ਲੁਧਿਆਣਾ: ਭਾਜਪਾ ਦੀ ਸਾਬਕਾ ਸਪੋਕਸਪਰਸਨ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਬਿਆਨ ਤੋਂ ਬਾਅਦ ਖਾੜੀ ਮੁਲਕਾਂ ਦੇ ਵਿੱਚ ਭਾਰਤ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ, ਇੱਥੋਂ ਤੱਕ ਕੇ ਖਾੜੀ ਮੁਲਕਾਂ ਵੱਲੋਂ ਭਾਰਤ ਦੇ ਪ੍ਰੋਡੈਕਟਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਖਾੜੀ ਦੇਸ਼ਾਂ ਦੇ ਵਿੱਚ ਵੱਡੀ ਤਾਦਾਦ ਅੰਦਰ ਪ੍ਰੋਡੈਕਟ ਮੰਗਾਏ ਅਤੇ ਭੇਜੇ ਜਾਂਦੇ ਹਨ, ਖਾਸ ਕਰਕੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਅਤੇ ਜਲੰਧਰ ਤੋਂ ਵੱਡੀ ਤਾਦਾਦ ਅੰਦਰ ਪ੍ਰੋਡਕਟ ਖਾੜੀ ਮੁਲਕਾਂ ਦੇ ਵਿੱਚ ਭੇਜੇ ਜਾਂਦੇ ਹਨ, ਲੁਧਿਆਣਾ ਦੇ ਸਨਅਤਕਾਰਾਂ ਨੇ ਕਿਹਾ ਕਿ ਸਾਈਕਲ ਇੰਡਸਟਰੀ, ਹੌਜ਼ਰੀ ਤੇ ਆਟੋ ਪਾਰਟ ਨੂੰ ਵੱਡੀ ਤਾਦਾਦ ਅੰਦਰ ਨੁਕਸਾਨ ਹੋਣ ਵਾਲਾ ਹੈ।
ਕਿਹੜੇ-ਕਿਹੜੇ ਪ੍ਰੋਡੈਕਟ ਹੁੰਦੇ ਨੇ ਨਿਰਯਾਤ: ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣੇ ਦੇ ਵਿੱਚੋਂ ਵੱਡੀ ਤਾਦਾਦ ਅੰਦਰ ਖਾੜੀ ਮੁਲਕਾਂ ਨੂੰ ਪ੍ਰੋਡੈਕਟ ਆਯਾਤ ਤੇ ਨਿਰਯਾਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਖਾਸ ਕਰਕੇ ਸਾਈਕਲ ਤੇ ਸਾਈਕਲ ਦੇ ਪਾਰਟਸ ਇਸ ਤੋਂ ਇਲਾਵਾ ਆਟੋ ਪਾਰਟਸ ਵੱਡੀ ਤਾਦਾਦ ਅੰਦਰ ਹੌਜ਼ਰੀ ਆਦਿ ਭਾਰਤ ਤੋਂ ਖਾੜੀ ਮੁਲਕਾਂ ਵਿੱਚ ਭੇਜੀ ਜਾਂਦੀ ਹੈ। ਫੂਡ ਆਈਟਮਜ਼ ਵੀ ਲੁਧਿਆਣਾ ਤੋਂ ਖਾੜੀ ਮੁਲਕਾਂ ਵਿੱਚ ਨਿਰਯਾਤ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਕੈਮੀਕਲਜ਼ ਤੇ ਕੁੱਝ ਕਰੂਡ ਆਇਲ ਆਦਿ ਵੀ ਲੁਧਿਆਣਾ ਵੱਲੋਂ ਖਾੜੀ ਮੁਲਕਾਂ ਤੋਂ ਮੰਗਵਾਇਆ ਜਾਂਦਾ ਹੈ, ਜੇਕਰ ਓਵਰਆਲ ਦੀ ਗੱਲ ਕੀਤੀ ਜਾਵੇ ਤਾਂ ਕੁੱਲ ਇੰਪੋਰਟ 45 ਬਿਲੀਅਨ ਡਾਲਰ ਦਾ ਹੈ, ਜਦੋਂ ਕਿ ਕੁੱਲ ਐਕਸਪੋਰਟ 28 ਬਿਲੀਅਨ ਡਾਲਰ ਹੈ। ਭਾਰਤ ਤੇ ਯੂ.ਏ.ਈ ਦੇ ਵਿਚਕਾਰ ਬੀਤੇ ਸਾਲ ਵਪਾਰ 68.4 ਫੀਸਦੀ ਰਿਹਾ ਹੈ। ਸਾਊਦੀ ਅਰਬ ਭਾਰਤ ਦਾ ਚੌਥਾ ਸਭ ਤੋਂ ਵੱਡਾ ਟ੍ਰੇਨਿੰਗ ਪਾਰਟਨਰ ਹੈ, ਬੀਤੇ ਸਾਲ 42 ਬਿਲੀਅਨ ਡਾਲਰ ਦੇ ਕਰੀਬ ਕਾਰੋਬਾਰ ਹੋਇਆ ਸੀ।
