ਲੁਧਿਆਣਾ: ਪੰਜਾਬ ਵਿੱਚ ਜ਼ੁਰਮ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਇਸੇ ਤਰ੍ਹਾਂ ਹੀ ਲੁਧਿਆਣਾ ਦੇ ਉਪਕਾਰ ਨਗਰ ਇਲਾਕੇ 'ਚ ਪ੍ਰਾਪਰਟੀ ਡੀਲਰ 'ਤੇ ਹਮਲਾ ਕਰਕੇ ਉਸ ਦੀ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਪ੍ਰਾਪਰਟੀ ਡੀਲਰ ਦੇ ਪਿਤਾ ਅਤੇ ਪਤਨੀ ਵੀ ਕਾਰ ਵਿੱਚ ਮੌਜੂਦ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਮੁਲਜ਼ਮਾਂ ਨੇ ਕਾਰ ਵਿੱਚੋਂ ਉਤਾਰ ਦਿੱਤਾ। ਮੁਲਜ਼ਮਾਂ ਨੇ ਔਰਤ ਦੇ ਗਹਿਣੇ ਅਤੇ ਮੋਬਾਈਲ ਫੋਨ ਲੁੱਟ ਲਿਆ।
ਜਿਸ ਸੰਬੰਧੀ ਪੀੜਤ ਨੇ ਸਾਰੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਸ ਰਾਤ ਕਿਵੇਂ ਲੁਟੇਰਿਆਂ ਨੇ ਬੇਖੌਫ਼ ਹੋ ਕੇ ਪਹਿਲਾਂ ਉਸ ਤੋਂ ਕਾਰ ਖੋਹੀ ਅਤੇ ਫਿਰ ਉਸ ਦੀ ਪਤਨੀ ਨੂੰ ਕਾਰ 'ਚ ਬਿਠਾ ਕੇ ਅੱਗੇ ਲੈ ਗਏ, ਜਿੱਥੇ ਜਾ ਕੇ ਉਸ ਦੀ ਪਤਨੀ ਤੋਂ ਗਹਿਣੇ ਅਤੇ ਮੋਬਾਇਲ ਖੋਹ ਲਏ।
ਪੀੜਤ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਸੀ, ਏਸੀਪੀ ਸਿਵਲ ਲਾਈਨ ਹਰੀਸ਼ ਬਹਿਲ ਨੇ ਦੱਸਿਆ ਕਿ ਉਪਕਾਰ ਨਗਰ ਵਿੱਚ ਰਹਿਣ ਵਾਲੇ ਸੰਨੀ ਗੋਇਲ ਦੇ ਚਾਚੇ ਦੇ ਲੜਕੇ ਦੇ ਵਿਆਹ ਸੰਬੰਧੀ ਇੱਕ ਨਿੱਜੀ ਰੈਸਟੋਰੈਂਟ ਵਿੱਚ ਪ੍ਰੋਗਰਾਮ ਸੀ। ਸੰਨੀ ਗੋਇਲ ਆਪਣੀ ਮਾਂ ਨੂੰ ਘਰ ਛੱਡ ਕੇ ਵਾਪਸ ਆਇਆ, ਕਿਉਂਕਿ ਉਸ ਦੇ ਪਿਤਾ ਦਾ ਸਕੂਟਰ ਰੈਸਟੋਰੈਂਟ ਦੇ ਬਾਹਰ ਖੜ੍ਹਾ ਸੀ। ਉਥੇ ਮੌਜੂਦ ਦੋ ਮੋਟਰਸਾਈਕਲਾਂ 'ਤੇ ਸਵਾਰ ਛੇ ਮੁਲਜ਼ਮਾਂ ਨੇ ਸੰਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਗੱਡੀ ਸਮੇਤ ਫਰਾਰ ਹੋ ਗਿਆ। ਜਿਸ ਕਾਰ ਵਿੱਚ ਸੰਨੀ ਦੇ ਪਿਤਾ ਅਤੇ ਪਤਨੀ ਮੌਜੂਦ ਸਨ। ਮੁਲਜ਼ਮ ਸੰਨੀ ਦੇ ਪਿਤਾ ਅਤੇ ਪਤਨੀ ਨੂੰ ਕੁਝ ਦੂਰੀ 'ਤੇ ਲੈ ਗਏ ਜਿੱਥੇ ਜਾ ਕੇ ਉਹਨਾਂ ਨੇ ਔਰਤ ਦੇ ਗਹਿਣੇ ਅਤੇ ਇੱਕ ਮੋਬਾਈਲ ਫ਼ੋਨ ਖੋਹ ਲਿਆ, ਇਸ ਗੱਡੀ ਨੂੰ ਬਾਅਦ ਵਿੱਚ ਪੁਲਿਸ ਨੇ ਜਮਾਲਪੁਰ ਇਲਾਕੇ ਤੋਂ ਬਰਾਮਦ ਕਰ ਲਿਆ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ:ਰੇਲ ਗੱਡੀ 'ਚ ਸਵਾਰ ਵਿਦਿਆਰਥੀਆਂ ਉੱਤੇ ਬਾਹਰ ਖੜ੍ਹੇ ਵਿਦਿਆਰਥੀਆਂ ਵਲੋਂ ਹਮਲਾ, ਵੇਖੋ ਵੀਡੀਓ