ETV Bharat / state

ਮੰਦੀ ਤੋਂ ਬਾਅਦ ਆਟੋ ਮੋਬਾਈਲ ਸੈਕਟਰ 'ਚ ਆਈ ਤੇਜ਼ੀ, ਕਾਰਾਂ ਦੀ ਵਧੀ ਡਿਮਾਂਡ - Corona effect on automobile sector

ਲੌਕਡਾਊਨ ਤੋਂ ਬਾਅਦ ਕਈ ਉਦਯੋਗ ਮੰਦੀ ਦੀ ਮਾਰ ਝੱਲ ਰਹੇ ਹਨ ਪਰ ਇਸ ਦੇ ਉਲਟ ਕਾਰਾਂ ਦੀ ਵਿਕਰੀ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਲੋਕ ਆਪਣੀ ਸੁਰੱਖਿਆ ਲਈ ਕਾਰਾਂ ਖ਼ਰੀਦ ਰਹੇ ਹਨ।

Automobile sector is growing after recession, sale increases
ਮੰਦੀ ਤੋਂ ਬਾਅਦ ਆਟੋ ਮੋਬਾਈਲ ਸੈਕਟਰ 'ਚ ਆਈ ਤੇਜ਼ੀ, ਕਾਰਾਂ ਦੀ ਵਧੀ ਡਿਮਾਂਡ
author img

By

Published : Jul 10, 2020, 1:26 PM IST

ਲੁਧਿਆਣਾ: ਕੋਰੋਨਾ ਵਾਇਰਸ ਦੇ ਚਲਦਿਆਂ ਲੌਕਡਾਊਨ ਭਾਵੇਂ ਖੁੱਲ੍ਹ ਗਿਆ ਹੈ ਪਰ ਲੋਕ ਅਕਸਰ ਮੰਦੀ ਦੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਹਨ। ਫੈਕਟਰੀ ਵਾਲੇ ਆਖਦੇ ਹਨ ਲੇਬਰ ਦੀ ਕਮੀ ਹੈ ਅਤੇ ਦੁਕਾਨਦਾਰ ਕੰਮ ਨਾ ਹੋਣ ਦੀ ਦੁਹਾਈ ਦਿੰਦੇ ਹਨ ਪਰ ਇਸ ਸਭ ਦੇ ਬਾਵਜੂਦ ਕਾਰਾਂ ਦੀ ਵਿਕਰੀ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ।

ਵੇਖੋ ਵੀਡੀਓ

ਇਸ ਸਬੰਧੀ ਜਦ ਕਾਰ ਖਰੀਦਣ ਆਏ ਗਾਹਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਸੁਰੱਖਿਆ ਲਈ ਉਹ ਕਾਰ ਖ਼ਰੀਦ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਕੈਬ ਕਰਨਾ ਕਾਫੀ ਜੋਖਮ ਭਰਿਆ ਹੁੰਦਾ ਹੈ। ਇਸ ਕਰਕੇ ਉਹ ਆਪਣੀ ਕਾਰ ਖਰੀਦ ਰਹੇ ਹਨ।

ਉਧਰ ਦੂਜੇ ਪਾਸੇ ਇਸ ਸਬੰਧ ਵਿੱਚ ਕਾਰ ਕੰਪਨੀ ਦੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕਾਰਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਾਂ ਦੇ ਮਾਡਲ B4 ਤੋਂ B6 ਵਿੱਚ ਆਉਣ ਕਾਰਨ ਕਾਰਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ ਪਰ ਕਰੋਨਾ ਵਾਇਰਸ ਦੇ ਚਲਦਿਆਂ ਲੋਕ ਆਪਣੀ ਸੁਰੱਖਿਆ ਲਈ ਨਵੀਆਂ ਜਾ ਪੁਰਾਣੀਆਂ ਕਾਰਾਂ ਖ਼ਰੀਦ ਰਹੇ ਹਨ।

ਇਹ ਵੀ ਪੜ੍ਹੋ: ਯੈੱਸ ਬੈਂਕ 'ਚ 1760 ਕਰੋੜ ਰੁਪਏ ਤੱਕ ਨਿਵੇਸ਼ ਕਰੇਗਾ ਐਸਬੀਆਈ

ਉਨ੍ਹਾਂ ਇਹ ਵੀ ਦੱਸਿਆ ਕਿ ਕੁੱਝ ਬੈਂਕਾਂ ਨੇ ਆਪਣੇ ਵਿਆਜ ਦਰ ਵਿੱਚ ਵੀ ਕੁੱਝ ਕਮੀ ਕੀਤੀ ਹੈ ਅਤੇ ਕੁੱਝ ਕੁ ਫਾਇਨਾਂਸ ਕੰਪਨੀਆ ਉਨ੍ਹਾਂ ਲੋਕਾਂ ਦੀਆਂ ਕਿਸ਼ਤਾ ਵੀ ਮੁਆਫ਼ ਕਰ ਰਹੀਆਂ ਹਨ, ਜਿਨ੍ਹਾਂ ਨੇ ਕੋਵਿਡ ਦੌਰਾਨ ਆਪਣੀ ਨੌਕਰੀ ਗੁਆਈ ਹੈ।

ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਘਾਟੇ ਵੱਲ ਜਾ ਰਿਹਾ ਆਟੋ ਮੋਬਾਇਲ ਸੈਕਟਰ ਮੁੜ ਤੋਂ ਰਫ਼ਤਾਰ ਫੜਨ ਲੱਗਾ ਹੈ। ਕਾਰਾਂ ਦੀ ਵਿਕਰੀ ਵਧਣ ਲੱਗੀ ਹੈ ਅਤੇ ਬੈਂਕ ਵੱਲੋਂ ਵੀ ਗ੍ਰਾਹਕਾਂ ਨੂੰ ਛੋਟਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਲੋਕ ਫਾਇਦਾ ਲੈ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.