ETV Bharat / state

Budget 2023 Income Tax: ਟੈਕਸ ਸਲੈਬ 7 ਲੱਖ ਕਰਨ ਨਾਲ ਸਰਵਿਸ ਸੈਕਟਰ ਖੁਸ਼, ਸਨਅਤਕਾਰਾਂ ਵੱਲੋਂ ਮਿਲਿਆ ਜੁਲਿਆ ਪ੍ਰਤੀਕਕਰਮ - ਨਿਰਮਲਾ ਸੀਤਾਰਮਨ ਬਜਟ

ਆਮ ਬਜਟ 2023 ਨੂੰ ਲੈਕੇ ਹਰ ਵਰਗ ਦੀਆਂ ਬਹੁਤ ਸਾਰੀਆਂ ਵੱਖ ਵੱਖ ਪ੍ਰਕਾਰ ਦੀਆਂ ਉਮੀਦਾਂ ਸਨ ਅਤੇ ਕੇਂਦਰ ਦੇ ਇਸ ਬਜਟ ਨੇ ਬਹੁਤ ਸਾਰੇ ਵਰਗਾਂ ਨੂੰ ਰਾਹਤ ਵੀ ਦਿੱਤੀ ਹੈ। ਦੂਜੇ ਪਾਸੇ ਲੁਧਿਆਣਾ ਵਿੱਚ ਟੈਕਸ ਸਲੈਬ 7 ਲੱਖ ਰੁਪਏ ਕੀਤੇ ਜਾਣ ਤੋਂ ਬਾਅਦ ਨੌਕਰੀ ਪੇਸ਼ਾ ਲੌਕ ਖੁਸ਼ ਦਿਖਾਈ ਦੇ ਰਹੇ ਨੇ ਜਦਕਿ ਸਨਅਤਕਾਰਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਉਨ੍ਹਾਂ ਲਈ ਕੁਝ ਜ਼ਿਆਦਾ ਖ਼ਾਸ ਨਹੀਂ ਹੈ, ਪਰ ਇਹ ਬਜਚ ਆਮ ਆਦਮੀ ਨੂੰ ਰਾਹਤ ਦੇਣ ਵਾਲਾ ਹੈ।

The service sector is happy about the budget in Ludhiana
Service sector happy: ਟੈਕਸ ਸਲੈਬ 7 ਲੱਖ ਕਰਨ ਨਾਲ ਸਰਵਿਸ ਸੈਕਟਰ ਖੁਸ਼, ਸਨਅਤਕਾਰਾਂ ਵੱਲੋਂ ਮਿਲਿਆ ਜੁਲਿਆ ਪ੍ਰਤੀਕਕਰਮ
author img

By

Published : Feb 1, 2023, 2:38 PM IST

Service sector happy: ਟੈਕਸ ਸਲੈਬ 7 ਲੱਖ ਕਰਨ ਨਾਲ ਸਰਵਿਸ ਸੈਕਟਰ ਖੁਸ਼, ਸਨਅਤਕਾਰਾਂ ਵੱਲੋਂ ਮਿਲਿਆ ਜੁਲਿਆ ਪ੍ਰਤੀਕਕਰਮ

