ਲੁਧਿਆਣਾ: ਮੁੱਖ ਮੰਤਰੀ ਚੰਨੀ ਦੇ ਕਰੀਬੀ ’ਤੇ ਹੋਈ ਛਾਪੇਮਾਰੀ ਦਾ ਮਾਮਲਾ (ED raid on relatives of CM channi) ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਜਿੱਥੇ ਬਿਕਰਮ ਮਜੀਠੀਆ ਵੱਲੋਂ ਈਡੀ ਰੇਡ ’ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਉਥੇ ਹੀ ਦੂਜੇ ਪਾਸੇ ਲੁਧਿਆਣਾ ਵਿੱਚ ਵੀ ਲੀਡਰ ਇੱਕ ਦੂਜੇ ਦੇ ਖਿਲਾਫ਼ ਜੰਮ ਕੇ ਵਰ੍ਹ ਰਹੇ ਹਨ।
ਇੱਕ ਪਾਸੇ ਜਿੱਥੇ ਕਾਂਗਰਸ ਨੇ ਇਸ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਇਹ ਰਾਜਨੀਤਿਕ ਬਦਲਾਖੋਰੀ ਦਾ ਨਤੀਜਾ ਹੈ ਉਥੇ ਹੀ ਦੂਜੇ ਪਾਸੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਜੇਕਰ ਅਕਸ਼ ਸਾਫ਼ ਸੁਥਰਾ ਹੈ ਤਾਂ ਈਡੀ ਦੇ ਸ਼ਿਕੰਜੇ ਤੋਂ ਕਿਉਂ ਡਰ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਹਾਲੇ ਹੋਰ ਕਈ ਵੱਡੇ ਅਜਿਹੇ ਲੀਡਰ ਹਨ ਜਿੰਨ੍ਹਾਂ ਨੇ ਅਰਬਾਂ ਰੁਪਏ ਦਾ ਗਬਨ ਕੀਤਾ ਹੈ ਅਤੇ ਉਨ੍ਹਾਂ ’ਤੇ ਵੀ ਡੀ ਦਾ ਸ਼ਿਕੰਜਾ ਕੱਸਣਾ ਚਾਹੀਦਾ ਹੈ।
ਕਾਂਗਰਸ ਨੇ ਕਿਹਾ ਸਿਆਸੀ ਬਦਲਾਖੋਰੀ
ਲੁਧਿਆਣਾ ਤੋਂ ਕਾਂਗਰਸ ਦੇ ਬੁਲਾਰੇ ਕੁਲਦੀਪ ਵੈਦ ਨੇ ਕਿਹਾ ਕਿ ਜੋ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਉਹ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਭਾਜਪਾ ਇੱਕ ਜਾਂਚ ਏਜੰਸੀ ਦੀ ਵਰਤੋਂ ਕਰਕੇ ਇਹ ਸਭ ਕਰਵਾ ਰਹੀ ਹੈ
ਭਾਜਪਾ ਨੇ ਕਿਹਾ ਹਾਲੇ ਹੋਰ ਨਾਮ
ਉੱਥੇ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਗਈਆਂ ਛਾਪੇਮਾਰੀਆਂ ਨੂੰ ਲੈ ਕੇ ਭਾਜਪਾ ਨੇ ਕਿਹਾ ਹੈ ਕਿ ਜੇਕਰ ਅਕਸ਼ ਸਾਫ਼ ਹੋਵੇ ਤਾਂ ਛਾਪੇਮਾਰੀਆਂ ਤੋਂ ਡਰਨਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਜੋ ਇਮਾਨਦਾਰ ਆਗੂਾ ਹੈ ਉਨ੍ਹਾਂ ਨੂੰ ਛਾਪੇਮਾਰੀਆਂ ਤੋਂ ਫ਼ਰਕ ਨਹੀਂ ਪੈਂਦਾ। ਨਾਲ ਹੀ ਉਨ੍ਹਾਂ ਕਿਹਾ ਕਿ ਆਮ ਵਿਅਕਤੀ ਦੇ ਘਰੋਂ ਪੰਜ ਹਜ਼ਾਰ ਨਹੀਂ ਬਰਾਮਦ ਹੁੰਦੇ ਜਦਕਿ ਇੱਥੇ ਕਰੋੜਾਂ ਰੁਪਇਆ ਬਰਾਮਦ ਹੋਇਆ ਹੈ।
ਭਾਜਪਾ ਆਗੂ ਨੇ ਕਿਹਾ ਕਿ ਚੰਨੀ ਕਿਉਂ ਘਬਰਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਭ੍ਰਿਸ਼ਟਾਚਾਰ ’ਚ ਲਿਪਤ ਹੈ ਅਤੇ ਈਡੀ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਸਗੋਂ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਹੈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਘਰ ਹਾਲੇ ਤੱਕ ਕਿਉਂ ਰੇਡ ਨਹੀਂ ਹੋਈ ਉਨ੍ਹਾਂ ਕਿਹਾ ਕਿ ਜੋ ਇਮਾਨਦਾਰ ਹਨ ਉਨ੍ਹਾਂ ਦੇ ਘਰ ਕਿਉਂ ਰੇਡ ਨਹੀਂ ਹੋਈ।
ਆਪ ਨੇ ਕਿਹਾ ਈਡੀ ਸ਼ਿਕਾਰੀ
ਉਧਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਇੱਕ ਸ਼ਿਕਾਰੀ ਹੈ ਜੋ ਉਨ੍ਹਾਂ ਦਾ ਸ਼ਿਕਾਰ ਕਰਦਾ ਹੈ ਜੋ ਭ੍ਰਿਸ਼ਟਾਚਾਰ ਫੈਲਾਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਭਾਜਪਾ ਨੂੰ ਇਸ ਦੀ ਨਾਜਾਇਜ਼ ਵਰਤੋਂ ਨਹੀਂ ਕਰਨੀ ਚਾਹੀਦੀ ਪਰ ਲੁਧਿਆਣਾ ਦੇ ਵਿੱਚ ਵੀ ਕਈ ਅਜਿਹੇ ਲੋਕ ਹਨ ਜਿੰਨ੍ਹਾਂ ਨੇ ਭ੍ਰਿਸ਼ਟਾਚਾਰ ਦੀ ਹੱਦਾਂ ਪਾਰ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ: ਚੰਨੀ ਸਮੇਤ ਕਾਂਗਰਸ ਦੇ ਵੱਡੇ ਲੀਡਰਾਂ ਦੀ ਮਾਈਨਿੰਗ ਮਾਫੀਆ ’ਚ ਸੀ ਸ਼ਮੂਲੀਅਤ- ਕੈਪਟਨ