ਤੇਲ ਦਾ ਵੱਡਾ ਕਾਰੋਬਾਰ: ਖਾੜੀ ਮੁਲਕਾਂ ਵਿੱਚ ਸਭ ਤੋਂ ਜ਼ਿਆਦਾ ਭਾਰਤ ਦਾ ਕਰੂਡ ਆਇਲ ਦਾ ਕਾਰੋਬਾਰ ਹੈ, ਰਿਪੋਰਟਾਂ ਮੁਤਾਬਕ ਭਾਰਤ ਦੇ 84 ਫ਼ੀਸਦੀ ਪੈਟਰੋਲੀਅਮ ਦੀ ਮੰਗ ਜਿਸ ਵਿੱਚ ਕਰੂਡ ਆਇਲ ਤੇ ਪੈਟਰੋਲੀਅਮ ਪ੍ਰੋਡਕਟ ਵੀ ਸ਼ਾਮਿਲ ਹਨ, ਉਹ ਖਾੜੀ ਮੁਲਕਾਂ ਤੋਂ ਹੀ ਪੂਰੇ ਹੁੰਦੇ ਹਨ। ਇਸ ਤੋਂ ਇਲਾਵਾ ਸਾਲ 2021-22 ਵਿੱਚ 42 ਦੇਸ਼ਾਂ ਦੇ ਵਿੱਚ ਕਰੂਡ ਆਇਲ ਐਕਸਪੋਰਟ ਕਰਦਾ ਰਿਹਾ ਹੈ, ਇਸ ਤੋਂ ਇਲਾਵਾ ਕੁਵੈਤ ਤੇ ਯੂ.ਏ.ਈ ਵੀ ਭਾਰਤ ਨੂੰ ਹਮੇਸ਼ਾ ਤੋਂ ਦੂਰ ਹੋਏ ਭੇਜਦੇ ਰਹੇ ਹਨ, ਜਦੋਂ ਕਿ ਸਾਲ 2009-10 ਦੀ ਗੱਲ ਕੀਤੀ ਜਾਵੇ ਤਾਂ ਈਰਾਨ ਭਾਰਤ ਵਿੱਚ ਕਰੂਡ ਆਇਲ ਭੇਜਣ ਵਾਲਾ ਦੂਜਾ ਸਭ ਤੋਂ ਵੱਡਾ ਦੇਸ਼ ਸੀ।
ਕਿਹੜੇ-ਕਿਹੜੇ ਦੇਸ਼ ਹੋਏ ਨਾਰਾਜ਼:- ਭਾਰਤ ਤੋਂ ਨਾਰਾਜ਼ ਹੋਏ ਖਾੜੀ ਦੇਸ਼ਾਂ ਦੇ ਵਿੱਚ ਮੁੱਖ ਤੌਰ 'ਤੇ ਸਾਊਦੀ ਅਰਬ ਕਤਰ ਇਰਾਨ ਇਰਾਕ ਬਹਿਰੀਨ ਕੁਵੈਤ ਯੂਨਾਈਟਡ ਅਰਬ ਅਮੀਰਾਤ ਓਮਾਨ ਜੌਰਡਨ ਤੇ ਯਮਨ ਜੋ ਦੁਨੀਆ ਦੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲੇ ਦੇਸ਼ ਹਨ, ਉਨ੍ਹਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬੀਤੇ ਦਿਨੀਂ ਕਤਰ ਦੀਆਂ ਕੁੱਝ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਭਾਰਤੀ ਪ੍ਰੋਡਕਟ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇੱਥੋਂ ਤੱਕ ਕਿ ਸਟੋਰਾਂ ਦੇ ਵਿੱਚ ਵੀ ਭਾਰਤੀ ਪ੍ਰੋਡੈਕਟ ਵੇਚਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਇਨ੍ਹਾਂ ਦੇਸ਼ਾਂ ਦੇ ਵਿੱਚ ਵੱਡੀ ਤਾਦਾਦ ਅੰਦਰ ਭਾਰਤੀ ਆਬਾਦੀ ਵੀ ਰਹਿੰਦੀ ਹੈ।
ਕਿ ਪੈਟਰੋਲ ਡੀਜ਼ਲ ਹੋ ਸਕਦੇ ਨੇ ਮਹਿੰਗੇ ? ਦੇਸ਼ ਦੀ ਜਨਤਾ ਪਹਿਲਾਂ ਹੀ ਪੈਟਰੋਲ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਤੋਂ ਪਰੇਸ਼ਾਨ ਹੈ, ਜਿਸ ਕਰਕੇ ਹੁਣ ਖਾੜੀ ਮੁਲਕਾਂ ਦੀ ਭਾਰਤ ਤੋਂ ਨਾਰਾਜ਼ਗੀ ਸਿੱਧੇ ਤੌਰ 'ਤੇ ਪੈਟਰੋਲੀਅਮ ਪ੍ਰੋਡੈਕਟਾਂ 'ਤੇ ਅਸਰ ਪਾ ਸਕਦੀ ਹੈ, ਇਸ ਨੂੰ ਲੈ ਕੇ ਸਨਅਤਕਾਰ ਵੀ ਘਬਰਾਏ ਹੋਏ ਹਨ। ਖਾਸ ਕਰਕੇ ਲੁਧਿਆਣਾ ਤੋਂ ਹੌਜ਼ਰੀ ਇੰਡਸਟਰੀ ਨਾਲ ਸਬੰਧਤ ਕਈ ਪ੍ਰੋਡਕਟ ਖਾੜੀ ਮੁਲਕਾਂ ਵਿੱਚ ਜਾਂਦੇ ਹਨ, ਜਿਨ੍ਹਾਂ ਜੋ ਯਾਨ ਬਣਾਇਆ ਜਾਂਦਾ ਹੈ, ਉਹ ਪੈਟਰੋਲੀਅਮ ਪ੍ਰੋਡਕਟ ਦੇ ਨਾਲ ਬਣਦਾ ਹੈ।
