ਖੰਨਾ : ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵਲੋਂ ਸਫਾਈ ਮੁਹਿੰਮ ਤੇ ਰੁੱਖ ਲਗਾ ਕੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀ 66ਵੀ ਜੈਅੰਤੀ ਮਨਾਈ ਗਈ। “ਧਰਮ ਜੋਡ਼ਤਾ ਹੈ ਤੋਡ਼ਤਾ ਨਹੀਂ” ..”ਧਰਤੀ ਲਈ ਵਰਦਾਨ ਬਣੀਏ ਤੇ ਧਰਤੀ ਨੂੰ ਸਵਰਗ ਬਣਾਈਏ”. .”ਏਕ ਕੋ ਜਾਣੋ ਏਕ ਕੋ ਮਾਨੋ ਏਕ ਹੋ ਜਾਓ” ਪਿਆਰ, ਨਮਰਤਾ, ਅਤੇ ਸਹਿਨਸ਼ੀਤਲਾ ਦੇ ਪੁੰਜ , ਮਨੁੱਖਤਾ ਦੀ ਭਲਾਈ ਲਈ ਸਮਰਪਿਤ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਾਹਾਰਾਜ ਦੇ ਜੀਵਨ ਤੋਂ ਪ੍ਰੇਣਨਾ ਲੈਂਦੇ ਹੋਏ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵਲੋਂ ਸਫਾਈ ਅਤੇ ਰੁੱਖ ਲਗਾਓ ਮੁਹਿੰਮ ਸ਼ੁਰੂ ਕੀਤੀ ਗਈ।
ਹਰ ਸਾਲ ਦੀ ਤਰ੍ਹਾਂ ਹੋਰ ਥਾਵਾਂ ਤੋਂ ਇਲਾਵਾ ਦੇਸ਼ ਦੇ 2266 ਹਸਪਤਾਲਾਂ ਦੀ ਸਫਾਈ ਕੀਤੀ ਗਈ। ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਖੰਨਾ ਦੇ ਸ਼ਰਧਾਲੂਆਂ ਵਲੋਂ ਸਿਵਲ ਹਸਪਤਾਲ ਖੰਨਾ ਵਿੱਖੇ ਸਫਾਈ ਕਰਨ ਤੋਂ ਇਲਾਵਾ ਸੰਤ ਨਿਰੰਕਾਰੀ ਭਵਨ ਖੰਨਾ ਵਿੱਖੇ ਰੁੱਖ ਲਗਾਓ ਅਭਿਆਨ ਦਾ ਉਦਘਾਟਨ ਮਾਨਯੋਗ ਤੇਜਿੰਦਰ ਸਿੰਘ ਸੰਧੂ ਐਸ.ਪੀ. (ਹੈਡ ਕੁਆਟਰ) ਵਲੋਂ ਕੀਤਾ ਗਿਆ।
ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਾਹਾਰਾਜ ਵਲੋਂ 2010 ਤੋਂ ਚਲਾਈ ਜਾ ਰਹੀ ਸੰਸਥਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵਲੋਂ ਸਿਖਿਆ ਖੇਡਾਂ ਤੇ ਲੋੜਵੰਦਾਂ ਨੂੰ ਫੀਸਾਂ ਪੈਨਸ਼ਨਾ ਆਦਿ ਦੇ ਕੇ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ।
ਇਸ ਮੁਹਿੰਮ ਵਿੱਚ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਖੰਨਾ ਦੇ ਪੂਰਵ ਸੰਯੋਜਕ ਸਤਨਾਮ ਕੌਰ ਜੀ, ਇੰਚਾਰਜ ਮਨਪ੍ਰੀਤ ਕੌਰ ਅਤੇ ਸੰਤ ਨਿਰੰਕਾਰੀ ਸੇਵਾਦਲ ਬ੍ਰਾਂਚ ਖੰਨਾ ਦੇ ਸੰਚਾਲਕ ਵਿਨੋਦ ਕੁਮਾਰ ਗੁਲਾਟੀ ਦੀ ਅਗਵਾਹੀ ਹੇਠਾਂ ਨਿਰੰਕਾਰੀ ਸ਼ਰਧਾਲੂਆਂ ਨੇ ਵੱਧ ਚੜ੍ਹ ਕੇ ਕੇ ਯੋਗਦਾਨ ਪਾਇਆ। ਇਸ ਮੌਕੇ ਸ਼ਹਿਰ ਦੇ ਹੋਰਨਾਂ ਪਤਵੰਤੇ ਸੱਜਣਾ ਤੋਂ ਇਲਾਵਾ ਧਰਮਿੰਦਰ ਸਿੰਘ ਰੂਪ ਰਾਏ ਵੀ ਸ਼ਾਮਿਲ ਹੋਏ।