਼-ਸਫ਼ਾਈ ਲਈ ਵੱਡੇ-ਵੱਡੇ ਪ੍ਰੋਜੈਕਟ ਲਿਆਂਦੇ ਗਏ, ਨੀਂਹ ਪੱਥਰ ਰੱਖੇ ਗਏ ਪਰ ਅੱਜ ਤੱਕ ਬੁੱਢੇ ਨਾਲੇ ਦੀ ਕਾਇਆ ਕਲਪ ਕਰਨ ਵਾਲੀਆਂ ਸਰਕਾਰਾਂ ਦੇ ਦਾਅਵੇ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਏ ਹਨ। ਕਾਂਗਰਸ ਸਰਕਾਰ ਵਲੋਂ ਵੀ ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਪਾਸ ਕੀਤਾ ਗਿਆ ਪਰ ਬੁੱਢਾ ਨਾਲਾ ਅੱਜ ਵੀ ਆਪਣੀ ਤਰਸਯੋਗ ਹਾਲਤ ਵਿੱਚ ਹੈ।

ਬੁੱਢੇ ਨਾਲ ਦੀ ਹਾਲਤ ਜਿਉਂ ਦੀ ਤਿਉਂ

ਜਿੱਥੇ ਆਮ ਲੋਕਾਂ ਨੇ ਕਿਹਾ ਕਿ ਬੁੱਢੇ ਨਾਲੇ ਦੇ ਹਾਲਾਤ ਅੱਜ ਵੀ ਜਿਉਂ ਦੇ ਤਿਉਂ ਹਨ, ਉੱਥੇ ਹੀ ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਕਿ ਬੁੱਢਾ ਨਾਲਾ ਸਿਆਸਤ ਦਾ ਕੇਂਦਰ ਹੈ। ਜੇਕਰ ਇਹ ਮੁੱਦਾ ਖ਼ਤਮ ਹੋ ਗਿਆ ਤਾਂ ਸਿਆਸਤਦਾਨ ਵੋਟਾਂ ਲੁਧਿਆਣਾ ਅੰਦਰ ਕਿਸ ਨਾਮ ਤੋਂ ਮੰਗਣਗੇ।

ਵਿਰੋਧੀਆ ਦਾ ਸਵਾਲ ਤਾਂ ਕਾਂਗਰਸ ਦਾ ਜਵਾਬ

ਉੱਥੇ ਹੀ ਵਿਰੋਧੀ ਪਾਰਟੀਆਂ ਨੇ ਦਾਅਵੇ ਕੀਤੇ ਨੇ ਕਿ ਸਾਡੀ ਸਰਕਾਰ ਆਉਣ 'ਤੇ ਬੁੱਢੇ ਨਾਲੇ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ ਪਰ ਕਈ ਵਾਰ ਉਨ੍ਹਾਂ ਦੀ ਸਰਕਾਰ ਰਹਿ ਚੁੱਕੀ ਹੈ ਜਦੋਂਕਿ ਮੌਜੂਦਾ ਕਾਂਗਰਸ ਸਰਕਾਰ ਦੇ ਆਗੂਆਂ ਨੇ ਕਿਹਾ ਕਿ ਬੁੱਢੇ ਨਾਲੇ ਲਈ ਪ੍ਰੋਜੈਕਟ ਪਾਸ ਹੋ ਚੁੱਕਾ ਹੈ ਪਰ ਥੋੜ੍ਹਾ ਸਮਾਂ ਰਹਿਣ ਕਰਕੇ ਪ੍ਰੋਜੈਕਟ ਪੂਰਾ ਨਹੀਂ ਹੋ ਸਕਿਆ ਅਗਲੀ ਟਰਮ 'ਚ ਇਸ ਨੂੰ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬੀਆਂ ਦਾ ਵੱਖਰਾ ਸ਼ੌਂਕ, ਪੁਲਿਸ ਨਾਲੋਂ ਵੱਧ ਪੰਜਾਬੀਆਂ ਕੋਲ ਲਾਇਸੈਂਸੀ ਹਥਿਆਰ"

ETV Bharat Logo

Copyright © 2024 Ushodaya Enterprises Pvt. Ltd., All Rights Reserved.