ਲੁਧਿਆਣਾ : ਦੋਰਾਹਾ ਦੀ ਇੱਕ ਸਟੀਲ ਫੈਕਟਰੀ ਵਿਚ ਬੁਆਇਲਰ ਫਟ (Boiler exploded in steel factory in Ludhiana) ਗਿਆ। ਜਿਸ ਕਾਰਨ 2 ਮਜਦੂਰਾਂ ਦੀ ਮੌਤ ਹੋ ਗਈ। ਜਦਕਿ 4 ਮਜ਼ਦੂਰ ਜਖ਼ਮੀ ਹੋ ਗਏ ਹਨ। ਜਖ਼ਮੀਆਂ ਨੂੰ ਦੋਰਾਹਾ ਦੇ ਸਿੱਧੂ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮਜ਼ਦੂਰਾਂ ਵੱਲੋਂ ਮੁਆਵਜ਼ੇ ਦੀ ਮੰਗ: ਦੋਰਾਹਾ ਦੇ ਰਾਮਪੁਰ ਰੋਡ ਉਤੇ ਬਣੀ ਗ੍ਰੇਟ ਇੰਡੀਆ ਸਟੀਲ ਫੈਕਟਰੀ (Great India Steel Factory in Ludhiana) ਵਿਖੇ ਬੁਆਇਲਰ ਫਟ ਗਿਆ। ਇਸ ਧਮਾਕੇ ਵਿਚ 2 ਮਜਦੂਰਾਂ ਦੀ ਮੌਤ ਹੋ ਗਈ। 4 ਮਜ਼ਦੂਰ ਜਖ਼ਮੀ ਹੋ ਗਏ ਹਨ। ਫੈਕਟਰੀ ਅੰਦਰ ਰਹਿੰਦੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਰਾਤ ਸਮੇਂ ਕੁਆਰਟਰਾਂ ਵਿਚ ਸੌਂ ਰਹੇ ਸੀ ਤਾਂ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ। ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋ ਗਿਆ ਸੀ। ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਮਜਦੂਰਾਂ ਨੇ ਮੁਆਵਜੇ ਦੀ ਮੰਗ ਵੀ ਕੀਤੀ।
ਪੁਲਿਸ ਕਰ ਰਹੀ ਜਾਂਚ: ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਿੱਧੂ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਸਟੀਲ ਫੈਕਟਰੀ ਵਿਚ ਬੁਆਇਲਰ ਫਟ ਗਿਆ ਹੈ। ਪੁਲਿਸ ਟੀਮ ਤੁਰੰਤ ਮੌਕੇ ਉਤੇ ਗਈ। 2 ਮਜ਼ਦੂਰਾਂ ਨੇ ਲੁਧਿਆਣਾ ਐਸਪੀਐਸ ਹਸਪਤਾਲ (Ludhiana SPS Hospital) ਜਾ ਕੇ ਦਮ ਤੋੜ ਦਿੱਤਾ। ਜਦਕਿ 4 ਮਜ਼ਦੂਰ ਜਖ਼ਮੀ ਹਾਲਤ ਵਿੱਚ ਹਨ। ਉਨ੍ਹਾਂ ਕਿਹਾ ਕਿ ਫੋਰੇਂਸਿਕ ਟੀਮ ਵੀ ਬੁਲਾਈ ਗਈ ਹੈ। ਸੈਂਪਲ ਲਏ ਜਾਣਗੇ। ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ:- ਪੀੜਤ ਪਰਿਵਾਰਾਂ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਜਾਣਿਆ ਹਾਲ