ETV Bharat / state

Woman Murdered In Ludhiana : ਲੁਧਿਆਣਾ 'ਚ ਮਹਿਲਾ ਅਤੇ ਉਸਦੇ ਪਤੀ 'ਤੇ ਹਮਲਾ, ਮਹਿਲਾ ਦੀ ਮੌਤ

ਲੁਧਿਆਣਾ ਵਿੱਚ ਮਾਮੂਲੀ ਟਕਰਾਰ ਤੋਂ ਬਾਅਦ ਗੁਆਂਢੀਆਂ ਨੇ ਮਹਿਲਾ ਅਤੇ ਉਸ ਦੇ ਪਤੀ ਉੱਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਦੌਰਾਨ ਮਹਿਲਾ ਦੀ ਮੌਤ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Attack on woman and her husband in Ludhiana, death of the woman
Woman Murdered In Ludhiana : ਲੁਧਿਆਣਾ 'ਚ ਮਹਿਲਾ ਅਤੇ ਉਸਦੇ ਪਤੀ 'ਤੇ ਹਮਲਾ, ਮਹਿਲਾ ਦੀ ਮੌਤ
author img

By ETV Bharat Punjabi Team

Published : Sep 11, 2023, 8:07 PM IST

ਲੁਧਿਆਣਾ : ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਇੱਕ ਗੁਆਂਢੀ ਨੇ ਆਪਣੇ ਹੀ (Woman murdered in Ludhiana) ਗੁਆਂਢੀ ਦੀ ਪਤਨੀ ਦੇ ਸਿਰ ਵਿੱਚ ਡੰਡਾਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸਾਹਨੇਵਾਲ ਪੁਲਿਸ ਸਟੇਸ਼ਨ ਅਧੀਨ ਇਹ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕ ਮਹਿਲਾ ਦੀ ਸ਼ਨਾਖ਼ਤ 40 ਸਾਲ ਦੀ ਮਾਨਤੀਂ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇ ਪਤੀ ਲਲਨ ਦੇ ਬਿਆਨਾਂ ਦੇ ਆਧਾਰ ਉੱਤੇ 4 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।

ਮਾਮੂਲੀ ਜਿਹੀ ਗੱਲ ਤੋਂ ਝਗੜਾ : ਜਾਣਕਾਰੀ ਮੁਤਾਬਿਕ ਲਲਨ ਸ਼ਾਹ ਜੋਕਿ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਅਤੇ ਦੋ ਬੱਚਿਆਂ ਸਾਹਨੇਵਾਲ ਥਾਣੇ ਅਧੀਨ ਪੈਂਦੇ ਗਿਆਸਪੁਰਾ ਦੇ ਇਲਾਕੇ ਅੰਬੇਦਕਰ ਨਗਰ ਵਿੱਚ ਰਹਿ ਰਿਹਾ ਹੈ, ਉਸਦੇ ਹੀ ਗੁਆਂਢੀ (Murder in Ludhiana) ਅਕਸਰ ਹੀ ਉਸ ਦੇ ਘਰ ਅੱਗੇ ਪਾਣੀ ਡੋਲ੍ਹ ਦਿੰਦੇ ਸਨ। ਇਸ ਗੱਲ ਨੂੰ ਲੈ ਕੇ ਅੱਜ ਜਦੋਂ ਉਸ ਨੇ ਉਨ੍ਹਾ ਨੂੰ ਰੋਕਿਆ ਤਾਂ ਉਸ ਦੇ ਗੁਆਂਢੀ ਅਜੇ ਅਤੇ ਹੋਰ ਵਿਅਕਤੀਆਂ ਨਾਲ ਉਨ੍ਹਾਂ ਉੱਤੇ ਬਹਿਸ ਤੋਂ ਬਾਅਦ ਹਮਲਾ ਕਰ ਦਿੱਤਾ, ਜਿਸ ਵਿੱਚ ਉਸਦੀ ਪਤਨੀ ਦੇ ਸਿਰ ਵਿੱਚ ਸੱਟ ਲੱਗੀ ਉਸ ਨੂੰ ਹਸਪਤਾਲ ਇਲਾਜ ਲਈ ਲੈਕੇ ਗਏ ਜਿੱਥੇ ਉਸ ਦੀ ਮੌਤ ਹੋ ਗਈ। ਕੁਝ ਦਿਨ ਪਹਿਲੋਂ ਵੀ ਇਸੇ ਮਸਲੇ ਨੂੰ ਲੈ ਕੇ ਦੋਹਾਂ ਧਿਰਾਂ ਵਿਚਕਾਰ ਗਾਲੀ ਗਲੋਚ ਹੋਈ ਸੀ।

ਮੌਤ ਤੋਂ ਬਾਅਦ ਲਲਨ ਨੇ ਆਪਣੇ ਗੁਆਂਢੀ ਅਜੇ ਅਤੇ ਉਸ ਦੇ 3 ਹੋਰ ਸਥੀਆਂ ਦੇ ਖਿਲਾਫ ਸਾਹਨੇਵਾਲ ਥਾਣੇ ਦੇ ਵਿੱਚ ਸ਼ਿਕਾਇਤ ਭੇਜ ਦਿੱਤੀ ਹੈ। ਜਿਸ ਦੀ ਪੁਲਿਸ ਨੇ ਜਾਂਚ ਕਰ ਰਹੀ ਹੈ। ਹਾਲਾਂਕਿ ਮਾਮੂਲੀ (The woman died in the attack) ਟਕਰਾਅ ਨੂੰ ਲੈਕੇ ਕਤਲ ਦੀ ਵਾਰਦਾਤ ਕੋਈ ਨਵੀਂ ਗੱਲ ਨਹੀਂ ਹੈ। ਕੁਝ ਸਮੇਂ ਪਹਿਲਾਂ ਗਿਆਸਪੁਰਾ ਇਲਾਕੇ ਵਿੱਚ ਹੀ ਠੰਢੇ ਅੰਡਿਆਂ ਨੂੰ ਲੈਕੇ ਰੇਹੜੀ ਲਾਉਣ ਵਾਲੇ ਤੇ ਕੁਝ ਨੌਜਵਾਨਾਂ ਨੇ ਹਮਲਾ ਕਰਕੇ ਉਸ ਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.