ਲੁਧਿਆਣਾ: ਮਾਛੀਵਾੜਾ ਸਾਹਿਬ ਤੋਂ ਨਵਾਂ ਸ਼ਹਿਰ ਜਾ ਰਹੇ ਰੋਡ 'ਤੇ ਬੁੱਢੇ ਨਾਲ਼ੇ 'ਤੇ ਪੁਲ ਬਣਿਆ ਹੋਇਆ ਹੈ ਜੋ ਕਿ ਕਈ ਸਾਲਾਂ ਤੋਂ ਟੁੱਟਿਆ ਪਿਆ ਹੈ। ਇਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪੁਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਪਰ ਪ੍ਰਸ਼ਾਸਨ ਤੇ ਸਰਕਾਰ ਦਾ ਪੁਲ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਹੈ।
ਇਹ ਵੀ ਪੜ੍ਹੋ: Flood: 3 ਸੂਬਿਆਂ 'ਚ ਜਲ ਤਬਾਹੀ, ਮੌਤ 'ਚ ਆਂਕੜਾ 100 ਤੋਂ ਪਾਰ, ਬਚਾਅ ਕਰਜ ਜਾਰੀ
ਲੋਕਾਂ ਦਾ ਕਹਿਣਾ ਹੈ ਕਿ ਪੁਲ ਨੂੰ ਟੁੱਟਿਆ ਢਾਈ ਸਾਲ ਹੋ ਗਏ ਹਨ ਜਿਸ ਕਰਕੇ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਕੋਈ ਸਾਰੇ ਲੈਣ ਨਹੀਂ ਆਇਆ। ਸਾਨੂੰ ਲਗਦਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ।
ਦੱਸ ਦਈਏ, ਇੱਕ ਪਾਸੇ ਜਿੱਥੇ ਬੁੱਢੇ ਨਾਲੇ ਦੀ ਸਫ਼ਾਈ ਦਾ ਕੰਮ ਜ਼ੋਰਾਂ-ਸ਼ੋਰਾਂ 'ਤੇ ਚਲ ਰਿਹਾ ਹੈ ਤੇ ਦੂਜੇ ਪਾਸੇ ਬੁੱਢੇ ਦਰਿਆ 'ਤੇ ਬਣਿਆ ਪੁਲ ਟੁੱਟਿਆ ਪਿਆ ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਹੁਣ ਵੇਖਣਾ ਇਹ ਹੈ ਕਿ ਕੰਭਕਰਨ ਦੀ ਨੀਂਦ ਸੁੱਤੀ ਸਰਕਾਰ ਜਾਗਦੀ ਹੈ ਜਾਂ ਫਿਰ ਕਿਸੇ ਵੱਡੇ ਹਾਦਸਾ ਵਾਪਰਣ ਤੋਂ ਬਾਅਦ ਹੀ ਸਰਕਾਰ ਦੀ ਨੀਂਦ ਖੁਲ੍ਹੇਗੀ?