ਲੁਧਿਆਣਾ: ਮੁੱਲਾਂਪੁਰ ਦਾਖਾਂ ਬੱਸ ਸਟੈਂਡ ਨੇੜੇ ਇੱਕ ਕੁੜੀ ਨੂੰ ਗੋਲੀ ਮਾਰਨ ਦੇ ਇਲਜ਼ਾਮ 'ਚ ਪੁਲਿਸ ਨੇ ਇੱਕ ਨੌਜਵਾਨ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪਰਮਵੀਰ ਸਿੰਘ ਦੇ ਰੂਪ 'ਚ ਹੋਈ ਹੈ ਜੋ ਕਿ ਸੰਦੌੜ ਦਾ ਰਹਿਣ ਵਾਲਾ ਹੈ।
ਜਾਣਕਾਰੀ ਮੁਤਾਬਕ ਨੌਜਵਾਨ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖ਼ੁਦ ਨੂੰ ਕਿਸੇ ਘਰ ਦੇ ਬਾਥਰੂਮ 'ਚ ਬੰਦ ਕਰ ਲਿਆ ਸੀ ਅਤੇ ਜਦੋਂ ਪੁਲਿਸ ਨੂੰ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਤਫ਼ਤੀਸ਼ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਪੀੜਤਾ ਨੇ ਦੱਸਿਆ ਕਿ ਉਸ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਕਿ ਨੌਜਵਾਨ ਨੇ ਉਸ ਨੂੰ ਗੋਲੀ ਕਿਉਂ ਮਾਰੀ ਸੀ। ਫ਼ਿਲਹਾਲ ਲੜਕੀ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਕੁੜੀ ਦੀ ਪਛਾਣ 25 ਸਾਲਾ ਗੁਰਪਿੰਦਰ ਵਜੋਂ ਹੋਈ ਹੈ ਜੋ ਕਿ ਮੁੱਲਾਂਪੁਰ ਦੀ ਹੀ ਰਹਿਣ ਵਾਲੀ ਹੈ।