ਲੁਧਿਆਣਾ: ਥਰੀਕੇ ਦੇ ਵਿੱਚ ਦੀਪ ਸਿੱਧੂ ਦੇ ਭਰਾ ਦੇ ਘਰ ਦੀਪ ਸਿੱਧੂ ਦੀ ਅੰਤਿਮ ਅਰਦਾਸ ਹਈ। ਇਸ ਦੌਰਾਨ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਦੀਪ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਉਨ੍ਹਾਂ ਦੇ ਕਈ ਚਾਹੁਣ ਵਾਲੇ ਫ਼ਿਲਮਾਂ ’ਚ ਕੰਮ ਕਰਨ ਵਾਲੇ ਵੀ ਪਹੁੰਚੇ। ਹਾਲਾਂਕਿ ਦੀਪ ਸਿੱਧੂ ਦੇ ਅੰਤਿਮ ਅਰਦਾਸ ਤੇ ਭੋਗ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਪਾਏ ਜਾ ਰਹੇ ਹਨ, ਪਰ ਲੁਧਿਆਣਾ ਦੇ ਵਿਚ ਹੀ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਭਰਾ ਦੇ ਘਰ ਵੀ ਦੀਪ ਸਿੱਧੂ ਦੀ ਅੰਤਮ ਅਰਦਾਸ ਦੀਆਂ ਰਸਮਾਂ ਨਿਭਾਈਆਂ ਗਈਆਂ ਹਨ।
ਇਹ ਵੀ ਪੜੋ: Bikram Majithia Drug case: ਮੁਹਾਲੀ ਕੋਰਟ ’ਚ ਬਿਕਰਮ ਮਜੀਠੀਆ ਨੇ ਕੀਤਾ ਸਰੰਡਰ
ਇਸ ਦੌਰਾਨ ਦੀਪ ਸਿੱਧੂ ਦੇ ਮਾਸੜ ਨੇ ਦੱਸਿਆ ਕਿ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋਏ ਨੇ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਅਜਿਹੀ ਸ਼ਖ਼ਸੀਅਤ ਸੀ ਜਿਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਨੇ ਕਿਹਾ ਕਿ ਪਰਿਵਾਰ ਹਾਲੇ ਤੱਕ ਇਸ ਦੁੱਖ ਵਿੱਚੋਂ ਨਹੀਂ ਨਿਕਲ ਸਕਿਆ ਹੈ ਉਨ੍ਹਾਂ ਨੇ ਵੀ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਤਾਂ ਜੋ ਸਾਰਾ ਸੱਚ ਸਭ ਦੇ ਸਾਹਮਣੇ ਆ ਸਕੇ।
ਉਧਰ ਦੂਜੇ ਪਾਸੇ ਮਸ਼ਹੂਰ ਪੰਜਾਬੀ ਫ਼ਿਲਮ ਅਦਾਕਾਰ ਹੌਬੀ ਧਾਲੀਵਾਲ ਵੀ ਦੀਪ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਅਫ਼ਸੋਸ ਜ਼ਾਹਿਰ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ ਅਤੇ ਅੰਤਿਮ ਅਰਦਾਸ ਚ ਸ਼ਾਮਿਲ ਹੋਏ ਬੀਤੇ ਦਿਨੀਂ ਹੀ ਹੌਬੀ ਧਾਲੀਵਾਲ ਭਾਜਪਾ ਚ ਸ਼ਾਮਿਲ ਹੋਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦੀਪ ਸਿੱਧੂ ਨੇ ਆਪਣੀ ਫ਼ਿਲਮ ਚੋਂ ਵੀ ਕੱਢ ਦਿੱਤਾ ਸੀ ਇਸ ਦੌਰਾਨ ਹੌਬੀ ਧਾਲੀਵਾਲ ਦੇ ਕਈ ਬਿਆਨ ਵੀ ਸਾਹਮਣੇ ਆਏ ਸਨ ਪਰ ਅੱਜ ਹੌਬੀ ਧਾਲੀਵਾਲ ਨੇ ਕਿਹਾ ਕਿ ਦੀਪ ਸਿੱਧੂ ਮੇਰਾ ਭਰਾ ਸੀ ਉਹ ਸਾਰੀ ਉਮਰ ਉਸ ਨੂੰ ਮਿਸ ਕਰਨਗੇ।
ਇਹ ਵੀ ਪੜੋ: ਦੀਪ ਸਿੱਧੂ ਦੀ ਅੰਤਮ ਅਰਦਾਸ ’ਚ ਸ਼ਾਮਲ ਹੋਣ ਲਈ ਮਾਝੇ ਤੋਂ ਹਜ਼ਾਰਾਂ ਦਾ ਇਕੱਠ ਰਵਾਨਾ
ਉਨ੍ਹਾਂ ਕਿਹਾ ਕਿ ਸਿਰਫ ਉਨ੍ਹਾਂ ਦਾ ਰਿਸ਼ਤਾ ਫ਼ਿਲਮਾਂ ਤਕ ਹੀ ਸੀਮਿਤ ਨਹੀਂ ਸੀ ਆਖਰੀ ਵਾਰ ਉਨ੍ਹਾਂ ਦੀ ਮੁਲਾਕਾਤ ਦਿੱਲੀ ਚ ਹੋਈ ਸੀ ਅਤੇ ਫੋਨ ਤੇ ਅਕਸਰ ਗੱਲ ਹੁੰਦੀ ਰਹਿੰਦੀ ਸੀ ਪਰ ਨਹੀਂ ਪਤਾ ਸੀ ਕਿ ਉਹ ਇਸ ਕਦਰ ਦੁਨੀਆਂ ਤੋਂ ਰੁਖ਼ਸਤ ਹੋ ਜਾਣਗੇ।