ਲੁਧਿਆਣਾ:ਕਾਂਗਰਸ ਅਤੇ ਪੰਜਾਬ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕੈਬਿਨਟ ਮੰਤਰੀ ਵਿਜੈਇੰਦਰ ਸਿੰਗਲਾ ਕਾਂਗਰਸ ਦੇ ਦਾਖਾ ਤੋਂ ਉਮੀਦਵਾਰ ਕੈਪਟਨ ਸੰਧੂ ਅਤੇ ਕਈ ਵੱਡੇ ਕਾਂਗਰਸੀ ਲੀਡਰ ਮੌਜੂਦ ਰਹੇ।
ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਕੇਕੇ ਬਾਵਾ ਨੇ ਦੱਸਿਆ ਕਿ ਬਾਬਾ ਬੰਦਾ ਬਹਾਦਰ ਜੀ ਸਿੱਖ ਇਤਿਹਾਸ ਵਿੱਚ ਅਹਿਮ ਥਾਂ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨਾਂ ਬਦਲ ਕੇ ਬਾਬਾ ਬੰਦਾ ਬਹਾਦਰ ਯੂਨੀਵਰਸਿਟੀ ਕਰਨ ਦੀ ਕਈ ਸਾਲਾਂ ਤੋਂ ਮੰਗ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਬਾਬਾ ਬੰਦਾ ਬਹਾਦਰ ਜੀ ਦੀਆਂ ਜਿੱਤਾਂ ਨੂੰ ਕਿਤਾਬਾਂ ਵਿੱਚ ਸ਼ਾਮਿਲ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਹਾਰੀਆਂ ਹੋਈਆਂ ਜਿੱਤਾਂ ਦਾ ਤਾਂ ਜ਼ਿਕਰ ਕੀਤਾ ਗਿਆ ਹੈ ਪਰ ਜੋ ਜਿੱਤਾਂ ਸਿੱਖ ਰਾਜ ਸਮੇਂ ਜਿੱਤੀਆਂ ਗਈਆਂ ਉਨ੍ਹਾਂ ਦਾ ਜ਼ਿਕਰ ਹੀ ਨਹੀਂ ਹੈ।
ਇਹ ਵੀ ਪੜੋ: ਕਸ਼ਮੀਰ ਵਿੱਚ ਲਗਾਤਾਰ ਤੀਜਾ ਅੱਤਵਾਦੀ ਹਮਲਾ, 2 ਜਖ਼ਮੀ
ਉਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਕੈਬਿਨਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਵੀ ਕਿਹਾ ਕਿ ਬਾਬਾ ਬੰਦਾ ਬਹਾਦਰ ਜੀ ਦੇ ਸਿੱਖ ਇਤਿਹਾਸ ਅਤੇ ਕੌਮ ਲਈ ਦਿੱਤੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਜਿੱਤਾਂ ਨੂੰ ਇਤਿਹਾਸ 'ਚ ਸ਼ਾਮਿਲ ਕਰਨਾ ਹੈ ਕਿਤਾਬਾਂ ਵਿੱਚ ਦਰਜ ਕਰਵਾਉਣਾ ਹੈ ਤਾਂ ਜੇ ਲਿਖਤੀ 'ਚ ਦੇ ਦਿੱਤਾ ਜਾਂਦਾ ਹੈ ਤਾਂ ਉਹ ਜ਼ਰੂਰ ਇਸ ਸਬੰਧੀ ਕਦਮ ਚੁੱਕਣਗੇ।