ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ (Simerjit Bains) ਆਪਣੇ ਗਿੱਲ ਹਲਕੇ ਤੋਂ ਉਮੀਦਵਾਰ ਸੰਨੀ ਕੈਂਥ ਲਈ ਚੋਣ ਪ੍ਰਚਾਰ ਕਰਨ ਲਈ ਰੋਡ ਸ਼ੋਅ ਕੱਢਿਆ, ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਬੈਂਸ ਨੇ ਅਰਵਿੰਦ ਕੇਜਰੀਵਾਲ ਨੂੰ ਝੂਠਾ ਦੱਸਿਆ।
ਸਿਮਰਨਜੀਤ ਬੈਂਸ ਨੇ ਕਿਹਾ ਕਿ ਉਸ ਨੇ ਕਿਹਾ ਸੀ ਕਿ ਵਿੱਦਿਆ ਵਿਧਾਨ ਸਭਾ ਚੋਣਾਂ ਜੋ ਪੰਜਾਬ ਦੇ ਪਾਣੀ ਦਾ ਪੈਸਾ ਦੇਣਗੇ ਪਰ ਨਹੀਂ ਦਿੱਤਾ ਉਨ੍ਹਾਂ ਕਿਹਾ ਸੁਪਰੀਮ ਕੋਰਟ ਨੇ ਪੈਸਾ ਦੇਣ ਤੋਂ ਮਨ੍ਹਾ ਨਹੀਂ ਕੀਤਾ। ਉੱਥੇ ਹੀ ਜਦੋਂ ਉਨ੍ਹਾਂ ਨੂੰ ਕਿਸ ਪਾਰਟੀ ਦੇ ਨਾਲ ਗੱਠਜੋੜ ਹੋਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਨਤੀਜਿਆਂ ਨੂੰ ਵੇਖਦਿਆਂ ਇਸ ਸਬੰਧੀ ਲੋਕ ਇਨਸਾਫ਼ ਪਾਰਟੀ ਫੈਸਲਾ ਲਵੇਗੀ ਕਿਉਂਕਿ ਇਸ ਵਾਰ ਇੱਕ ਇੱਕ ਵਿਧਾਇਕ ਸਰਕਾਰ ਬਣਾਉਣ 'ਚ ਮਾਅਨੇ ਰੱਖਦਾ ਹੈ।
ਇਸ ਦੌਰਾਨ ਜਦੋਂ ਰਵਨੀਤ ਬਿੱਟੂ ਵੱਲੋਂ ਦਿੱਤੇ ਬਿਆਨ ਸੰਬੰਧੀ ਸਿਮਰਜੀਤ ਬੈਂਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਲੀਡਰਾਂ ਨੂੰ ਅਜਿਹੀ ਗੱਲ ਕਰਨੀ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗੱਲ ਵਿੱਚ ਕੋਈ ਦੋਰਾਇ ਨਹੀਂ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਸਕਰੈਪ ਮਾਲ ਹੀ ਇਕੱਠਾ ਕੀਤਾ ਹੈ। ਜਿਨ੍ਹਾਂ ਨੂੰ ਕਾਂਗਰਸ ਨੇ ਨਕਾਰਿਆ ਸੀ ਉਨ੍ਹਾਂ ਨੂੰ ਕੇਜਰੀਵਾਲ ਨੇ ਟਿਕਟਾਂ ਦੇ ਦਿੱਤੀਆਂ। ਸਿਮਰਜੀਤ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਹਮੇਸ਼ਾ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਦੀ ਰਹੀ ਹੈ ਅਤੇ ਲੜਦੀ ਰਹੇਗੀ ਭਾਰਤ ਤੇ ਪੰਜਾਬ ਦੇ ਹਿੱਤਾਂ ਦੀ ਜੋ ਗੱਲ ਕਰੇਂਗਾ ਉਸ ਪਾਰਟੀ ਨੂੰ ਹੀ ਸਮਰਥਨ ਦੇਵੇਗੀ।
ਇਹ ਵੀ ਪੜ੍ਹੋ: ਕਿਸਾਨਾਂ ਦੇ ਵਿਰੋਧ ਤੇ ਮੁੱਖ ਮੰਤਰੀ ਚੰਨੀ ਦੇ ਚੌਪਰ ਮਾਮਲੇ ’ਚ ਕੇਂਦਰੀ ਰੇਲ ਮੰਤਰੀ ਦਾ ਵੱਡਾ ਬਿਆਨ