ਲੁਧਿਆਣਾ: ਭਾਜਪਾ ਆਗੂ ਆਰ ਡੀ ਸ਼ਰਮਾ ਅਤੇ ਕਮਲ ਚੇਤਲੀ ਦੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਿਚ ਸ਼ਾਮਿਲ ਹੋਣ ਚਰਚਾ ਹੋ ਰਹੀ ਹੈ। ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਉਨ੍ਹਾਂ ਨੂੰ ਮਿਲਣ ਲਈ ਲੁਧਿਆਣਾ ਆਇਆ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਹ ਸਿਰਫ ਚਾਹ ਪੀਣ ਆਏ ਸੀ ਅਤੇ ਉਹਨਾਂ ਨੇ ਚਾਹੀ ਪੀ ਲਈ ਹੈ।
ਕਮਲ ਚੇਤਲੀ ਦਾ ਕਹਿਣਾ ਹੈ ਕਿ ਉਹ ਅਨਿਲ ਜੋਸ਼ੀ ਦੇ ਨਾਲ ਹਨ। ਉਨ੍ਹਾਂ ਨੇ ਕਿਹਾ ਕਿ ਅਨਿਲ ਜੋਸ਼ੀ ਦੇ ਨਾਲ ਇਕ ਮੀਟਿੰਗ (Meeting) ਹੋਵੇਗੀ ਫਿਰ ਉਸ ਤੋਂ ਬਾਅਦ ਹੀ ਅੰਤਿਮ ਫੈਸਲਾ ਹੋਵੇਗਾ। ਜਦੋਂ ਪੱਤਰਕਾਰਾਂ ਨੇ ਅਕਾਲੀ ਦਲ ਵਿਚ ਜਾਣ ਬਾਰੇ ਪ੍ਰਸ਼ਨ ਪੁੱਛਿਆ ਤਾਂ ਕਮਲ ਚੇਤਲੀ ਨੇ ਕਿਹਾ ਕਿ ਕੁੱਝ ਵੀ ਹੋ ਸਕਦਾ ਹੈ। ਬੀਜੇਪੀ ਆਗੂ ਚੇਤਲੀ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ, ਪੰਜਾਬੀਅਤ ਦੇ ਹੱਕ ਵਿਚ ਖੜ੍ਹੇ ਹਾਂ। ਉਨ੍ਹਾਂ ਨੇ ਸਾਫ ਕਿਹਾ ਹੈ ਕਿ ਸਾਡਾ ਜ਼ਮੀਰ ਅੰਦਰੋਂ ਮਰਿਆ ਹੋਇਆ ਨਹੀਂ ਹੈ।
ਇਸ ਮੌਕੇ ਆਰ ਡੀ ਸ਼ਰਮਾ ਦਾ ਕਹਿਣਾ ਹੈ ਕਿ ਅਸੀਂ ਸਾਰੇ ਅਨਿਲ ਜੋਸ਼ੀ ਦੇ ਨਾਲ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੀ ਲੀਡਰਸ਼ਿਪ ਕਮਜ਼ੋਰ ਬੰਦਿਆ ਦੇ ਹੱਥ ਵਿਚ ਜਾਣ ਨਾਲ ਪਾਰਟੀ ਦਾ ਇਹ ਹਾਲ ਹੋਇਆ ਹੈ। ਉਨ੍ਹਾਂ ਨੇ ਕਿਹਾ ਅਸੀਂ ਹਮੇਸ਼ਾ ਪੰਜਾਬ ਦੇ ਨਾਲ ਹਾਂ।
ਇਹ ਵੀ ਪੜੋ:ਸਿੱਧੂ ਦੀ ਕੋਠੀ ਦਾ ਘਿਰਾਓ: ਪੁਲਿਸ ਤੇ ਬੀਜੇਪੀ ਵਰਕਰਾਂ ’ਚ ਧੱਕਾਮੁੱਕੀ