ਲੁਧਿਆਣਾ: ਕੇਂਦਰੀ ਵਿੱਤ ਮੰਤਰੀ ਵੱਲੋਂ ਅੱਜ ਆਮ ਬਜਟ 2023 -24 ਪੇਸ਼ ਕਰ ਦਿੱਤਾ ਗਿਆ ਹੈ ਜਿਸ ਵਿੱਚ ਸਰਵਿਸ ਸੈਕਟਰ ਦੇ ਅੰਦਰ ਕੰਮ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਹੁਣ ਟੈਕਸ ਸਲੈਬ 5 ਲੱਖ ਤੋਂ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ। ਕਹਿਣ ਦਾ ਮਤਲਬ ਕੀ ਜਿਸ ਵੀ ਨੌਕਰੀਪੇਸ਼ਾ ਵਾਲੇ ਦੀ ਤਨਖਾਹ 7 ਲੱਖ ਰੁਪਏ ਤੱਕ ਹੈ ਉਸ ਨੂੰ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ। ਇਸੇ ਤਰ੍ਹਾਂ ਇਸ ਤੋਂ ਉਪਰ ਤਨਖਾਹ ਲੈਣ ਵਾਲਿਆਂ ਦੀਆਂ ਵੱਖ ਵੱਖ ਸਲੈਬ ਬਣਾ ਦਿੱਤੀਆਂ ਗਈਆਂ ਨੇ 9 ਤੋਂ 12 ਲੱਖ ਰੁਪਏ ਵਾਲੇ ਨੂੰ 15 ਫੀਸਦੀ ਜਦੋਂ ਕੇ 15 ਤੋਂ ਜ਼ਿਆਦਾ ਵਾਲੇ ਨੂੰ ਪੁਰਾਣੇ ਵਾਂਗ ਹੀ ਟੈਕਸ ਦੇਣਾ ਪਵੇਗਾ। ਇਸ ਨੂੰ ਲੈ ਕੇ ਮਿਲੀਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਨੌਕਰੀ ਪੇਸ਼ਾ ਲਈ ਬਜਟ ਸਹੀ: ਨੋਵਾ ਸਾਈਕਲ ਦੇ ਰੋਹਿਤ ਪਾਹਵਾ ਨੇ ਦੱਸਿਆ ਕਿ ਸਰਵਿਸ ਸੈਕਟਰ ਲਈ ਇਹ ਚੰਗਾ ਬਜਟ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਬੈਟਰੀਆਂ ਦੇ ਉੱਤੇ ਜਿਹੜੀ ਡਿਊਟੀ ਬੰਦ ਕੀਤੀ ਗਈ ਹੈ ਉਸ ਦਾ ਵੀ ਕਾਫੀ ਫਾਇਦਾ ਹੋਵੇਗਾ, ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨੌਕਰੀ ਪੇਸ਼ੇ ਵਾਲੇ ਨੇ ਉਹਨਾਂ ਲਈ ਵੀ ਕਾਫੀ ਲਾਹੇਵੰਦ ਹੈ। ਰੋਹਿਤ ਪਾਹਵਾ ਨੇ ਦੱਸਿਆ ਕਿ ਸਾਈਕਲ ਇੰਡਸਟਰੀ ਲਈ ਇਹ ਕਰਾਮਾਤ ਵਾਲੀ ਗੱਲ ਹੈ ਕਿ ਐਮਐਸਐਮਈ ਨੂੰ ਵੀ ਘੱਟ ਵਿਆਜ ਦਰਾਂ ਉੱਤੇ ਲੋਨ ਲੈਣ ਦੀ ਗੱਲ ਕੀਤੀ ਗਈ ਹੈ ਅਤੇ 1 ਫੀਸਦੀ ਤੱਕ ਰਾਹਤ ਦਿੱਤੀ ਗਈ ਹੈ ਜਿਸਦਾ ਕਾਫੀ ਫਾਇਦਾ ਹੋਵੇਗਾ।

ਚੋਣਾਂ ਦੇ ਮੱਦੇਨਜ਼ਰ ਬਜਟ: ਉੱਧਰ ਦੂਜੇ ਪਾਸੇ ਸਾਈਕਲ ਇੰਡਸਟਰੀ ਨਾਲ ਜੁੜੇ ਅਵਤਾਰ ਸਿੰਘ ਭੋਗਲ ਨੇ ਕਿਹਾ ਹੈ ਕਿ ਇਹ ਬਜਟ ਦੇ ਵਿੱਚ 2024 ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਆਮ ਵਰਗ ਨੂੰ ਮਿਡਲ ਕਲਾਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦੌਰਾਨ ਕੀਤੀ ਗਈ ਹੈ, ਕਿਉਂਕਿ ਉਹਨਾਂ ਦਾ ਵੋਟ ਬੈਂਕ ਜਿਆਦਾ ਵੱਡਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਹਾਈ ਕਲਾਸ ਵਾਲੇ ਨੇ ਜਾਂ ਜਿਨ੍ਹਾਂ ਦੀ ਆਮਦਨ 15 ਲੱਖ ਤੋਂ ਸਾਲਾਨਾ ਵਧੇਰੇ ਹੈ, ਉਨ੍ਹਾਂ ਲਈ ਇਸ ਬਜਟ ਵਿੱਚ ਕੋਈ ਖਾਸ ਰਾਹਤ ਨਹੀਂ ਹੈ। ਉਨ੍ਹਾਂ ਕਿਹਾ ਕਿ 2024 ਦੇ ਮੱਦੇਨਜ਼ਰ ਹੀ ਇਹ ਬਜਟ ਤਿਆਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਰਵਿਸ ਟੈਕਸ ਨੂੰ ਲੈ ਕੇ ਉਨ੍ਹਾਂ ਜ਼ਰੂਰ ਕਿਹਾ ਕਿ ਕਾਫੀ ਲੋਕਾਂ ਨੂੰ ਫਾਇਦਾ ਹੋਵੇਗਾ ।

ਇਹ ਵੀ ਪੜ੍ਹੋ: Manisha Gulati removed: ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਕੀਤਾ ਲਾਂਭੇ

ETV Bharat Logo

Copyright © 2025 Ushodaya Enterprises Pvt. Ltd., All Rights Reserved.