ਹੌਜ਼ਰੀ ਇੰਡਸਟਰੀ ਦੇ ਪ੍ਰਧਾਨ ਵਿਨੋਦ ਥਾਪਰ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 20 ਤੋਂ ਲੈ ਕੇ 30 ਫ਼ੀਸਦੀ ਦਾ ਸਿੱਧੇ ਤੌਰ 'ਤੇ ਨੁਕਸਾਨ ਹੌਜ਼ਰੀ ਇੰਡਸਟਰੀ ਲੁਧਿਆਣਾ ਨੂੰ ਹੋਣ ਵਾਲਾ ਹੈ। ਇਸ ਤੋਂ ਇਲਾਵਾ ਸਾਈਕਲ ਪਾਰਟਸ ਇੰਡਸਟਰੀ ਨਾਲ ਜੁੜੇ ਹੋਏ ਵਿਸ਼ਵਕਰਮਾ ਇੰਡਸਟਰੀ ਦੇ ਐਮ.ਡੀ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਜੇਕਰ ਭਾਰਤ ਤੇ ਖਾੜੀ ਮੁਲਕਾਂ ਵਿਚਾਲੇ ਤਲਖੀ ਵੱਧਦੀ ਗਈ ਤਾਂ ਇਸ ਗੱਲ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੋਰ ਵੱਧ ਜਾਣ ਜਾਂ ਇਸ ਦੀ ਸਪਲਾਈ ਦੇ ਵਿੱਚ ਵੱਡੀ ਕਟੌਤੀ ਕੀਤੀ ਜਾਵੇ।
ਪਹਿਲਾਂ ਤੋਂ ਹੀ ਘਾਟੇ 'ਚ ਇੰਡਸਟਰੀ ਦੀਆਂ ਵਧੀਆਂ ਚਿੰਤਾਵਾਂ:- ਲੁਧਿਆਣਾ ਦੀ ਇੰਡਸਟਰੀ ਪਹਿਲਾਂ ਤੋਂ ਹੀ ਘਾਟੇ ਵੱਲ ਜਾ ਰਹੀ ਹੈ, ਕੋਰੋਨਾ ਕਾਲ ਤੋਂ ਬਾਅਦ ਇੰਡਸਟਰੀ ਦੇ ਵਿੱਚ ਬੂਸਟ ਨਹੀਂ ਆਇਆ। ਜਿਸ ਕਰਕੇ ਲੁਧਿਆਣਾ ਦੀ ਇੰਡਸਟਰੀ ਨਾਲ ਜੁੜੇ ਕਾਰੋਬਾਰੀ ਇਸ ਨੂੰ ਵੱਡੇ ਨੁਕਸਾਨ ਦੇ ਤੌਰ 'ਤੇ ਵੇਖ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਨੋਟਬੰਦੀ ਉਸਤੋਂ ਬਾਅਦ ਜੀ.ਐੱਸ.ਟੀ ਅਤੇ ਫਿਰ ਕੋਰੋਨਾ ਮਾਹਾਵਾਰੀ ਦੇ ਦੌਰਾਨ ਉਨ੍ਹਾਂ ਦੀ ਪ੍ਰੋਡਕਸ਼ਨ ਵਿੱਚ ਵੱਡਾ ਘਾਟਾ ਆਇਆ ਸੀ। ਪਰ ਹੁਣ ਅਫ਼ਗਾਨਿਸਤਾਨ ਦੇ ਵਿੱਚ ਬਣੇ ਹਾਲਾਤ ਤੇ ਫਿਰ ਯੂਕਰੇਨ ਅਤੇ ਰੂਸ ਵਿਚਾਲੇ ਛਿੜੀ ਜੰਗ ਦਾ ਵੀ ਉਨ੍ਹਾਂ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਿਆ ਸੀ, ਪਰ ਹੁਣ ਖਾੜੀ ਮੁਲਕਾਂ ਦੀ ਨਾਰਾਜ਼ਗੀ ਇਸ ਨੁਕਸਾਨ ਨੂੰ ਹੋਰ ਵਧਾ ਸਕਦੀ ਹੈ।
ਇਹ ਵੀ ਪੜੋ:- Petrol and diesel prices: ਜਾਣੋ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