ਲੁਧਿਆਣਾ : ਲੁਧਿਆਣਾ (Ludhiana) ਦੇ ਵਿੱਚ ਲੱਗੇ ਬੋਰਡਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਸਵਾਲ ਖੜੇ ਕੀਤੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ (Shiromani Akali Dal senior leader Mahesh Inder Grewal) ਨੇ ਕਿਹਾ ਹੈ ਕਿ ਵਿਗਿਆਪਨ ਦੇ ਨਾਂ 'ਤੇ ਲੁਧਿਆਣਾ ਦੇ ਵਿੱਚ ਕਾਰਪੋਰੇਸ਼ਨ ਅਤੇ ਠੇਕੇਦਾਰਾਂ ਨੇ ਮਿਲ ਕੇ ਵੱਡਾ ਘਪਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰਾਨ ਜਿਸ ਵਿਗਿਆਪਨ ਬਠਿੰਡਾ ਠੇਕਾ ਠੇਕੇਦਾਰ ਨੂੰ 2 ਕਰੋੜ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਦਿੱਤਾ ਗਿਆ ਸੀ ਉਸ ਨੂੰ ਕੋਰੋਨਾ ਦੇ ਨਾਂ ਉੱਤੇ ਸਿਰਫ਼ ਇੱਕ ਸਾਲ ਨਹੀਂ ਸਗੋਂ 7 ਸਾਲ ਲਈ ਰਿਆਇਤ ਦਿੱਤੀ ਗਈ। ਉਨ੍ਹਾਂ ਕਿਹਾ ਕਿ 23 ਕਰੋੜ ਦੀ ਥਾਂ ਠੇਕੇਦਾਰ ਨੂੰ 9 ਕਰੋੜ ਦੀ ਰਿਆਇਤ ਦਿੱਤੀ ਗਈ, ਉਨ੍ਹਾਂ ਕਿਹਾ ਕਿ ਨਿਯਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ।
ਇਸ ਦੌਰਾਨ ਜਦੋਂ ਮਹੇਸ਼ ਇੰਦਰ ਗਰੇਵਾਲ ਨੇ ਸਵਾਲ ਕੀਤਾ ਗਿਆ ਕਿ ਜੋ ਹੋਲਡਿੰਗ ਦਾ ਠੇਕਾ ਸੀ ਉਹ ਕਿਸੇ ਅਕਾਲੀ ਦਲ ਦੇ ਨੇਤਾ ਨੂੰ ਹੀ ਦਿੱਤਾ ਗਿਆ ਸੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਹੋਵੇ ਜੋ ਕੰਮ ਗੈਰਕਾਨੂੰਨੀ ਹੈ ਉਹ ਇਸ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਬਕਾਇਦਾ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਦੱਸ ਚੁੱਕੇ ਨੇ, ਗਰੇਵਾਲ ਨੇ ਕਿਹਾ ਕਿ ਕੰਪਨੀ ਨੇ ਆਪਣੇ 50 ਫੀਸਦੀ ਬੋਰਡ ਤਾਂ ਵਿਦਡਰਾ ਕਰ ਲਏ ਪਰ ਮੁੱਖ ਥਾਵਾਂ ਆਪਣੇ ਕੋਲ ਰੱਖ ਲਈਆਂ।
ਉਨ੍ਹਾਂ ਕਿਹਾ ਕਿ ਹੁਣ ਕਾਰਪੋਰੇਸ਼ਨ ਮੁਫ਼ਤ ਵਿੱਚ ਇਹ ਸਰਕਾਰ ਦੇ ਵਿਗਿਆਪਨ ਦੇ ਰਿਹਾ ਹੈ ਜਦੋਂ ਕੇ ਇਕ ਯੂਨੀਪੋਲ ਦੀ ਮਹੀਨੇ ਦੀ ਕੀਮਤ 16 ਹਜ਼ਾਰ ਰੁਪਏ ਹੈ ਉਨ੍ਹਾਂ ਕਿਹਾ ਕਿ ਇਸ ਮੁਦੇ ਤੇ ਅਕਾਲੀ ਦਲ ਚੁੱਪ ਨਹੀਂ ਬੈਠੇਗਾ।
ਉਧਰ ਅਕਾਲੀ ਦਲ ਕੌਂਸਲਰ ਗਿਆਸਪੁਰਾ ਨੇ ਕਿਹਾ ਕਿ ਨਗਰ ਨਿਗਮ ਘਪਲਿਆਂ ਦਾ ਗੜ ਬਣ ਗਿਆ, ਉਨ੍ਹਾਂ ਕਿਹਾ ਕਿ ਸੜਕ ਬਣਾਉਣ ਵਾਲੀਆਂ ਟਾਈਲਾਂ 'ਚ ਘਪਲੇਬਾਜ਼ੀ ਹੋ ਰਹੀ ਹੈ, ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਅਤੇ ਇਮਪਰੂਵਮੈਂਟ ਟਰਸਟ ਵੱਡੇ ਘਪਲੇ ਕਰ ਰਿਹਾ।
ਇਹ ਵੀ ਪੜ੍ਹੋ: 'ਡਰਾਈਵਿੰਗ ਲਾਇਸੈਂਸ ਜਾਰੀ ਕਰਨ 'ਚ ਦੇਰੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ'
ਹਾਲਾਂਕਿ ਇਸ ਸਬੰਧੀ ਜਦੋਂ ਅਸੀਂ ਮੁੱਖ ਮੰਤਰੀ ਆਸ਼ੂ ਦੀ ਪਤਨੀ ਅਤੇ ਕੌਂਸਲਰ ਮਮਤਾ ਆਸ਼ੂ ਜਿਸ ਨੂੰ ਲੈ ਕੇ ਅਕਾਲੀ ਦਲ ਨੇ ਇਲਜ਼ਾਮ ਲਗਾਏ ਹਨ, ਉਨ੍ਹਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਤੱਕ ਨਹੀਂ ਚੁੱਕਿਆ।